ਅਦਾਕਾਰ ਸੂਰਜ ਨੇ ਉਕਸਾਇਆ ਸੀ ਜੀਆ ਨੂੰ ਆਤਮ-ਹੱਤਿਆ ਲਈ : ਸੀਬੀਆਈ ਜਾਂਚ (ਵੀਡੀਓ)
Saturday, Dec 12, 2015 - 04:25 PM (IST)

ਮੁੰਬਈ—ਸੀਬੀਆਈ ਨੇ ਆਪਣੇ ਦੋਸ਼ ਪੱਤਰ ''ਚ ਕਿਹਾ ਹੈ ਕਿ ਬਾਲੀਵੁੱਡ ਅਦਾਕਾਰ ਸੂਰਜ ਪੰਚੋਲੀ ਨੇ ਆਪਣੀ ਪ੍ਰੇਮਿਕਾ ਅਤੇ ਮਾਡਲ-ਅਦਾਕਾਰਾ ਜੀਆ ਖਾਨ ਨਾਲ ਵਿਆਹ ਦਾ ਝੂਠਾ ਵਾਅਦਾ ਕੀਤਾ ਅਤੇ ਉਸ ਨੂੰ ਆਤਮ-ਹੱਤਿਆ ਕਰਨ ਲਈ ਉਕਸਾਇਆ। ਉਧਰ ਅਦਾਲਤ ਨੇ ਦਸਤਾਵੇਜ਼ ਦੇ ਹਿੱਸੇ ਮੀਡੀਆ ਨੂੰ ਲੀਕ ਕਰਨ ''ਤੇ ਸੀਬੀਆਈ ਨੂੰ ਝਾੜ ਲਗਾਈ।
ਇਕ ਵਿਸ਼ੇਸ਼ ਅਦਾਲਤ ''ਚ ਦੋ ਦਿਨ ਪਹਿਲਾਂ ਦਾਇਰ ਦੋਸ਼ ਪੱਤਰ ''ਚ ਕਿਹਾ ਹੈ ਕਿ ਜਾਂਚਕਰਤਾਵਾਂ ਨੇ ਖੁਲਾਸਾ ਕੀਤਾ ਹੈ ਕਿ ਮ੍ਰਿਤਕ (ਜੀਆ) ਵਲੋਂ ਲਿਖਿਆ ਗਿਆ ਨੋਟ ਇਹ ਸਾਬਿਤ ਕਰਦਾ ਹੈ ਕਿ ਸੂਰਜ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ।
ਇਸ ''ਚ ਕਿਹਾ ਹੈ ਕਿ ਸੁਸਾਇਡ ਨੋਟ ਤੋਂ ਪਤਾ ਲੱਗਦਾ ਹੈ ਕਿ ਸੂਰਜ ਨੇ ਜੀਆ ਨਾਲ ਵਿਆਹ ਦੇ ਝੂਠੇ ਵਾਅਦੇ ਕੀਤੇ। ਉਹ 25 ਸਾਲਾ ਅਦਾਕਾਰ ਨਾਲ ਭਾਵਨਾਤਮਕ ਰੂਪ ਨਾਲ ਜੁੜੀ ਹੋਈ ਸੀ। ਦੋਸ਼ ਪੱਤਰ ''ਚ ਕਿਹਾ ਹੈ ਕਿ ਦੋਸ਼ੀ ਦੇ ਆਚਰਣ ਨੇ ਉਸ ਨੂੰ ਆਤਮ-ਹੱਤਿਆ ਲਈ ਮਜ਼ਬੂਰ ਕਰ ਦਿੱਤਾ। ਇਸ ਲਈ ਸੂਰਜ ਆਤਮ-ਹੱਤਿਆ ਲਈ ਉਕਸਾਉਣ ਦੀ ਸਜ਼ਾ ਦਾ ਹੱਕਦਾਰ ਹੈ। ਇਸ ''ਚ ਕਿਹਾ ਗਿਆ ਹੈ ਕਿ ਜੀਆ ਅਤੇ ਸੂਰਜ ਸਤੰਬਰ 2012 ਤੋਂ ਫੇਸਬੁੱਕ ਦੇ ਰਾਹੀਂ ਸੰਪਰਕ ''ਚ ਸਨ ਅਤੇ ਜੀਆ ਦੀ ਮੌਤ ਤੱਕ ਉਹ ਉਸ ਦੇ ਨਾਲ ਰਿਹਾ। ਦੋਵਾਂ ਦੇ ਵਿਚਕਾਰ ਸਰੀਰਿਕ ਸੰਬੰਧ ਵੀ ਸਨ। ਉਧਰ ਅਦਾਲਤ ਨੇ ਦਸਤਾਵੇਜ ਦੇ ਹਿੱਸੇ ਮੀਡੀਆ ਨੂੰ ਲੀਕ ਕਰਨ ''ਤੇ ਸੀਬੀਆਈ ਨੂੰ ਝਾੜ ਵੀ ਲਗਾਈ।