ਫਿਲਮ ਇੰਡਸਟਰੀ ''ਚ ਸੋਗ ਦੀ ਲਹਿਰ, ਮਸ਼ਹੂਰ ਨਿਰਦੇਸ਼ਕ ਤੇ ਅਦਾਕਾਰ ਦਾ ਦੇਹਾਂਤ
Friday, Jul 18, 2025 - 10:25 AM (IST)

ਐਂਟਰਟੇਨਮੈਂਟ ਡੈਸਕ- ਤਮਿਲ ਫਿਲਮ ਇੰਡਸਟਰੀ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਮਸ਼ਹੂਰ ਨਿਰਦੇਸ਼ਕ, ਸਿਨੇਮਾਟੋਗ੍ਰਾਫਰ ਅਤੇ ਅਦਾਕਾਰ ਵੇਲੁ ਪ੍ਰਭਾਕਰਨ ਦਾ ਅੱਜ ਚੇਨਈ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਆਈ.ਸੀ.ਯੂ. ਵਿੱਚ ਦਾਖਲ ਸਨ ਅਤੇ ਹਾਲਤ ਗੰਭੀਰ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਦੇ ਆਮ ਲੋਕਾਂ ਦੇ ਦਰਸ਼ਨਾਂ ਲਈ ਚੇਨਈ ਦੇ ਵਾਲਾਸਰਵੱਕਮ 'ਚ ਉਨ੍ਹਾਂ ਦੇ ਨਿਵਾਸ 'ਤੇ 19 ਜੁਲਾਈ ਸ਼ਾਮ ਤੋਂ 20 ਜੁਲਾਈ ਦੁਪਿਹਰ ਤੱਕ ਰੱਖੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ 20 ਜੁਲਾਈ ਦੀ ਸ਼ਾਮ ਨੂੰ ਪੋਰੂਰ ਸ਼ਮਸ਼ਾਨਘਾਟ ਵਿਖੇ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ
ਵੈਲੁ ਪ੍ਰਭਾਕਰਨ ਦੀ ਫਿਲਮੀ ਯਾਤਰਾ
ਵੇਲੁ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਸਿਨੇਮਾਟੋਗ੍ਰਾਫਰ ਵਜੋਂ ਕੀਤੀ ਸੀ। 1989 ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਨਿਰਦੇਸ਼ਕੀ ਫਿਲਮ ‘ਨਾਲਾਇਆ ਮਨਿਥਨ’ ਨਾਲ ਤਮਿਲ ਸਿਨੇਮਾ ਵਿੱਚ ਕਦਮ ਰੱਖਿਆ। ਇਕ ਸਾਲ ਬਾਅਦ ਉਨ੍ਹਾਂ ਨੇ ਇਸਦੇ ਸੀਕਵਲ ‘ਅਧਿਸਾਯਾ ਮਨਿਥਨ’ ਦਾ ਨਿਰਦੇਸ਼ਨ ਕੀਤਾ। ਹਾਲਾਂਕਿ 'ਅਸੁਰਨ' ਅਤੇ 'ਰਾਜਾਲੀ' ਵਰਗੀਆਂ ਫਿਲਮਾਂ ਦੇ ਫੇਲ੍ਹ ਹੋਣ ਤੋਂ ਬਾਅਦ ਵੇਲੁ ਨੇ 90 ਦੇ ਦਹਾਕੇ ਤੇ ਅੰਤ ਅਤੇ 2000 ਦੇ ਦਹਾਕੇ ਦੀ ਸ਼ੁਰੂਆਤ ਵਿਚ ਐਕਸ਼ਨ ਫਿਲਮਾਂ ਦੇ ਨਿਰਦੇਸ਼ਨ 'ਤੇ ਧਿਆਨ ਕੇਂਦਰਿਤ ਕੀਤਾ।
ਇਹ ਵੀ ਪੜ੍ਹੋ: ਮਸ਼ਹੂਰ Singer ਨੇ ਛੱਡੀ ਦੁਨੀਆ, ਹਾਲ ਹੀ 'ਚ Instagram 'ਤੇ ਵਾਇਰਲ ਹੋਇਆ ਸੀ ਇਹ ਗਾਣਾ
ਅੰਤਿਮ ਦੌਰ ਵਿੱਚ ਅਦਾਕਾਰੀ ਵੱਲ ਰੁਝਾਨ
2017 ਵਿੱਚ ਉਨ੍ਹਾਂ ਨੇ ਆਪਣੀ ਆਖਰੀ ਫਿਲਮ (Oru Iyakkunarin Kadhal Diary)’ ਨਿਰਦੇਸ਼ਿਤ ਕੀਤੀ। 2019 ਤੋਂ ਬਾਅਦ ਉਨ੍ਹਾਂ ਨੇ ਕਈ ਅਦਾਕਾਰੀ ਪ੍ਰੋਜੈਕਟਸ ਵਿਚ ਭਾਗ ਲਿਆ। ਉਨ੍ਹਾਂ ਦੀਆਂ ਮਹੱਤਵਪੂਰਨ ਫਿਲਮਾਂ ਵਿੱਚ ‘Gangs of Madras’, ‘Cadaver’, ‘Pizza 3: The Mummy’, ‘Raid’, ‘Weapon’, ‘Appu VI STD’ ਆਦਿ ਸ਼ਾਮਲ ਹਨ। ਉਨ੍ਹਾਂ ਦੀ ਆਖਰੀ ਫਿਲਮ ‘Gajaana’ ਰਹੀ।
ਨਿੱਜੀ ਜੀਵਨ
ਫਿਲਮ ਨਿਰਮਾਤਾ ਨੇ ਪਹਿਲਾਂ ਅਦਾਕਾਰਾ-ਨਿਰਦੇਸ਼ਕ ਜੈਦੇਵੀ ਨਾਲ ਵਿਆਹ ਕੀਤਾ ਸੀ। ਵੱਖ ਹੋਣ ਤੋਂ ਬਾਅਦ ਉਨ੍ਹਾਂ ਨੇ 2017 ਵਿੱਚ 60 ਸਾਲ ਦੀ ਉਮਰ 'ਚ ਅਦਾਕਾਰਾ ਸ਼ਰਲੀ ਦਾਸ ਨਾਲ ਦੁਬਾਰਾ ਵਿਆਹ ਕੀਤਾ, ਜੋ ਉਨ੍ਹਾਂ ਦੀ ਫਿਲਮ 'Kadhal Kadhai' ਵਿੱਚ ਨਜ਼ਰ ਆਈ ਸੀ।
ਇਹ ਵੀ ਪੜ੍ਹੋ: ਮਸ਼ਹੂਰ ਸਿੰਗਿੰਗ ਰਿਐਲਟੀ ਸ਼ੋਅ ਦੀ ਮਿਊਜ਼ਿਕ ਸੁਪਰਵਾਈਜ਼ਰ ਤੇ ਉਨ੍ਹਾਂ ਦੇ ਪਤੀ ਦਾ ਗੋਲ਼ੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8