ਜਨਾਨੀਆਂ ਨੇ ਘਰ ਬੁਲਾ ਕੇ ਨੌਜਵਾਨ ਦੀ ਬਣਾ ਲਈ ''ਗੰਦੀ'' ਵੀਡੀਓ, ਫ਼ਿਰ ਜੋ ਹੋਇਆ...
Sunday, Feb 09, 2025 - 02:35 AM (IST)
![ਜਨਾਨੀਆਂ ਨੇ ਘਰ ਬੁਲਾ ਕੇ ਨੌਜਵਾਨ ਦੀ ਬਣਾ ਲਈ ''ਗੰਦੀ'' ਵੀਡੀਓ, ਫ਼ਿਰ ਜੋ ਹੋਇਆ...](https://static.jagbani.com/multimedia/2025_2image_02_34_362298953videoviral.jpg)
ਪਟਿਆਲਾ (ਬਲਜਿੰਦਰ) : ਪੰਜਾਬ ਦੇ ਪਟਿਆਲਾ ਜ਼ਿਲ੍ਹੇ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਨੌਜਵਾਨ ਨੂੰ ਘਰ ਬੁਲਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਇਸ ਮਾਮਲੇ ’ਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।
ਇਸ ਮਾਮਲੇ ’ਚ ਕੁਲਦੀਪ ਸਿੰਘ ਪੁੱਤਰ ਪ੍ਰੀਤ ਸਿੰਘ ਵਾਸੀ ਪਿੰਡ ਬਖਸ਼ੀਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਸੂਰ ਪਾਲਣ ਦਾ ਕੰਮ ਕਰਦਾ ਹੈ। ਇਕ ਵਿਅਕਤੀ ਨੇ ਉਸ ਨੂੰ ਫੋਨ ਕੀਤਾ ਕਿ ਉਨ੍ਹਾਂ ਕੋਲ ਪੈਲਸਾਂ ਅਤੇ ਹੋਟਲਾਂ ਦੀਆਂ ਬਚੀਆਂ ਹੋਈਆਂ ਸਬਜ਼ੀਆਂ ਹਨ ਅਤੇ ਜੇਕਰ ਉਹ ਖਰੀਦਣਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਸਸਤੇ ਰੇਟ ’ਤੇ ਦੇ ਦੇਣਗੇ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਲਈ ਚੁੱਕਿਆ ਅਹਿਮ ਕਦਮ ; ਐਕਸ ਗ੍ਰੇਸ਼ੀਆ ਰਾਸ਼ੀ ਕੀਤੀ Double
ਇਸ ਸਬੰਧੀ ਜਦੋਂ ਉਹ ਹਰਿੰਦਰ ਨਗਰ ਪਟਿਆਲਾ ਵਿਖੇ ਗਿਆ ਤਾਂ 2 ਔਰਤਾਂ ਤੇ ਇਕ ਵਿਅਕਤੀ ਨੇ ਉਸ ਨੂੰ ਬੰਦੀ ਬਣਾ ਕੇ ਕੁੱਟਮਾਰ ਕੀਤੀ ਅਤੇ ਉਸ ਦਾ ਮੋਬਾਈਲ ਖੋਹ ਲਿਆ। ਇਸ ਤੋਂ ਬਾਅਦ ਉਸ ਦੀ ਪੈਂਟ ਉਤਾਰ ਦਿੱਤੀ ਗਈ ਤੇ ਅਮਨਦੀਪ ਕੌਰ ਨੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਡਿਲੀਟ ਕਰਨ ਲਈ ਉਸ ਤੋਂ 5 ਲੱਖ ਰੁਪਏ ਦੀ ਮੰਗ ਕੀਤੀ।
ਇਸ ਮਾਮਲੇ ਵਿਚ ਪੁਲਸ ਨੇ ਅਮਨਦੀਪ ਕੌਰ, ਇੰਦਰਜੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਦੀਪ ਨਗਰ ਪਟਿਆਲਾ ਅਤੇ ਪਰਮਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਹਰਿੰਦਰ ਨਗਰ ਪਟਿਆਲਾ ਖਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਤ੍ਰਿਪੜੀ ਦੇ ਐੱਸ.ਐੱਚ.ਓ. ਇੰਸ. ਪ੍ਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ- ਕੁੜੀ ਦੇ 'ਮੈਸੇਜ' ਨੇ ਖਾ ਲਿਆ ਮਾਪਿਆਂ ਦਾ ਸੋਹਣਾ-ਸੁਨੱਖਾ ਪੁੱਤ, ਰੋਟੀ ਦੇਣ ਗਈ ਮਾਂ ਦੀਆਂ ਨਿਕਲ ਗਈਆਂ ਧਾਹਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e