ਮਸ਼ਹੂਰ ਅਦਾਕਾਰਾ ਨੇ ਵਿਅਕਤੀ ’ਤੇ ਪਿੱਛਾ ਕਰਨ ਅਤੇ ਸਨਮਾਨ ਨੂੰ ਸੱਟ ਪਹੁੰਚਾਉਣ ਦਾ ਦੋਸ਼ ਲਾਇਆ

Monday, Jan 06, 2025 - 05:26 PM (IST)

ਮਸ਼ਹੂਰ ਅਦਾਕਾਰਾ ਨੇ ਵਿਅਕਤੀ ’ਤੇ ਪਿੱਛਾ ਕਰਨ ਅਤੇ ਸਨਮਾਨ ਨੂੰ ਸੱਟ ਪਹੁੰਚਾਉਣ ਦਾ ਦੋਸ਼ ਲਾਇਆ

ਮੁੰਬਈ (ਬਿਊਰੋ) - ਮਲਿਆਲਮ ਅਦਾਕਾਰਾ ਹਨੀ ਰੋਜ਼ ਨੇ ਇਕ ਵਿਅਕਤੀ ’ਤੇ ਉਨ੍ਹਾਂ ਦਾ ਪਿੱਛਾ ਕਰਨ ਅਤੇ ਸਨਮਾਨ ਨੂੰ ਸੱਟ ਪਹੁੰਚਾਉਣ ਦਾ ਦੋਸ਼ ਲਾਇਆ। ਰੋਜ਼ ਨੇ ਫੇਸਬੁੱਕ ’ਤੇ ਇਕ ਪੋਸਟ ’ਚ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਕੀ ਅਮੀਰ ਹੋਣ ਕਾਰਨ ਆਪਣੀ ਕਥਿਤ ਪ੍ਰਸਿੱਧੀ ਦੇ ਆਧਾਰ ’ਤੇ ਕਿਸੇ ਔਰਤ ਦਾ ਅਪਮਾਨ ਕਰਨਾ ਜਾਇਜ਼ ਹੈ। ਹਾਲਾਂਕਿ, ਉਨ੍ਹਾਂ ਉਸ ਵਿਅਕਤੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ, ਜਿਸ ’ਤੇ ਉਨ੍ਹਾਂ ਦੋਸ਼ ਲਾਇਆ ਹੈ।

ਇਹ ਵੀ ਪੜ੍ਹੋ - ਭਾਰਤ ਕੋਚੇਲਾ ਤੋਂ ਵੀ ਵੱਡੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰ ਸਕਦੈ : ਦਿਲਜੀਤ ਦੋਸਾਂਝ

ਅਦਾਕਾਰਾ ਨੇ ਪੋਸਟ ’ਚ ਦੱਸਿਆ ਕਿ ਵਿਅਕਤੀ ਨੇ ਉਨ੍ਹਾਂ ਨੂੰ ਇਕ ਪ੍ਰੋਗਰਾਮ ’ਚ ਮਹਿਮਾਨ ਦੇ ਤੌਰ ’ਤੇ ਸੱਦਾ ਦਿੱਤਾ ਸੀ ਪਰ ਉਨ੍ਹਾਂ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਰੋਜ਼ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਸੱਦਾ ਨਾ-ਮਨਜ਼ੂਰ ਕਰ ਦਿੱਤਾ ਤਾਂ ਉਸ ਵਿਅਕਤੀ ਨੇ ਬਦਲੇ ਦੀ ਭਾਵਨਾ ਨਾਲ ਉਨ੍ਹਾਂ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਉਕਤ ਵਿਅਕਤੀ ਨੇ ਉਨ੍ਹਾਂ ਦੇ (ਅਦਾਕਾਰਾ ਦੇ) ਸਨਮਾਨ ਨੂੰ ਸੱਟ ਪਹੁੰਚਾਉਣ ਵਾਲੀਆਂ ਟਿੱਪਣੀਆਂ ਕੀਤੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News