ਰੋ-ਰੋ ਕੇ ਅੱਜ ਵੀ ਸੁਸ਼ਾਂਤ ਦੀ ਉਡੀਕ ਕਰ ਰਿਹੈ ਪਾਲਤੂ ਕੁੱਤਾ ਫਜ, ਵੀਡੀਓ ਵਾਇਰਲ
Tuesday, Aug 11, 2020 - 09:29 AM (IST)

ਜਲੰਧਰ (ਬਿਊਰੋ) : ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਜਿਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਲੱਖ ਪ੍ਰਸ਼ੰਸਕ ਸਦਮੇ 'ਚ ਹਨ, ਉਥੇ ਸੁਸ਼ਾਂਤ ਦਾ ਪਾਲਤੂ ਕੁੱਤਾ ਫਜ ਵੀ ਆਪਣੇ ਮਾਲਕ ਬਿਨਾਂ ਬੇਚੈਨੀ ਮਹਿਸੂਸ ਕਰ ਰਿਹਾ ਹੈ। ਸੁਸ਼ਾਂਤ ਦੀ ਮੌਤ ਤੋਂ ਬਾਅਦ ਫਜ ਕਈ ਦਿਨਾਂ ਤਕ ਬਿਮਾਰ ਰਿਹਾ ਅਤੇ ਉਸ ਨੇ ਖਾਣਾ-ਪੀਣਾ ਛੱਡ ਦਿੱਤਾ ਸੀ। ਸੁਸ਼ਾਂਤ ਦੇ ਪਾਲਤੂ ਕੁੱਤੇ ਫਜ ਨੂੰ ਉਨ੍ਹਾਂ ਦਾ ਜੀਜਾ ਹਰਿਆਣਾ ਦੇ ਆਈ. ਪੀ. ਐੱਸ. ਅਧਿਕਾਰੀ ਓਪੀ ਸਿੰਘ ਤੇ ਉਨ੍ਹਾਂ ਦੀ ਭੈਣ ਰਾਣੀ ਦੇ ਫਰੀਦਾਬਾਦ ਸਥਿਤ ਘਰੇ ਲਿਆਇਆ ਗਿਆ ਹੈ। ਇਥੇ ਆ ਕੇ ਉਹ ਹੌਲੀ-ਹੌਲੀ ਸਦਮੇ 'ਚ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਦੱਸ ਦਈਏ ਕਿ ਜਦੋਂ ਫਜ ਸਿਰਫ਼ 20 ਦਿਨ ਦਾ ਸੀ ਉਦੋਂ ਸੁਸ਼ਾਂਤ ਉਨ੍ਹਾਂ ਨੂੰ ਆਪਣੇ ਘਰ ਮੁੰਬਈ ਲੈ ਕੇ ਆਏ ਸਨ। ਹੁਣ ਉਹ ਚਾਰ ਸਾਲ ਦਾ ਹੈ। ਦੇਖਭਾਲ ਕਰਨ ਸੁਖਰਾਮ ਅਨੁਸਾਰ, 'ਜਦੋਂ ਵੀ ਸੁਸ਼ਾਂਤ ਸਰ ਦੀ ਤਸਵੀਰ ਜਾਂ ਵੀਡੀਓ ਦੇਖਦਾ ਹੈ ਤਾਂ ਫਜ ਰੋਣ ਲੱਗਦਾ ਹੈ। ਉਸ ਨੂੰ ਖਾਣਾ ਤੇ ਦੁੱਧ ਦਿੱਤਾ ਜਾਂਦਾ ਹੈ ਪਰ ਕਾਫ਼ੀ ਦੇਰ ਉਹ ਸੁਸ਼ਾਂਤ ਸਰ ਦਾ ਇੰਤਜ਼ਾਰ ਕਰਦਾ ਹੈ।' ਮੁੰਬਈ ਤੋਂ ਲਿਆਂਦੇ ਜਾਣ ਵੇਲੇ ਵੀ ਕਾਫ਼ੀ ਦਿਨਾਂ ਤਕ ਫਜ ਪਰੇਸ਼ਾਨ ਰਿਹਾ।
ਸੁਸ਼ਾਂਤ ਜਦੋਂ ਇਸ ਦੁਨੀਆ 'ਚ ਨਹੀਂ ਰਹੇ ਸਨ, ਉਦੋਂ ਫਜ ਫਲੈਟ 'ਤੇ ਹੇਠਲੇ ਮਾਲੇ 'ਤੇ ਸੀ, ਜੇ ਉਹ ਬੇਜ਼ੁਬਾਨ ਨਾ ਹੁੰਦਾ ਤਾਂ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਰਹੱਸ ਇੰਨਾਂ ਨਾ ਉਲਝਦੇ, ਜਿੰਨੇ ਹੁਣ ਉਲਝ ਰਹੇ ਹਨ। ਸੁਸ਼ਾਂਤ ਅਕਸਰ ਫਜ ਨੂੰ ਆਪਣੇ ਨਾਲ ਹੀ ਰੱਖਦੇ ਸਨ। ਕਈ ਵਾਰ ਉਹ ਫਜ ਨੂੰ ਸਿਰਹਾਣੇ ਵਜੋਂ ਇਸਤੇਮਾਲ ਕਰਦੇ ਸਨ ਅਤੇ ਉਸ ਨੂੰ ਸਿਰ ਦੇ ਹੇਠਾਂ ਦੱਬ ਕੇ ਸੌਂ ਜਾਂਦੇ ਸਨ। ਫਜ ਸੁਸ਼ਾਂਤ ਦੇ ਦਿਲ ਦੇ ਬੇਹੱਦ ਨੇੜੇ ਸੀ। ਸੁਸ਼ਾਂਤ ਦੀ ਮੌਤ ਤੋਂ ਬਾਅਦ ਇਹ ਅਫ਼ਵਾਹ ਵੀ ਉੱਡੀ ਕਿ ਸਦਮੇ 'ਚ ਫਜ ਦੀ ਵੀ ਮੌਤ ਹੋ ਗਈ ਪਰ ਅਜਿਹਾ ਨਹੀਂ ਹੋਇਆ। ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਵੀ ਫ਼ਿਲਹਾਲ ਰਾਣੀ ਦੇ ਘਰ 'ਤੇ ਫਰੀਦਾਬਾਦ 'ਚ ਹੀ ਹਨ।