ਅਦਾਕਾਰਾ ਸੁਸ਼ਮਿਤਾ ਸੇਨ ਨੇ ਮਿਸ ਯੂਨੀਵਰਸ ਦੇ 30 ਸਾਲ ਪੂਰੇ ਹੋਣ ''ਤੇ ਮਨਾਇਆ ਜਸ਼ਨ

05/21/2024 11:17:11 AM

ਮੁੰਬਈ (ਬਿਊਰੋ): ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਦਾਕਾਰਾਂ 'ਚੋਂ ਇੱਕ ਹੈ। ਉਨ੍ਹਾਂ ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਸੁਸ਼ਮਿਤਾ ਨੇ 1994 'ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਅੱਜ 21 ਮਈ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਨੂੰ 30 ਸਾਲ ਪੂਰੇ ਹੋ ਗਏ ਹਨ। ਇਸ ਮੌਕੇ 'ਤੇ ਜਸ਼ਨ ਮਨਾਉਂਦੇ ਹੋਏ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।ਉਹ ਸਾਲ 1994 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਸੀ।

PunjabKesari

ਦੱਸ ਦਈਏ ਕਿ ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੁਰਾਣੀ ਤਸਵੀਰ ਸ਼ੇਅਰ ਕਰਕੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਹੈ। ਉਸ ਨੇ ਇਸ ਦੇ ਨਾਲ ਇੱਕ ਨੋਟ ਵੀ ਲਿਖਿਆ ਹੈ। ਇਸ ਤਸਵੀਰ 'ਚ ਸੁਸ਼ਮਿਤਾ ਇਕ ਬੱਚੇ ਨੂੰ ਗੋਦ 'ਚ ਚੁੱਕੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਇਸ ਤਸਵੀਰ 'ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ। ਤਸਵੀਰ ਨੂੰ ਪੋਸਟ ਕਰਦੇ ਹੋਏ ਅਦਾਕਾਰ ਨੇ ਲਿਖਿਆ, 'ਇਸ ਛੋਟੀ ਬੱਚੀ, ਜਿਸ ਨੂੰ ਮੈਂ ਇੱਕ ਅਨਾਥ ਆਸ਼ਰਮ 'ਚ ਮਿਲੀ ਸੀ,ਉਸ ਨੇ ਮੈਨੂੰ 18 ਸਾਲ ਦੀ ਕੁੜੀ ਦੇ ਰੂਪ ਵਿੱਚ ਜ਼ਿੰਦਗੀ ਦਾ ਸਭ ਤੋਂ ਮਾਸੂਮ ਪਰ ਡੂੰਘਾ ਸਬਕ ਸਿਖਾਇਆ, ਜਿਸ ਨੂੰ ਮੈਂ ਅੱਜ ਤੱਕ ਜੀਅ ਰਹੀ ਹਾਂ। ਤਸਵੀਰ ਵਿੱਚ ਕੈਦ ਇਹ ਪਲ 30 ਸਾਲ ਪੁਰਾਣਾ ਹੈ। 

ਇਹ ਖ਼ਬਰ ਵੀ ਪੜ੍ਹੋ - ਵੋਟ ਪਾਉਣ ਗਏ ਅਦਾਕਾਰ ਧਰਮਿੰਦਰ ਨੂੰ ਆਇਆ ਪੈਪਰਾਜ਼ੀ ਦੇ ਪੁੱਛੇ ਸਵਾਲ 'ਤੇ ਗੁੱਸਾ

ਦੱਸਣਯੋਗ ਹੈ ਕਿ ਉਨ੍ਹਾਂ ਦਾ ਇਹ ਸਫ਼ਰ ਅੱਜ ਵੀ ਜਾਰੀ ਹੈ। ਹਮੇਸ਼ਾ ਮੇਰੀ ਸਭ ਤੋਂ ਵੱਡੀ ਪਛਾਣ ਅਤੇ ਤਾਕਤ ਬਣਨ ਲਈ ਭਾਰਤ ਦਾ ਧੰਨਵਾਦ। ਇੰਨੇ ਪਿਆਰ ਅਤੇ ਸਨੇਹ ਲਈ ਫਿਲੀਪੀਨਜ਼ ਦਾ ਧੰਨਵਾਦ... ਆਉਣ ਵਾਲੇ ਤਿੰਨ ਹੋਰ ਦਹਾਕਿਆਂ ਲਈ। ਇਸ ਮੌਕੇ ਉਨ੍ਹਾਂ ਜਸ਼ਨ ਮਨਾਉਂਦੇ ਹੋਏ ਟੀਮ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ।
 


Anuradha

Content Editor

Related News