ਕਰਵਾਚੌਥ ਦੌਰਾਨ ਮਸ਼ਹੂਰ ਅਦਾਕਾਰਾ ਹੋਈ ਜਖ਼ਮੀ, ਇੰਝ ਕੀਤਾ ਪੂਰਾ ਵਰਤ
Monday, Oct 21, 2024 - 03:23 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾਂ ਕਰਵਾਚੌਥ ਬਹੁਤ ਹੀ ਸ਼ਾਂਤਮਈ ਢੰਗ ਨਾਲ ਮਨਾਇਆ। ਵਰਕਆਊਟ ਦੌਰਾਨ ਲੱਗੀ ਸੱਟ ਕਾਰਨ ਡਾਕਟਰ ਨੇ ਉਨ੍ਹਾਂ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ। ਇਸ ਦੇ ਬਾਵਜੂਦ ਅਦਾਕਾਰਾ ਨੇ ਜੈਕੀ ਲਈ ਆਪਣਾ ਪਹਿਲਾਂ ਕਰਵਾਚੌਥ ਦਾ ਵਰਤ ਰੱਖਿਆ। ਰਕੁਲ ਅਦਾਕਾਰਾ ਨੇ ਆਪਣੇ ਕਰਵਾਚੌਥ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
20 ਅਕਤੂਬਰ ਐਤਵਾਰ ਨੂੰ ਰਕੁਲ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਪੋਸਟ ਕੀਤੀਆਂ। ਰਕੁਲ ਪ੍ਰੀਤ ਨੇ ਆਪਣੇ ਪਤੀ ਜੈਕੀ ਭਗਨਾਨੀ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਦੋਵਾਂ ਨੇ ਮਿਲਦੇ-ਜੁਲਦੇ ਲਾਲ ਕੱਪੜੇ ਪਾਏ ਹੋਏ ਹਨ ਅਤੇ ਰਕੁਲ ਨੇ ਕੈਪਸ਼ਨ 'ਚ ਲਿਖਿਆ ਹੈ, 'ਮੇਰਾ ਸੂਰਜ, ਚੰਦਰਮਾ, ਬ੍ਰਹਿਮੰਡ, ਮੇਰਾ ਸਭ ਕੁਝ...ਅਸੀਂ ਤੁਹਾਨੂੰ ਕਰਵਾਚੌਥ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ।' ਮੀਡੀਆ ਰਿਪੋਰਟਾਂ ਮੁਤਾਬਕ ਰਕੁਲ ਪ੍ਰੀਤ ਦੇ ਨਾਲ ਜੈਕੀ ਭਗਨਾਨੀ ਨੇ ਵੀ ਕਰਵਾਚੌਥ ਦਾ ਵਰਤ ਰੱਖਿਆ।
ਇਸ ਤੋਂ ਪਹਿਲਾਂ ਰਕੁਲ ਨੇ ਆਪਣੀ ਮਹਿੰਦੀ ਅਤੇ ਬੈੱਡ ਰੈਸਟ ਦੀ ਝਲਕ ਪੋਸਟ ਕੀਤੀ ਸੀ। ਇਸ ਪਲ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਦੇ ਪਤੀ ਜੈਕੀ ਭਗਨਾਨੀ ਨੇ ਮਜ਼ਾਕ 'ਚ ਲਿਖਿਆ, ''ਮੈਨੂੰ ਬਹੁਤ ਭੁੱਖ ਲੱਗੀ ਹੈ ਪਰ ਮੈਂ ਵੀ ਨਹੀਂ ਖਾਵਾਂਗੀ।''
ਰਾਕੁਲ ਅਤੇ ਜੈਕੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਗੋਆ 'ਚ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਤੁਹਾਡੇ 'ਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਰਕੁਲ ਪ੍ਰੀਤ ਦਿੱਲੀ ਰਹਿਣ ਵਾਲੀ ਹੈ, ਅਦਾਕਾਰਾ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ 'ਚ ਹੋਇਆ ਹੈ। ਰਕੁਲ ਪ੍ਰੀਤ ਸਿੰਘ ਨੇ 2014 'ਚ ਬਾਲੀਵੁੱਡ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਉਸੇ ਸਾਲ 'ਚ ਤੇਲਗੂ ਅਤੇ ਤਾਮਿਲ 'ਚ ਆਪਣੀ ਸ਼ੁਰੂਆਤ ਕੀਤੀ ਸੀ।