ਪਤੀ ਕਾਰਨ ਅਦਾਕਾਰਾ ਦਲਜੀਤ ਕੌਰ ਨੇ ਵੇਚਿਆ 9 ਸਾਲਾਂ ਪੁਰਾਣਾ ਘਰ, ਕਿਹਾ...

Monday, Sep 30, 2024 - 12:29 PM (IST)

ਪਤੀ ਕਾਰਨ ਅਦਾਕਾਰਾ ਦਲਜੀਤ ਕੌਰ ਨੇ ਵੇਚਿਆ 9 ਸਾਲਾਂ ਪੁਰਾਣਾ ਘਰ, ਕਿਹਾ...

ਮੁੰਬਈ- ਅਦਾਕਾਰਾ ਦਲਜੀਤ ਕੌਰ ਦੀ ਨਿੱਜੀ ਜ਼ਿੰਦਗੀ 'ਚ ਕਾਫੀ ਉਥਲ-ਪੁਥਲ ਹੈ। ਸਾਲ 2023 'ਚ ਅਦਾਕਾਰਾ ਨੇ ਬਿਜ਼ਨੈੱਸਮੈਨ ਨਿਖਿਲ ਪਟੇਲ ਨਾਲ ਦੂਜਾ ਵਿਆਹ ਕੀਤਾ ਅਤੇ ਇਸ ਤੋਂ ਬਾਅਦ ਉਹ ਆਪਣੇ ਪੁੱਤਰ ਜੇਡੇਨ ਨਾਲ ਵਿਦੇਸ਼ 'ਚ ਸੈਟਲ ਹੋ ਗਈ ਪਰ ਵਿਆਹ ਦੇ 8 ਮਹੀਨੇ ਬਾਅਦ ਹੀ ਦੋਹਾਂ 'ਚ ਅਣਬਣ ਹੋ ਗਈ ਅਤੇ ਉਹ ਵੱਖ ਹੋ ਗਏ। ਆਪਣੇ ਪਤੀ ਦੀ ਧੋਖਾਧੜੀ ਅਤੇ ਵਾਧੂ ਵਿਆਹੁਤਾ ਸਬੰਧਾਂ ਕਾਰਨ ਅਦਾਕਾਰਾ ਦੀ ਜ਼ਿੰਦਗੀ ਤਬਾਹ ਹੋ ਗਈ ਅਤੇ ਉਹ ਭਾਰਤ ਵਾਪਸ ਆ ਗਈ। ਨਿਖਿਲ ਤੋਂ ਵੱਖ ਹੋਣ ਤੋਂ ਬਾਅਦ ਦਲਜੀਤ ਨੂੰ ਕਾਫੀ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹਾਲ ਹੀ 'ਚ ਆਪਣੇ ਨਵੇਂ ਟਰੈਵਲ ਵਲੌਗ 'ਚ ਦਲਜੀਤ ਕੌਰ ਨੇ ਦੱਸਿਆ ਕਿ ਕਿਵੇਂ ਭਾਰਤ 'ਚ ਉਸ ਦਾ ਕੋਈ ਘਰ ਨਹੀਂ ਹੈ ਅਤੇ ਉਸ ਨੇ ਆਪਣਾ ਘਰ ਵੇਚ ਦਿੱਤਾ, ਜਿੱਥੇ ਉਹ ਪਿਛਲੇ ਨੌਂ ਸਾਲਾਂ ਤੋਂ ਰਹਿ ਰਹੀ ਸੀ। ਜੋ ਉਸ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਬਣਾਇਆ ਸੀ।

ਇਹ ਖ਼ਬਰ ਵੀ ਪੜ੍ਹੋ ਕਰੋੜਾਂ ਦੇ ਕਰਜ਼ੇ 'ਡੁੱਬਿਆ ਇਹ ਮਸ਼ਹੂਰ ਅਦਾਕਾਰ, ਸਬਜ਼ੀ ਵੇਚਣ ਲਈ ਹੋਇਆ ਮਜ਼ਬੂਰ

ਆਪਣੇ ਵਲੌਗ 'ਚ ਦਲਜੀਤ ਨੇ ਰੋਂਦੇ ਹੋਈ ਦੱਸਿਆ ਕਿ ਉਹ ਕਿਸ ਤਰ੍ਹਾਂ ਇੱਕ ਸੂਟਕੇਸ ਨਾਲ ਘਰ ਤੋਂ ਬਾਹਰ ਰਹਿ ਰਹੀ ਹੈ ਪਰ ਉਹ ਆਪਣੇ ਅਤੇ ਆਪਣੇ ਬੱਚੇ ਜੇਡੇਨ ਲਈ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰਨ ਲਈ ਤਿਆਰ ਹੈ।ਦਲਜੀਤ ਨੇ ਕਿਹਾ, 'ਮੇਰੇ ਕੋਲ ਇੱਕ ਘਰ ਸੀ ਜਿੱਥੇ ਮੈਂ 9 ਸਾਲਾਂ ਤੋਂ ਰਹਿ ਰਹੀ ਸੀ ਅਤੇ ਛੋਟੀਆਂ-ਛੋਟੀਆਂ ਚੀਜ਼ਾਂ ਬਣਾਉਂਦੀ ਸੀ। ਹੁਣ ਮੇਰਾ ਕੋਈ ਘਰ ਨਹੀਂ ਹੈ ਪਰ ਕੋਈ ਨਾ ਮੈਂ ਮੁੜ ਜ਼ਿੰਦਗੀ ਸ਼ੁਰੂ ਕਰਾਂਗੀ। ਇਸ ਵਾਰ ਜ਼ਿੰਦਗੀ ਇੱਕ ਸੂਟਕੇਸ ਨਾਲ ਸ਼ੁਰੂ ਹੋ ਰਹੀ ਹੈ, ਮੈਂ ਕਿਹਾ ਕਿ ਕਿਉਂ ਨਾ ਅਸੀਂ ਸੂਟਕੇਸ ਨੂੰ ਚੁੱਕੀਏ ਅਤੇ ਦੁਨੀਆ ਭਰ ਦੀ ਯਾਤਰਾ ਕਰੀਏ।

ਇਹ ਖ਼ਬਰ ਵੀ ਪੜ੍ਹੋ ਜੈਸਮੀਨ ਸੈਂਡਲਾਸ ਅਤੇ ਬੀ ਪ੍ਰਾਕ ਪੁੱਜੇ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ

ਦਲਜੀਤ ਨੇ ਅੱਗੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਇਸ ਕੋਸ਼ਿਸ਼ 'ਚ ਉਸ ਦਾ ਸਾਥ ਦੇ ਰਿਹਾ ਹੈ। ਹਾਲਾਂਕਿ, ਉਸ ਨੂੰ ਮੁੰਬਈ 'ਚ ਘਰ ਲੱਭਣ ਦੀ ਜਲਦਬਾਜ਼ੀ ਨਹੀਂ ਹੋਵੇਗੀ ਕਿਉਂਕਿ ਉਸ ਨੂੰ ਕਿਰਾਏ 'ਤੇ ਆਸਾਨੀ ਨਾਲ ਫਲੈਟ ਮਿਲ ਸਕਦਾ ਹੈ। ਉਹ ਆਪਣੀ ਜ਼ਿੰਦਗੀ 'ਚ ਇਸ ਸਮੇਂ ਅਜਿਹਾ ਨਹੀਂ ਕਰੇਗੀ ਕਿਉਂਕਿ ਉਹ ਇਸ ਨੂੰ ਇੱਕ ਮੌਕੇ ਵਜੋਂ ਦੇਖਦੀ ਹੈ ਜਿੱਥੇ ਉਹ ਆਪਣੀ ਕਹਾਣੀ ਦੁਬਾਰਾ ਲਿਖ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News