ਫ਼ਿਲਮ ‘ਆਦਿਪੁਰਸ਼’ ਦੇ ਗਾਣੇ ‘ਜੈ ਸ਼੍ਰੀ ਰਾਮ’ ਨੇ ਬਣਾਈ ਖ਼ਾਸ ਜਗ੍ਹਾ

Sunday, Jun 04, 2023 - 11:09 AM (IST)

ਫ਼ਿਲਮ ‘ਆਦਿਪੁਰਸ਼’ ਦੇ ਗਾਣੇ ‘ਜੈ ਸ਼੍ਰੀ ਰਾਮ’ ਨੇ ਬਣਾਈ ਖ਼ਾਸ ਜਗ੍ਹਾ

ਮੁੰਬਈ (ਬਿਊਰੋ)– ਓਮ ਰਾਓਤ ਵਲੋਂ ਨਿਰਦੇਸ਼ਿਤ ਤੇ ਭੂਸ਼ਣ ਕੁਮਾਰ ਵਲੋਂ ਨਿਰਮਿਤ ‘ਆਦਿਪੁਰਸ਼’ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ। 31 ਮਈ ਨੂੰ ਇੰਦੌਰ ਗੌਰਵ ਦਿਵਸ ਸਮਾਗਮ ’ਚ ‘ਆਦਿਪੁਰਸ਼’ ਫ਼ਿਲਮ ਦਾ ਗੀਤ ‘ਜੈ ਸ਼੍ਰੀ ਰਾਮ’ ਚਲਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਨੇ ਜਿਉਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਦਾ ਤਜਰਬਾ ਕੀਤਾ ਸਾਂਝਾ

ਇਸ ਮੌਕੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਸੀਨੀਅਰ ਭਾਜਪਾ ਆਗੂ ਕੈਲਾਸ਼ ਵਿਜੇਵਰਗੀਆ, ਮੇਅਰ ਪੁਸ਼ਿਆਮਿਤਰਾ ਭਾਰਗਵ ਤੇ ਹੋਰ ਪਤਵੰਤੇ ਹਾਜ਼ਰ ਸਨ। ਮੱਧ ਪ੍ਰਦੇਸ਼ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵਲੋਂ ਦੇਵੀ ਅਹਿੱਲਿਆਬਾਈ ਹੋਲਕਰ ਦੀ ਜਯੰਤੀ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ।

ਸਮਾਗਮ ’ਚ ਸ਼ਾਮਲ ਹੋਏ ਗੀਤ ‘ਜੈ ਸ਼੍ਰੀ ਰਾਮ’ ਨੇ ਇਸ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ। ਟੀ-ਸੀਰੀਜ਼ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ, ਓਮ ਰਾਓਤ, ਪ੍ਰਸਾਦ ਸੁਤਾਰ ਤੇ ਰਾਜੇਸ਼ ਨਾਇਰ ਰੀਟ੍ਰੋਫਾਈਲਜ਼ ਵਲੋਂ ਨਿਰਮਿਤ, ਓਮ ਰਾਓਤ ਵਲੋਂ ਨਿਰਦੇਸ਼ਿਤ ‘ਆਦਿਪੁਰਸ਼’ 16 ਜੂਨ ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News