ਆਲੋਚਨਾ ਦੇ ਡਰ ਕਾਰਨ ਅਦਾਕਾਰਾ ਜ਼ਰੀਨ ਖ਼ਾਨ ਨੇ ਘਰ 'ਚੋਂ ਨਿਕਲਣਾ ਕੀਤਾ ਬੰਦ

Wednesday, Jul 31, 2024 - 10:35 AM (IST)

ਆਲੋਚਨਾ ਦੇ ਡਰ ਕਾਰਨ ਅਦਾਕਾਰਾ ਜ਼ਰੀਨ ਖ਼ਾਨ ਨੇ ਘਰ 'ਚੋਂ ਨਿਕਲਣਾ ਕੀਤਾ ਬੰਦ

ਮੁੰਬਈ- ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਉਨ੍ਹਾਂ ਕੁਝ ਅਦਾਕਾਰਾਂ 'ਚੋਂ ਇਕ ਹੈ, ਜਿਨ੍ਹਾਂ ਨੂੰ ਸਲਮਾਨ ਖ਼ਾਨ ਨੇ ਇੰਡਸਟਰੀ 'ਚ ਲਾਂਚ ਕੀਤਾ ਸੀ ਪਰ ਇੰਡਸਟਰੀ 'ਚ ਆਉਣ ਤੋਂ ਬਾਅਦ ਉਸ ਦੀ ਤੁਲਨਾ ਕੈਟਰੀਨਾ ਕੈਫ ਨਾਲ ਕੀਤੀ ਜਾਣ ਲੱਗੀ। ਹੁਣ ਜ਼ਰੀਨ ਖਾਨ ਨੇ ਇੱਕ ਇੰਟਰਵਿਊ 'ਚ ਇਸ ਬਾਰੇ ਗੱਲ ਕੀਤੀ ਹੈ ਕਿ ਕਿਵੇਂ ਇਸ ਨਕਾਰਾਤਮਕਤਾ ਨੇ ਉਨ੍ਹਾਂ ਦੇ ਕਰੀਅਰ 'ਤੇ ਬੁਰਾ ਪ੍ਰਭਾਵ ਪਾਇਆ।ਜ਼ਰੀਨ ਨੇ ਸਾਲ 2010 'ਚ ਫ਼ਿਲਮ 'ਵੀਰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹਾਲ ਹੀ 'ਚ ਜ਼ਰੀਨ ਭਾਰਤੀ ਸਿੰਘ ਦੇ ਪੋਡਕਾਸਟ 'ਚ ਨਜ਼ਰ ਆਈ। ਇਸ ਗੱਲਬਾਤ ਦੌਰਾਨ ਜ਼ਰੀਨ ਨੇ ਕਿਹਾ,ਵੀਰ ਫ਼ਿਲਮ ਤੋਂ ਬਾਅਦ ਮੇਰੀ ਜ਼ਿੰਦਗੀ ਬਹੁਤ ਖਰਾਬ ਹੋ ਗਈ। ਮੈਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਹ ਫ਼ਿਲਮ ਮੇਰੇ ਲਈ ਜ਼ਿੰਦਗੀ ਬਦਲਣ ਵਾਲਾ ਪਲ ਸੀ। ਸ਼ੁਰੂ 'ਚ ਮੈਨੂੰ ਚੰਗਾ ਲੱਗਾ ਕਿ ਮੇਰੀ ਤੁਲਨਾ ਕੈਟਰੀਨਾ ਕੈਫ ਨਾਲ ਕੀਤੀ ਜਾ ਰਹੀ ਹੈ ਪਰ ਇੰਡਸਟਰੀ 'ਚ ਹਾਲਾਤ ਵਿਗੜ ਗਏ।''

ਇਹ ਖ਼ਬਰ ਵੀ ਪੜ੍ਹੋ -ਸ਼ਹਿਨਾਜ਼ ਗਿੱਲ ਨੇ ਮਨਾਇਆ ਤੀਆਂ ਦਾ ਤਿਉਹਾਰ, ਗਿੱਧਾ ਤੇ ਬੋਲੀਆਂ ਪਾ ਕੇ ਲਾਈਆਂ ਰੌਣਕਾਂ

ਜ਼ਰੀਨ ਨੇ ਦੱਸਿਆ ਕਿ ਉਹ ਬਹੁਤ ਜ਼ਿਆਦਾ ਭਾਰ ਵਾਲੀ ਸੀ ਅਤੇ ਉਸ ਦੀ ਤੁਲਨਾ ਕੈਟਰੀਨਾ ਕੈਫ ਨਾਲ ਹੁੰਦੀ ਦੇਖਣਾ ਮੇਰੇ ਲਈ ਕਿਸੇ ਤਾਰੀਫ ਤੋਂ ਘੱਟ ਨਹੀਂ ਸੀ ਪਰ ਮੇਰੇ 'ਤੇ ਇਸ ਦਾ ਉਲਟਾ ਅਸਰ ਪਿਆ। ਮੈਂ ਇੰਡਸਟਰੀ 'ਚ ਕਿਤੇ ਗੁਆਚ ਗਈ। ਮੈਂ ਇੰਡਸਟਰੀ 'ਚ ਬਹੁਤ ਘੱਟ ਲੋਕਾਂ ਨੂੰ ਜਾਣਦੀ ਸੀ ਅਤੇ ਉਹ ਸੋਚਦੇ ਸਨ ਕਿ ਮੈਂ ਹੰਕਾਰੀ ਹਾਂ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਸਿੰਮੀ ਚਾਹਲ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਘਰ ਤੋਂ ਨਿਕਲਣਾ ਕੀਤਾ ਬੰਦ
ਜ਼ਰੀਨ ਨੇ ਅੱਗੇ ਦੱਸਿਆ ਕਿ ਇਕ ਸਮੇਂ ਇਹ ਆਲੋਚਨਾ ਇੰਨੀ ਵਧ ਗਈ ਸੀ ਕਿ ਮੈਂ ਜ਼ਿਆਦਾਤਰ ਘਰ 'ਚ ਹੀ ਰਹਿਣਾ ਪਸੰਦ ਕਰਦੀ ਸੀ। ਜਦੋਂ ਵੀ ਮੈਂ ਬਾਹਰ ਜਾਂਦੀ ਸੀ ਤਾਂ ਲੋਕ ਮੇਰੇ ਕੱਪੜਿਆਂ 'ਤੇ ਕੁਮੈਂਟ ਕਰਦੇ ਸਨ, ਜਿਸ ਦਾ ਮੇਰੇ 'ਤੇ ਮਾੜਾ ਅਸਰ ਪੈਂਦਾ ਸੀ। ਹਰ ਕੋਈ ਮੈਨੂੰ ਅਸਫ਼ਲ ਵਾਂਗ ਦੇਖਦਾ ਸੀ।ਅਭਿਨੇਤਰੀ ਨੇ ਖੁਲਾਸਾ ਕੀਤਾ ਕਿ ਇਸ ਕਾਰਨ ਉਸ ਨੂੰ ਕੰਮ ਮਿਲਣਾ ਬੰਦ ਹੋ ਗਿਆ ਜਿਸ ਕਾਰਨ ਉਹ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਤੋਂ ਅਸਮਰੱਥ ਹੈ। ਜ਼ਰੀਨ ਖਾਨ ਆਖਰੀ ਵਾਰ ਸਾਲ 2021 'ਚ ਫਿਲਮ 'ਹਮ ਭੀ ਅਕੇਲੇ ਤੁਮ ਭੀ ਅਕੇਲੇ' 'ਚ ਨਜ਼ਰ ਆਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News