'ਫਟੀ ਜੀਨਸ' ਦੇ ਬਿਆਨ 'ਤੇ ਘਿਰੇ ਉੱਤਰਾਖੰਡ ਦੇ ਸੀ.ਐੱਮ., ਹੁਣ ਗੁਲ ਪਨਾਗ ਨੇ ਤਸਵੀਰ ਸਾਂਝੀ ਕਰ ਕਹੀ ਇਹ ਗੱਲ

Thursday, Mar 18, 2021 - 01:44 PM (IST)

'ਫਟੀ ਜੀਨਸ' ਦੇ ਬਿਆਨ 'ਤੇ ਘਿਰੇ ਉੱਤਰਾਖੰਡ ਦੇ ਸੀ.ਐੱਮ., ਹੁਣ ਗੁਲ ਪਨਾਗ ਨੇ ਤਸਵੀਰ ਸਾਂਝੀ ਕਰ ਕਹੀ ਇਹ ਗੱਲ

ਮੁੰਬਈ: ਇਕ ਦਿਨ ਪਹਿਲਾਂ ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਰਿਪਡ ਜੀਨਸ ’ਚ ਦੇਖ ਕੇ ਹੈਰਾਨੀ ਹੁੰਦੀ ਹੈ। ਉਨ੍ਹਾਂ ਦੇ ਮਨ ’ਚ ਇਹ ਸਵਾਲ ਉੱਠਦਾ ਹੈ ਕਿ ਇਸ ਨਾਲ ਸਮਾਜ ’ਚ ਕੀ ਸੰਦੇਸ਼ ਜਾਵੇਗਾ। ਇਸ ’ਤੇ ਔਰਤਾਂ ਪ੍ਰਤੀਕਿਰਿਆ ਦੇ ਰਹੀਆਂ ਹਨ। ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਤੋਂ ਬਾਅਦ ਹੁਣ ਅਦਾਕਾਰਾ ਗੁੱਲ ਪਨਾਗ ਨੇ ਵੀ ਮੁੱਖ ਮੰਤਰੀ ਨੂੰ ਕਰਾਰਾ ਜਵਾਬ ਦਿੱਤਾ ਹੈ। 

PunjabKesari

ਟਵਿਟਰ ਯੂਜਰਸ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਜਜਮੈਂਟਲ ਦੱਸਿਆ ਹੈ। ਗੁਲ ਪਨਾਗ ਨੇ ਵੀ ਟਵਿਟਰ ’ਤੇ ਸੀ.ਐੱਮ. ਦੀ ਆਲੋਚਨਾ ਕੀਤੀ ਹੈ। ਸੀ.ਐੱਮ. ਤੀਰਥ ਸਿੰਘ ਰਾਵਤ ਦੇਹਰਾਦੂਨ ’ਚ ਇਕ ਵਰਕਸ਼ਾਪ ’ਚ ਸ਼ਾਮਲ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਔਰਤਾਂ ਦੇ ਰਿਪਡ ਜੀਨਸ ਪਹਿਨਣ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਉਹ ਬੱਚਿਆਂ ਨੂੰ ਘਰ ’ਚ ਸਹੀ ਮਾਹੌਲ ਨਹੀਂ ਦੇ ਪਾਉਣਗੀਆਂ।

PunjabKesari

ਗੁਲ ਪਨਾਗ ਨੇ ਧੀ ਨਾਲ ਰਿਪਡ ਜੀਨਸ ’ਚ ਸਾਂਝੀ ਕੀਤੀ ਤਸਵੀਰ
ਇਸ ’ਤੇ ਗੁਲ ਪਨਾਗ ਨੇ ਬਿਨ੍ਹਾਂ ਉਨ੍ਹਾਂ ਦਾ ਨਾਂ ਲਏ ਔਰਤਾਂ ਨੂੰ ਰਿਪਡ ਜੀਨਸ ਪਾਉਣ ਲਈ ਕਿਹਾ ਅਤੇ ਇਕ ਆਪਣੀ ਧੀ ਦੇ ਨਾਲ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ’ਚ ਗੁਲ ਪਨਾਗ ਅਤੇ ਉਨ੍ਹਾਂ ਦੀ ਧੀ ਨੇ ਰਿਪਡ ਜੀਨਸ ਪਹਿਨੀ ਹੋਈ ਹੈ। ਇਸ ਤਸਵੀਰ ’ਚ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਧੀ ਨੇ ਪੀਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਗੁਲ ਨੇ ਦੋ ਟਵੀਟ ਕੀਤੇ। ਪਹਿਲੇ ਟਵੀਟ ’ਚ ਧੀ ਦੇ ਨਾਲ ਸੈਲਫੀ ਸਾਂਝੀ ਕੀਤੀ ਹੈ ਅਤੇ ਦੂਜੇ ਟਵੀਟ ’ਚ ਉਨ੍ਹਾਂ ਨੇ ਲਿਖਿਆ-‘ਰਿਪਡ ਜੀਨਸ ਲੈ ਕੇ ਆਓ’।

PunjabKesari
ਗੁਲ ਪਨਾਗ ਦੇ ਇਸ ਟਵੀਟ ’ਤੇ ਇਕ ਪ੍ਰਸ਼ੰਸਕ ਨੇ ਲਿਖਿਆ- ਇਹ ਕਾਫ਼ੀ ਕੰਫਰਟੇਬਲ ਹੁੰਦੀ ਹੈ? ਇਸ ’ਤੇ ਗੁਲ ਪਨਾਗ ਨੇ ਪ੍ਰਤੀਕਿਰਿਆ ਦਿੱਤੀ, ‘ਇਹ 11 ਸਾਲ ਪੁਰਾਣੀ ਜੀਨਸ ਹੈ। ਇਸ ਲਈ ਖ਼ਰਾਬ ਹੋ ਗਈ। ਨਹੀਂ-ਨਹੀਂ ਫਟ ਗਈ। ਗੁਲ ਪਨਾਗ ਦੇ ਨਾਲ ਕਈ ਪ੍ਰਸ਼ੰਸਕਾਂ (ਔਰਤਾਂ) ਰਿਪਡ ਜੀਨਸ ’ਚ ਆਪਣੀਆਂ ਤਸਵੀਰਾਂ ਟਵਿਟਰ ’ਤੇ ਸਾਂਝੀਆਂ ਕਰ ਰਹੀਆਂ ਹਨ। ਟਵਿਟਰ ’ਤੇ ਅੱਜ ਸਵੇਰੇ ਤੋਂ ‘ਹੈਸ਼ਟੈਗ ਰਿਪਡ ਜੀਨਸ ਟਵਿਟਰ’ ਟਰੈਂਡ ਕਰ ਰਿਹਾ ਹੈ।  

PunjabKesari

ਨੋਟ - ਗੁਲ ਪਨਾਗ ਵਲੋਂ ਉੱਤਰਾਖੰਡ ਦੇ ਸੀ. ਐਮ. ਤੀਰਥ ਸਿੰਘ ਰਾਵਤ ਨੂੰ ਦਿੱਤੇ ਜਵਾਬ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ। 


author

Aarti dhillon

Content Editor

Related News