ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਸਾਬਕਾ ਪ੍ਰੇਮੀ ਆਸਿਮ ਰਿਆਜ਼ 'ਤੇ ਪੋਸਟ ਰਾਹੀਂ ਕੱਸਿਆ ਤੰਜ

Saturday, Aug 10, 2024 - 03:17 PM (IST)

ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਸਾਬਕਾ ਪ੍ਰੇਮੀ ਆਸਿਮ ਰਿਆਜ਼ 'ਤੇ ਪੋਸਟ ਰਾਹੀਂ ਕੱਸਿਆ ਤੰਜ

ਜਲੰਧਰ- ਪੰਜਾਬੀ ਅਦਾਕਾਰਾ ਗਾਇਕਾ ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਨਾਂ ਹੈ। ਅਦਾਕਾਰਾ ਹੋਣ ਦੇ ਨਾਲ-ਨਾਲ ਹਿਮਾਂਸ਼ੀ ਖੁਰਾਣਾ ਇੱਕ ਚੰਗੀ ਗਾਇਕਾ ਵੀ ਹੈ। ਉਸ ਨੂੰ ਪੰਜਾਬ ਦੀ 'ਐਸ਼ਵਰਿਆ ਰਾਏ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਿਮਾਂਸ਼ੀ ਖੁਰਾਣਾ ਨੇ ਵੀ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੇ ਘਰ ਤੋਂ ਹਿੰਦੀ ਇੰਡਸਟਰੀ 'ਚ ਕਾਫ਼ੀ ਪਛਾਣ ਬਣਾਈ।ਹੁਣ ਹਾਲ ਹੀ 'ਚ ਅਦਾਕਾਰਾ ਨੇ ਇੰਸਟਾ 'ਤੇ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਲਿਖਿਆ ਹੈ, 'ਮੇਰੇ ਬਿਨਾਂ ਤੁਹਾਨੂੰ ਕਦੇ ਵੀ ਕਿਸ ਦੀ ਕਮੀ ਨਹੀਂ ਹੋਵੇਗੀ, ਪਰ ਪਿਆਰ ਦੀ ਕਮੀ ਹਮੇਸ਼ਾ ਰਹੇਗੀ। ਹਮੇਸ਼ਾ।'

PunjabKesari

ਇੰਸਟਾਗ੍ਰਾਮ 'ਤੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਹਿਮਾਂਸ਼ੀ ਖੁਰਾਣਾ ਨੇ ਕੈਪਸ਼ਨ 'ਚ ਕਿਸੇ ਦਾ ਨਾਂ ਨਹੀਂ ਲਿਖਿਆ ਹੈ ਪਰ ਯੂਜ਼ਰਸ ਅੰਦਾਜ਼ਾ ਲਗਾ ਰਹੇ ਹਨ ਕਿ ਕੀ ਉਨ੍ਹਾਂ ਨੇ ਆਸਿਮ ਰਿਆਜ਼ 'ਤੇ ਤੰਜ ਕੱਸਿਆ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਹਿਮਾਂਸ਼ੀ ਨੇ ਇੰਸਟਾ ਸਟੋਰੀ ‘ਤੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਗਲਤ ਦੇ ਖਿਲਾਫ ਬੋਲਣਾ ਕਿਉਂ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ -'ਲਾਪਤਾ ਲੇਡੀਜ਼' ਦੀ ਸੁਪਰੀਮ ਕੋਰਟ 'ਚ ਸਕਰੀਨਿੰਗ ਤੋਂ ਖੁਸ਼ ਹੈ ਕਿਰਨ ਰਾਓ, ਪੋਸਟ ਕਰਕੇ ਕੀਤਾ ਧੰਨਵਾਦ

ਤੁਹਾਨੂੰ ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਦੀ ਮੁਲਾਕਾਤ ਆਸਿਮ ਰਿਆਜ਼ ਨਾਲ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਹੋਈ ਸੀ, ਜਿੱਥੇ ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਹਿਮਾਂਸ਼ੀ ਅਤੇ ਆਸਿਮ ਨੇ ਪਿਛਲੇ ਸਾਲ ਦਸੰਬਰ 'ਚ ਆਪਣੇ ਬ੍ਰੇਕਅੱਪ ਦਾ ਐਲਾਨ ਕਰਨ ਤੋਂ ਪਹਿਲਾਂ ਚਾਰ ਸਾਲ ਤੱਕ ਇਕੱਠੇ ਰਹੇ ਸਨ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਧਾਰਮਿਕ ਵਿਸ਼ਵਾਸਾਂ ਕਾਰਨ ਵੱਖ ਹੋ ਗਏ ਸਨ। ਇਕ ਸੂਤਰ ਨੇ ਦੱਸਿਆ ਕਿ ਹਿਮਾਂਸ਼ੀ ਆਪਣੇ ਬ੍ਰੇਕਅੱਪ ਨੂੰ ਲੈ ਕੇ ਕਾਫੀ ਸੰਵੇਦਨਸ਼ੀਲ ਹੈ। ਇਸ ਲਈ ਉਹ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News