ਆਦਿਰਾ ਪਰਮਾਤਮਾ ਦਾ ਸਭ ਤੋਂ ਵੱਡਾ ਤੋਹਫਾ : ਰਾਣੀ ਮੁਖਰਜੀ

Thursday, Dec 10, 2015 - 10:51 AM (IST)

 ਆਦਿਰਾ ਪਰਮਾਤਮਾ ਦਾ ਸਭ ਤੋਂ ਵੱਡਾ ਤੋਹਫਾ : ਰਾਣੀ ਮੁਖਰਜੀ

ਮੁੰਬਈ : ਅਦਾਕਾਰਾ ਰਾਣੀ ਮੁਖਰਜੀ ਨੇ ਕੱਲ ਆਪਣੀ ਪਹਿਲੀ ਔਲਾਦ ਭਾਵ ਬੇਟੀ ਆਦਿਰਾ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ''ਚ ਜਨਮ ਦਿੱਤਾ। ਉਸ ਦਾ ਕਹਿਣੈ ਕਿ ਬੇਟੀ ਆਦਿਰਾ ਉਸ ਲਈ ਅਤੇ ਉਸ ਦੇ ਪਤੀ ਆਦਿਤੱਯ ਚੋਪੜਾ ਲਈ ਪਰਮਾਤਮਾ ਦਾ ਦਿੱਤਾ ਸਭ ਤੋਂ ਵੱਡਾ ਤੋਹਫਾ ਹੈ। ਉਸ ਨੇ ਆਪਣੇ ਪ੍ਰ੍ਰਸ਼ੰਸਕਾਂ ਦੀਆਂ ਸ਼ੁਭਕਾਮਨਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਇਕ ਬਿਆਨ ''ਚ ਉਸ ਨੇ ਕਿਹਾ, ''''ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹਾਂਗੀ। ਅੱਜ ਪਰਮਾਤਮਾ ਨੇ ਸਾਨੂੰ ਆਦਿਰਾ ਦੇ ਰੂਪ ''ਚ ਜੀਵਨ ਦਾ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ। ਅਸੀਂ ਪ੍ਰਸ਼ੰਸਕਾਂ, ਦੋਸਤਾਂ ਅਤੇ ਚਾਹੁਣ ਵਾਲਿਆਂ ਦੇ ਸਮਰਥਨ ਅਤੇ ਸ਼ੁਭਕਾਮਨਾਵਾਂ ਦੇ ਸ਼ੁਕਰਗੁਜ਼ਾਰ ਹਾਂ। ਆਪਣੇ ਜੀਵਨ ਦੇ ਇਸ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਰਹੇ ਹਾਂ।'''' ਇਸ ਦੌਰਾਨ ਆਦਿਤੱਯ ਅਤੇ ਰਾਣੀ ਲਈ ਬਾਲੀਵੁੱਡ ਤੋਂ ਸੁਭਕਾਮਨਾਵਾਂ ਆਉਣ ਲੱਗੀਆਂ ਹਨ, ਜਿਨ੍ਹਾਂ ''ਚ ਫਿਲਮਕਾਰ ਕਰਨ ਜੌਹਰ, ਅਦਾਕਾਰ ਆਯੁਸ਼ਮਾਨ ਖੁਰਾਣਾ ਅਤੇ ਪਰਿਣੀਤੀ ਚੋਪੜਾ ਨੇ ਸਭ ਤੋਂ ਪਹਿਲਾਂ ਇਸ ਜੋੜੇ ਨੂੰ ਸ਼ੁਭਕਾਮਨਾ ਦਿੱਤੀ।


Related News