ਅਮਰੀਕਾ ਤੋਂ ਡਿਪੋਰਟ ਹੋਏ ਹਲਕਾ ਭੁਲੱਥ ਦੇ 7 ਨੌਜਵਾਨਾਂ ਦੀ ਹੋਈ ਵਤਨ ਵਾਪਸੀ, ਹਾਲਾਤ ਵੇਖ ਪਰਿਵਾਰ ਦੇ ਨਹੀਂ ਰੁਕੇ ਹੰਝੂ
Sunday, Feb 16, 2025 - 02:02 PM (IST)

ਭੁਲੱਥ (ਰਜਿੰਦਰ)- ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵੱਲੋਂ ਦੂਜੀ ਲੜੀ ਤਹਿਤ ਡਿਪੋਰਟ ਕੀਤੇ ਗਏ ਭਾਰਤੀਆਂ ਵਿਚ 67 ਪੰਜਾਬੀ ਨੌਜਵਾਨ ਸ਼ਾਮਲ ਸਨ। ਜਿਨ੍ਹਾਂ ਵਿਚੋਂ 7 ਨੌਜਵਾਨ ਭੁਲੱਥ ਹਲਕੇ ਨਾਲ ਸੰਬੰਧਤ ਹਨ। ਡਿਪੋਰਟ ਹੋ ਕੇ ਆਏ 7 ਨੌਜਵਾਨਾਂ ਨੂੰ ਪੁਲਸ ਪਾਰਟੀਆਂ ਵੱਲੋਂ ਅੰਮ੍ਰਿਤਸਰ ਏਅਰਪੋਰਟ ਤੋਂ ਲਿਆ ਕੇ ਭੁਲੱਥ ਹਲਕੇ ਵਿੱਚ ਘਰੋਂ-ਘਰੀਂ ਪਹੁੰਚਾ ਦਿੱਤਾ ਗਿਆ ਹੈ। ਕੁੱਲ ਕਪੂਰਥਲਾ ਜ਼ਿਲ੍ਹੇ ਦੇ 10 ਨੌਜਵਾਨ ਸ਼ਾਮਲ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ-ਹਰਿਆਣਾ ਪੁਲਸ ਨੂੰ ਲੋੜੀਂਦਾ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਪੁਲਸ ਨੂੰ ਕੀਤਾ ਸੀ ਚੈਲੰਜ
ਦੱਸਣਯੋਗ ਹੈ ਕਿ ਡਿਪੋਰਟ ਕੀਤੇ ਗਏ ਨੌਜਵਾਨਾਂ ਵਿੱਚ ਛੇ ਨੌਜਵਾਨ ਥਾਣਾ ਭੁਲੱਥ ਦੇ ਇਲਾਕੇ ਦੇ ਹਨ, ਜਦਕਿ ਇਕ ਨੌਜਵਾਨ ਥਾਣਾ ਢਿਲਵਾਂ ਦੇ ਇਲਾਕੇ ਅਧੀਨ ਆਉਂਦਾ ਹੈ। ਜ਼ਿਕਰਯੋਗ ਹੈ ਕਿ ਥਾਣਾ ਭੁਲੱਥ ਦੇ ਇਲਾਕੇ ਦੇ ਨੌਜਵਾਨਾਂ ਜਸ਼ਨਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪੰਡੋਰੀ ਰਾਜਪੂਤਾਂ , ਜਸਕਰਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੂਸਾਖੇਲ, ਮਨਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸੁਰਖਾਂ, ਮਨਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬਾਗੜੀਆਂ, ਸੁਖਰਾਜ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਬਾਗੜੀਆਂ ਅਤੇ ਤਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਾਗੜੀਆਂ ਨੂੰ ਥਾਣਾ ਭੁਲੱਥ ਦੀ ਪੁਲਸ ਪਾਰਟੀ ਨੇ ਆਪਣੀ ਮੌਜੂਦਗੀ ਵਿੱਚ ਘਰੋਂ-ਘਰੀਂ ਪਹੁੰਚਾਇਆ। ਜਦਕਿ ਥਾਣਾ ਢਿੱਲਵਾਂ ਦੀ ਪੁਲਸ ਵੱਲੋਂ ਨਿਸ਼ਾਨ ਸਿੰਘ ਵਾਸੀ ਚਕੋਕੀ ਨੂੰ ਉਸ ਦੇ ਘਰ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਰਾਤੋ-ਰਾਤ ਮਾਲਾਮਾਲ ਹੋ ਗਏ ਪੰਜਾਬੀ, ਜਾਗੀ ਕਿਸਮਤ ਤੇ ਬਣੇ ਕਰੋੜਪਤੀ, ਪੂਰੀ ਖ਼ਬਰ 'ਚ ਪੜ੍ਹੋ ਵੇਰਵੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e