ਸਾਊਥ ਸੁਪਰਸਟਾਰ ਵਿਜੇ ਨੇ ਇੰਸਟਾਗ੍ਰਾਮ ’ਤੇ ਬਣਾਇਆ ਰਿਕਾਰਡ, ਮਿੰਟਾਂ ’ਚ ਹਾਸਲ ਕੀਤੇ 10 ਲੱਖ ਫਾਲੋਅਰਜ਼

Monday, Apr 03, 2023 - 04:43 PM (IST)

ਸਾਊਥ ਸੁਪਰਸਟਾਰ ਵਿਜੇ ਨੇ ਇੰਸਟਾਗ੍ਰਾਮ ’ਤੇ ਬਣਾਇਆ ਰਿਕਾਰਡ, ਮਿੰਟਾਂ ’ਚ ਹਾਸਲ ਕੀਤੇ 10 ਲੱਖ ਫਾਲੋਅਰਜ਼

ਮੁੰਬਈ (ਬਿਊਰੋ)– ਤਾਮਿਲ ਫ਼ਿਲਮਾਂ ਦੇ ਸੁਪਰਸਟਾਰ ਜੋਸਫ ਵਿਜੇ ਚੰਦਰਸ਼ੇਖਰ ਉਰਫ ‘ਥਲਾਪਥੀ’ ਵਿਜੇ ਦਾ ਸਟਾਰਡਮ 2023 ’ਚ ਨਵੀਆਂ ਉਚਾਈਆਂ ਨੂੰ ਛੂਹਦਾ ਜਾਪਦਾ ਹੈ। ਜਨਵਰੀ ’ਚ ਰਿਲੀਜ਼ ਹੋਈ ਵਿਜੇ ਦੀ ਫ਼ਿਲਮ ‘ਵਾਰਿਸੂ’ ਨੇ ਦੁਨੀਆ ਭਰ ’ਚ 300 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਪਿਛਲੇ ਕੁਝ ਸਾਲਾਂ ’ਚ ਉਸ ਦੀਆਂ ਫ਼ਿਲਮਾਂ ਚੰਗੀ ਕਮਾਈ ਕਰ ਰਹੀਆਂ ਸਨ ਪਰ ਇਹ ਰਿਕਾਰਡਤੋੜ ਅੰਕੜੇ ਨਹੀਂ ਆ ਰਹੇ ਸਨ। ਇਸ ਸਾਲ ‘ਵਾਰਿਸੂ’ ਦੇ ਹਿੱਟ ਹੋਣ ਕਾਰਨ ਵਿਜੇ ਦਾ ਸਟਾਰਡਮ ਫਿਰ ਤੋਂ ਚਮਕਣ ਲੱਗਾ ਹੈ।

ਹੁਣ ਵਿਜੇ ਨੇ ਕੁਝ ਅਜਿਹਾ ਕੀਤਾ ਹੈ, ਜੋ ਇਸ ਸਾਲ ਉਨ੍ਹਾਂ ਦੇ ਸਟਾਰਡਮ ਦਾ ਝੰਡਾ ਬੁਲੰਦ ਕਰੇਗਾ। ਹੁਣ ਤੱਕ ਇੰਸਟਾਗ੍ਰਾਮ ਤੋਂ ਦੂਰ ਰਹੇ ਜੋਸੇਫ ਵਿਜੇ ਐਤਵਾਰ ਨੂੰ ਇਸ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜ ਗਏ ਹਨ। ਸੋਸ਼ਲ ਮੀਡੀਆ ’ਤੇ ਪਹਿਲੀ ਪੋਸਟ ਕਰਦਿਆਂ ਉਨ੍ਹਾਂ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਤੇ ਆਪਣੇ ‘ਦੋਸਤਾਂ’ ਨੂੰ ਹੈਲੋ ਕਿਹਾ। ਵਿਜੇ ਦੇ ਇੰਸਟਾਗ੍ਰਾਮ ’ਤੇ ਡੈਬਿਊ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਲੋਕਾਂ ਨੇ ਆਪਣੇ ਚਹੇਤੇ ਸਟਾਰ ਦਾ ਇੰਨੇ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਕਿ ਰਿਕਾਰਡ ਬਣ ਗਿਆ। ਉਹ ਵੀ ਭਾਰਤ ਦਾ ਨਹੀਂ, ਸਗੋਂ ਇਹ ਅੰਤਰਰਾਸ਼ਟਰੀ ਰਿਕਾਰਡ ਹੈ।

ਵਿਜੇ ਨੇ ਐਤਵਾਰ ਸ਼ਾਮ ਕਰੀਬ 4 ਵਜੇ ਇੰਸਟਾਗ੍ਰਾਮ ਜੁਆਇਨ ਕੀਤਾ। ਪਹਿਲੇ 20 ਮਿੰਟਾਂ ’ਚ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 100 ਹਜ਼ਾਰ ਹੋ ਗਈਸ, ਯਾਨੀ 1 ਲੱਖ ਤੋਂ ਜ਼ਿਆਦਾ। ਰਿਪੋਰਟਾਂ ਦੱਸਦੀਆਂ ਹਨ ਕਿ ਵਿਜੇ ਦੇ ਇੰਸਟਾਗ੍ਰਾਮ ’ਤੇ ਸਿਰਫ 99 ਮਿੰਟਾਂ ’ਚ 1 ਮਿਲੀਅਨ (1 ਮਿਲੀਅਨ) ਫਾਲੋਅਰਜ਼ ਹੋ ਗਏ ਹਨ। ਉਹ ਮਸ਼ਹੂਰ ਹਸਤੀਆਂ ਦੀ ਸੂਚੀ ’ਚ ਤੀਜੇ ਨੰਬਰ ’ਤੇ ਆ ਗਏ ਹਨ, ਜਿਨ੍ਹਾਂ ਨੇ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ 10 ਲੱਖ ਇੰਸਟਾਗ੍ਰਾਮ ਫਾਲੋਅਰਜ਼ ਨੂੰ ਇਕੱਠਾ ਕੀਤਾ ਹੈ। ਇਸ ਜਿੱਤ ਨਾਲ ਵਿਜੇ 10 ਲੱਖ ਫਾਲੋਅਰਜ਼ ਹਾਸਲ ਕਰਨ ਵਾਲੇ ਸਭ ਤੋਂ ਤੇਜ਼ ਭਾਰਤੀ ਸੈਲੇਬ੍ਰਿਟੀ ਵੀ ਬਣ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਡਾਂਸ ਕਰਦਿਆਂ ਵਰੁਣ ਧਵਨ ਨੇ ਹਾਲੀਵੁੱਡ ਸੁਪਰਮਾਡਲ Gigi Hadid ਨੂੰ ਗੋਦ ’ਚ ਚੁੱਕਿਆ, ਭੜਕ ਉਠੇ ਲੋਕ

ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਇੰਸਟਾਗ੍ਰਾਮ ’ਤੇ ਸਭ ਤੋਂ ਤੇਜ਼ 1 ਮਿਲੀਅਨ ਫਾਲੋਅਰਜ਼ ਵਾਲੀਆਂ ਮਸ਼ਹੂਰ ਹਸਤੀਆਂ ’ਚ ਕੋਰੀਅਨ ਪੌਪ ਬੈਂਡ BTS ਦੇ ਗਾਇਕ ਵੀ ਯਾਨੀ ਕਿਮ ਤਾਏਹਯੁੰਗ ਹਨ। ਉਸ ਨੂੰ 43 ਮਿੰਟਾਂ ’ਚ ਇੰਸਟਾਗ੍ਰਾਮ ’ਤੇ 1 ਮਿਲੀਅਨ ਲੋਕਾਂ ਨੇ ਫਾਲੋਅ ਕੀਤਾ। ਉਸ ਤੋਂ ਬਾਅਦ ਦੂਜੇ ਨੰਬਰ ’ਤੇ ਹਾਲੀਵੁੱਡ ਸਟਾਰ ਅਦਾਕਾਰਾ ਏਂਜਲੀਨਾ ਜੌਲੀ ਹੈ, ਜਿਸ ਨੇ 59 ਮਿੰਟਾਂ ’ਚ ਆਪਣੇ ਪਹਿਲੇ 1 ਮਿਲੀਅਨ ਫਾਲੋਅਰਜ਼ ਹਾਸਲ ਕੀਤੇ ਹਨ। ਦੋਵਾਂ ਨੇ 2021 ’ਚ ਇੰਸਟਾਗ੍ਰਾਮ ਜੁਆਇਨ ਕੀਤਾ ਸੀ।

ਤੁਹਾਨੂੰ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਯਾਦ ਹੋਣੀ ਚਾਹੀਦੀ ਹੈ, ਜਿਸ ਦਾ ਇਕ ਗੀਤ ’ਚ ਅੱਖ ਮਾਰਨ ਵਾਲਾ ਸੀਨ ਇੰਟਰਨੈੱਟ ’ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਸੀ। ਰਿਪੋਰਟਾਂ ਦੱਸਦੀਆਂ ਹਨ ਕਿ ਪ੍ਰਿਆ ਨੇ ਵੀ ਆਪਣੇ ਇੰਸਟਾਗ੍ਰਾਮ ਡੈਬਿਊ ’ਤੇ ਅਜਿਹਾ ਹੀ ਰਿਕਾਰਡ ਬਣਾਇਆ ਹੈ।

ਰਿਪੋਰਟਾਂ ਦੱਸਦੀਆਂ ਹਨ ਕਿ ਪ੍ਰਿਆ ਇਕ ਦਿਨ ’ਚ 6 ਲੱਖ ਤੋਂ ਵੱਧ ਫਾਲੋਅਰਜ਼ ਪ੍ਰਾਪਤ ਕਰਨ ਵਾਲੀ ਦੁਨੀਆ ’ਚ ਸਿਰਫ ਤੀਜੀ ਤੇ ਭਾਰਤ ’ਚ ਪਹਿਲੀ ਸੈਲੇਬ੍ਰਿਟੀ ਸੀ। ਉਨ੍ਹਾਂ ਤੋਂ ਅੱਗੇ ਸਿਰਫ ਅਮਰੀਕੀ ਸੈਲੇਬ੍ਰਿਟੀ ਕਾਇਲੀ ਜੇਨਰ ਤੇ ਫੁੱਟਬਾਲ ਦੇ ਸਭ ਤੋਂ ਵੱਡੇ ਨਾਵਾਂ ’ਚੋਂ ਇਕ ਕ੍ਰਿਸਟੀਆਨੋ ਰੋਨਾਲਡੋ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਇਸ ਤਰ੍ਹਾਂ ਪਿਆਰ ਕੀਤਾ।

ਇੰਸਟਾਗ੍ਰਾਮ ’ਤੇ ਆਉਣ ਤੋਂ ਬਾਅਦ ਵਿਜੇ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਿਓ’ ਦੇ ਲੁੱਕ ’ਚ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। 24 ਘੰਟੇ ਪੂਰੇ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਇਸ ਪੋਸਟ ਨੂੰ 4 ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਪਰ ਫੋਟੋਆਂ ’ਤੇ ਸਭ ਤੋਂ ਤੇਜ਼ 1 ਮਿਲੀਅਨ ਲਾਈਕਸ ਦੇ ਮਾਮਲੇ ’ਚ KGF ਸਟਾਰ ਯਸ਼ ਸਭ ਤੋਂ ਅੱਗੇ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ‘ਰਾਕਿੰਗ ਸਟਾਰ’ ਕਹੇ ਜਾਣ ਵਾਲੇ ਯਸ਼ ਨੇ ਦੀਵਾਲੀ ’ਤੇ ਆਪਣੇ ਪਰਿਵਾਰ ਨਾਲ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ ਨੂੰ ਸਿਰਫ 49 ਮਿੰਟਾਂ ’ਚ 1 ਮਿਲੀਅਨ ਲਾਈਕਸ ਮਿਲ ਗਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News