ਫਿਲਮ 'ਮਰਡਰ 2' ਨਾਲ ਮਸ਼ਹੂਰ ਹੋਈ ਅਦਾਕਾਰਾ ਬਣੀ ਮਾਂ, ਬੇਟੇ ਦਾ ਨਾਮ ਹੈ ਬੇਹੱਦ ਖਾਸ
Monday, May 26, 2025 - 10:28 AM (IST)

ਮੁੰਬਈ – ਬਾਲੀਵੁੱਡ ਫਿਲਮ 'ਮਰਡਰ 2' ਨਾਲ ਮਸ਼ਹੂਰ ਹੋਈ ਅਦਾਕਾਰਾ ਸੁਲਗਨਾ ਪਾਣਿਗ੍ਰਹੀ ਨੇ ਆਪਣੇ ਜੀਵਨ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਕਰ ਲਈ ਹੈ। ਸੁਲਗਨਾ ਨੇ ਆਪਣੇ ਪਤੀ ਬਿਸ਼ਵਾ ਕਲਿਆਨ ਰਥ ਨਾਲ ਇਕ ਪਿਆਰੇ ਪੁੱਤਰ ਦਾ ਸਵਾਗਤ ਕੀਤਾ ਹੈ। ਇਸ ਖੁਸ਼ਖਬਰੀ ਦੀ ਘੋਸ਼ਣਾ ਦੋਹਾਂ ਨੇ ਸੋਸ਼ਲ ਮੀਡੀਆ 'ਤੇ ਬਿਲਕੁਲ ਅਨੋਖੇ ਢੰਗ ਨਾਲ ਕੀਤੀ।
ਇਹ ਵੀ ਪੜ੍ਹੋ: ਮੁਕੁਲ ਦੇਵ ਤੋਂ ਬਾਅਦ ਹੁਣ ਇਸ ਆਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ, ਸੋਗ 'ਚ ਡੁੱਬੀ ਇੰਡਸਟਰੀ
ਸੁਲਗਨਾ ਨੇ ਇੰਸਟਾਗ੍ਰਾਮ 'ਤੇ ਇਕ ਮਜ਼ੇਦਾਰ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਬਿਸ਼ਵਾ ਨੇ ਆਪਣੇ ਨਵਜਨਮੇ ਪੁੱਤਰ ਨੂੰ ਗੋਦ ਵਿੱਚ ਚੁੱਕਿਆ ਹੋਇਆ ਹੈ। ਵੀਡੀਓ ਰਾਹੀਂ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਮ ਵੀ ਦੱਸਿਆ ਹੈ। ਜੋੜੇ ਨੇ ਪੁੱਤਰ ਦਾ ਨਾਮ ਰੁਸ਼ਿਲ ਪਾਣਿਗ੍ਰਹੀ ਰਥ ਰੱਖਿਆ ਹੈ। ਸੁਲਗਨਾ ਨੇ ਪੋਸਟ ਨਾਲ ਮਜ਼ੇਦਾਰ ਕੈਪਸ਼ਨ ਲਿਖੀ, "ਪ੍ਰੋਡਕਟ ਲਾਂਚ ਦੀ ਘੋਸ਼ਣਾ!! ਉਤਪਾਦ ਦਾ ਪਹਿਲਾ ਟੈਸਟ – 07.04.2025 ਨੂੰ ਕੀਤਾ ਗਿਆ। ਬਹੁਤ ਸਾਰੇ ਰਖ-ਰਖਾਅ ਦਾ ਕੰਮ ਚਲ ਰਿਹਾ ਸੀ, ਅਜਿਹਾ ਲੱਗ ਰਿਹਾ ਸੀ ਕਿ ਲਾਂਚ 18 ਸਾਲ ਬਾਅਦ ਹੋਵੇਗਾ, ਪਰ ਕਿਸੇ ਤਰ੍ਹਾਂ ਸੰਸਥਾਪਕਾਂ ਨੇ ਸਮਾਂ ਕੱਢ ਹੀ ਲਿਆ! Introducing- ਰੁਸ਼ਿਲ ਪਾਣਿਗ੍ਰਹੀ ਰਥ। ਤੁਹਾਡੇ ਨਾਲ ਵਪਾਰ ਕਰਨਾ ਬਹੁਤ ਵਧੀਆ ਹੈ @biswakalyanrath"। ਜਿਵੇਂ ਹੀ ਇਹ ਪੋਸਟ ਸਾਹਮਣੇ ਆਈ, ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਹੜ੍ਹ ਆ ਗਿਆ। ਫੈਨਜ਼ ਨੇ ਦੋਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ: ਪੰਜਾਬ ਕਿੰਗਜ਼ ਦੀ ਮਾਲਕਣ ਪ੍ਰਿਟੀ ਜ਼ਿੰਟਾ ਨੇ ਦਿਖਾਈ ਦਰਿਆਦਿਲੀ; ਦਾਨ ਕੀਤੇ 1.10 ਕਰੋੜ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8