‘ਆਦੀਪੁਰੁਸ਼’ ਲਈ ਮੁੱਕੀ ਸੀਤਾ ਤੇ ਲਕਸ਼ਮਣ ਦੇ ਕਿਰਦਾਰਾਂ ਦੀ ਭਾਲ, ਇਹ ਚਿਹਰੇ ਆਏ ਸਾਹਮਣੇ

Friday, Mar 12, 2021 - 05:22 PM (IST)

‘ਆਦੀਪੁਰੁਸ਼’ ਲਈ ਮੁੱਕੀ ਸੀਤਾ ਤੇ ਲਕਸ਼ਮਣ ਦੇ ਕਿਰਦਾਰਾਂ ਦੀ ਭਾਲ, ਇਹ ਚਿਹਰੇ ਆਏ ਸਾਹਮਣੇ

ਮੁੰਬਈ (ਬਿਊਰੋ)– ਫ਼ਿਲਮ ‘ਆਦੀਪੁਰੁਸ਼’ ’ਚ ਪ੍ਰਭਾਸ ਦੀ ਸੀਤਾ ਕੌਣ ਬਣੇਗੀ, ਇਸ ਦੀਆਂ ਚਰਚਾਵਾਂ ਪਿਛਲੇ ਕਾਫੀ ਦਿਨਾਂ ਤੋਂ ਹੋ ਰਹੀਆਂ ਹਨ। ਕਦੇ ਇਸ ਕਿਰਦਾਰ ਲਈ ਦੀਪਿਕਾ ਪਾਦੁਕੋਣ ਦਾ ਨਾਂ ਸਾਹਮਣੇ ਆਇਆ ਤਾਂ ਕਦੇ ਅਨੁਸ਼ਕਾ ਸ਼ਰਮਾ ਦੇ ਨਾਂ ’ਤੇ ਚਰਚਾ ਹੋਈ ਪਰ ਸੱਚ ਇਹ ਹੈ ਕਿ ਹੁਣ ਇਸ ਕਿਰਦਾਰ ’ਚ ਨਾ ਦੀਪਿਕਾ ਨਜ਼ਰ ਆਵੇਗੀ ਤੇ ਨਾ ਹੀ ਅਨੁਸ਼ਕਾ। ਇਸ ਕਿਰਦਾਰ ਲਈ ਕ੍ਰਿਤੀ ਸੈਨਨ ਦਾ ਨਾਂ ਫਾਈਨਲ ਹੋਇਆ ਹੈ। ਕ੍ਰਿਤੀ ਨਾਲ ਇਸ ਫ਼ਿਲਮ ’ਚ ਸੰਨੀ ਸਿੰਘ ਵੀ ਸ਼ਾਮਲ ਹੋ ਗਏ ਹਨ। ਕ੍ਰਿਤੀ ਨੇ ਸੋਸ਼ਲ ਮੀਡੀਆ ’ਤੇ ਦਰਸ਼ਕਾਂ ਨੂੰ ਇਹ ਗੁੱਡ ਨਿਊਜ਼ ਦਿੱਤੀ ਹੈ।

PunjabKesari

‘ਆਦੀਪੁਰੁਸ਼’ ’ਚ ਪ੍ਰਭਾਸ ਦੀ ਸੀਤਾ ਦਾ ਕਿਰਦਾਰ ਕ੍ਰਿਤੀ ਸੈਨਨ ਨਿਭਾਉਣ ਵਾਲੀ ਹੈ, ਉਥੇ ਲਕਸ਼ਮਣ ਦੇ ਕਿਰਦਾਰ ’ਚ ਸੰਨੀ ਸਿੰਘ ਨਜ਼ਰ ਆਉਣਗੇ। ਕ੍ਰਿਤੀ ਨੇ ਸੋਸ਼ਲ ਮੀਡੀਆ ’ਤੇ ਪ੍ਰਭਾਸ ਤੇ ਸੰਨੀ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਇਕ ਨਵੇਂ ਸਫਰ ਦੀ ਸ਼ੁਰੂਆਤ। ਆਦੀਪੁਰੁਸ਼। ਇਹ ਫ਼ਿਲਮ ਬਹੁਤ ਖਾਸ ਹੈ। ਇਸ ਜਾਦੂਈ ਦੁਨੀਆ ਨਾਲ ਜੁੜ ਕੇ ਉਤਸ਼ਾਹਿਤ ਤੇ ਮਾਣ ਮਹਿਸੂਸ ਕਰ ਰਹੀ ਹਾਂ।’

 
 
 
 
 
 
 
 
 
 
 
 
 
 
 
 

A post shared by Kriti (@kritisanon)

ਪ੍ਰਭਾਸ ਤੇ ਸੈਫ ਨਾਲ ਇਹ ਕ੍ਰਿਤੀ ਦੀ ਪਹਿਲੀ ਫ਼ਿਲਮ ਹੈ। ‘ਆਦੀਪੁਰੁਸ਼’ ’ਚ ਸੈਫ ਅਲੀ ਖ਼ਾਨ ਰਾਵਨ ਦੇ ਕਿਰਦਾਰ ’ਚ ਨਜ਼ਰ ਆਉਣਗੇ। ਇਹ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਮਾਣ ਫਰਵਰੀ ’ਚ ਸ਼ੁਰੂ ਹੋ ਗਿਆ ਹੈ। ਪਿਛਲੇ ਸਾਲ ਦੀ ਬਲਾਕਬਸਟਰ ‘ਤਾਨਹਾਜੀ : ਦਿ ਅਨਸੰਗ ਵਾਰੀਅਰ’ ਤੋਂ ਬਾਅਦ ‘ਆਦੀਪੁਰੁਸ਼’ ਦਾ ਨਿਰਦੇਸ਼ਨ ਓਮ ਰਾਓਤ ਕਰ ਰਹੇ ਹਨ।

ਇਸ ਤੋਂ ਪਹਿਲਾਂ ਸੀਤਾ ਦੇ ਕਿਰਦਾਰ ਲਈ ਦੀਪਿਕਾ ਪਾਦੁਕੋਣ ਤੇ ਅਨੁਸ਼ਕਾ ਸ਼ਰਮਾ ਦਾ ਨਾਂ ਸਾਹਮਣੇ ਆ ਚੁੱਕਾ ਹੈ। ਅਨੁਸ਼ਕਾ ਹਾਲ ਹੀ ’ਚ ਮਾਂ ਬਣੀ ਹੈ ਤੇ ਉਸ ਕੋਲ ਆਪਣੇ ਕਈ ਪ੍ਰਾਜੈਕਟਸ ਹਨ। ਉਥੇ ਖ਼ਬਰ ਹੈ ਕਿ ਦੀਪਿਕਾ ਤੇ ਪ੍ਰਭਾਸ ਪਹਿਲਾਂ ਹੀ ਨਾਗ ਅਸ਼ਵਿਨ ਦੀ ਫ਼ਿਲਮ ਸਾਈਨ ਕਰ ਚੁੱਕੇ ਹਨ। ਅਜਿਹੇ ’ਚ ਦੋਵੇਂ ਲਗਾਤਾਰ ਇਕੱਠੇ ਕਿਸੇ ਫ਼ਿਲਮ ’ਚ ਨਜ਼ਰ ਨਹੀਂ ਆਉਣਾ ਚਾਹੁੰਦੇ ਹਨ। ਇਸ ਲਈ ਉਸ ਨੇ ਇਸ ਫ਼ਿਲਮ ਤੋਂ ਹੱਥ ਪਿੱਛੇ ਖਿੱਚ ਲਏ। ਦੀਪਿਕਾ ਦੇ ਫ਼ਿਲਮ ਛੱਡਣ ਦਾ ਕ੍ਰਿਤੀ ਨੂੰ ਵੱਡਾ ਫਾਇਦਾ ਹੋਇਆ ਹੈ।

ਨੋਟ– ਇਸ ਫ਼ਿਲਮ ਲਈ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News