ਪ੍ਰਸਿੱਧ ਅਦਾਕਾਰਾ ਨੇ ਆਖਰੀ ਪਲ ''ਚ ਝਾੜਿਆ ਸਲਮਾਨ ਦੇ ਸ਼ੋਅ ਤੋਂ ਪੱਲਾ

Saturday, Oct 05, 2024 - 01:30 PM (IST)

ਪ੍ਰਸਿੱਧ ਅਦਾਕਾਰਾ ਨੇ ਆਖਰੀ ਪਲ ''ਚ ਝਾੜਿਆ ਸਲਮਾਨ ਦੇ ਸ਼ੋਅ ਤੋਂ ਪੱਲਾ

ਐਂਟਰਟੇਨਮੈਂਟ ਡੈਸਕ : ਸਲਮਾਨ ਖ਼ਾਨ ਦੇ ਸਭ ਤੋਂ ਵਿਵਾਦਤ ਸ਼ੋਅ 'ਬਿੱਗ ਬੌਸ' ਸੀਜ਼ਨ 18 ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਇਸ ਸ਼ੋਅ ਦਾ ਗ੍ਰੈਂਡ ਪ੍ਰੀਮੀਅਰ ਕੱਲ ਯਾਨੀ 6 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਜਿੱਥੇ ਸਲਮਾਨ ਫਿਰ ਤੋਂ ਹੋਸਟ ਦੇ ਤੌਰ 'ਤੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਤੇ ਸਾਰੇ ਮੁਕਾਬਲੇਬਾਜ਼ਾਂ ਨੂੰ ਇਕ-ਇਕ ਕਰ ਕੇ ਘਰ ਦੇ ਅੰਦਰ ਭੇਜਣਗੇ।

ਇਸ ਵਾਰ ਸ਼ੋਅ ਦਾ ਥੀਮ 'ਕਾਲ ਕਾ ਤਾਂਡਵ' ਹੈ, ਜਿਸ 'ਚ ਕੰਟੈਸਟੈਂਟ ਸਾਹਮਣੇ ਉਨ੍ਹਾਂ ਦਾ ਭੂਤ, ਵਰਤਮਾਨ ਤੇ ਭਵਿੱਖ ਖੋਲ੍ਹਣਗੇ। ਇਕ ਪਾਸੇ ਜਿੱਥੇ ਸਾਰੇ ਸਿਤਾਰੇ ਘਰ ਵਿਚ ਪ੍ਰਵੇਸ਼ ਕਰਨ ਲਈ ਬੇਤਾਬ ਹਨ, ਉੱਥੇ ਹੀ ਦੂਜੇ ਪਾਸੇ ਜਿਸ ਨੂੰ ਸਲਮਾਨ ਦੇ ਸ਼ੋਅ 'ਚ ਦੇਖਣ ਲਈ ਦਰਸ਼ਕ ਸਭ ਤੋਂ ਵੱਧ ਬੇਤਾਬ ਸਨ, ਉਸ ਨੇ ਆਖਰੀ ਸਮੇਂ 'ਚ ਇਸ ਵਿਵਾਦਤ ਸ਼ੋਅ ਤੋਂ ਕਿਨਾਰਾ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਵੱਡੀ ਖ਼ਬਰ, ਸਹਿ-ਨਿਰਮਾਤਾ ਨੇ ਵੀ ਮੰਨੀ ਇਹ ਗੱਲ

ਟੀਵੀ ਦੀ ਇਸ ਹਸੀਨਾ ਝਾੜਿਆ ਸ਼ੋਅ ਤੋਂ ਪੱਲਾ
ਜਦੋਂ 'ਬਿੱਗ ਬੌਸ 18' ਦੇ ਅਪਡੇਟ ਆਉਣੇ ਸ਼ੁਰੂ ਹੋਏ ਤਾਂ ਟੀਵੀ ਦੀ ਪਹਿਲੀ ਸੁੰਦਰੀ, ਜਿਸ ਦਾ ਨਾਂ ਸਾਹਮਣੇ ਆਇਆ ਉਹ ਸੀ ਨਿਆ ਸ਼ਰਮਾ। ਲਾਫਟਰ ਸ਼ੈੱਫ ਤੋਂ ਬਾਅਦ ਖਬਰ ਆਈ ਸੀ ਕਿ ਉਹ ਸਲਮਾਨ ਦੇ ਸ਼ੋਅ 'ਚ ਕੰਟੈਸਟੈਂਟ ਦੇ ਰੂਪ 'ਚ ਨਜ਼ਰ ਆਵੇਗੀ। ਇਸ ਗੱਲ ਦੀ ਪੁਸ਼ਟੀ ਰੋਹਿਤ ਸ਼ੈੱਟੀ ਨੇ 'ਖਤਰੋਂ ਕੇ ਖਿਲਾੜੀ 14' ਦੇ ਗ੍ਰੈਂਡ ਫਿਨਾਲੇ 'ਚ ਕੀਤੀ ਸੀ, ਜਿਸ ਤੋਂ ਬਾਅਦ 'ਚੁੜੈਲ' ਅਦਾਕਾਰਾ ਨੇ ਵੀ ਇਕ ਪੋਸਟ ਸ਼ੇਅਰ ਕੀਤੀ ਤੇ ਲਿਖਿਆ ਕਿ ਉਹ 'ਬਿੱਗ ਬੌਸ' ਬਾਰੇ ਕੁਝ ਵੀ ਖੁਲਾਸਾ ਨਹੀਂ ਕਰਨ ਵਾਲੀ ਹੈ। ਹਾਲ ਹੀ 'ਚ ਬਿੱਗ ਬੌਸ 18 ਦੇ ਨਿਊਜ਼ ਪੇਜ ਨੇ ਆਪਣੇ ਇੰਸਟਾਗ੍ਰਾਮ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਨਿਆ ਸ਼ਰਮਾ ਬਿੱਗ ਬੌਸ 18 'ਚ ਨਹੀਂ ਆ ਰਹੀ ਹੈ।

PunjabKesari

ਸੋਸ਼ਲ ਮੀਡੀਆ 'ਤੇ ਫੁੱਟਿਆ ਫੈਨਜ਼ ਦਾ ਗੁੱਸਾ
ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਨੀਆ ਦੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਹੈ। ਇਸ ਪੋਸਟ 'ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਫਿਰ ਰੋਹਿਤ ਸ਼ੈੱਟੀ ਨੇ ਕਿਉਂ ਕਿਹਾ ਕਿ ਨੀਆ 'ਬਿੱਗ ਬੌਸ' ਦੇ ਘਰ ਜਾ ਰਹੀ ਹੈ, ''ਇਹ ਚੰਗਾ ਹੈ ਕਿ ਉਹ ਨਹੀਂ ਆ ਰਹੀ, ਕਿਉਂਕਿ ਮੈਂ ਵਿਵੀਅਨ ਡਿਸੇਨਾ ਨੂੰ ਸਪੋਰਟ ਕਰ ਰਹੀ ਹਾਂ। ਨੀਆ ਵੀ ਮੇਰੀ ਫੇਵਰੇਟ ਹੈ। ਮੈਂ ਕਨਫਿਊਜ਼ ਹੋ ਜਾਂਦੀ ਕਿ ਦੋਵਾਂ 'ਚੋਂ ਕਿਸ ਨੂੰ ਵਿਸ਼ ਕਰਾਂ।" ਇਕ ਹੋਰ ਯੂਜ਼ਰ ਨੇ ਲਿਖਿਆ, ''ਜੇਕਰ ਨੀਆ ਸ਼ਰਮਾ ਇਸ ਵਾਰ 'ਬਿੱਗ ਬੌਸ' ਦੇ ਘਰ ਨਹੀਂ ਆਈ ਤਾਂ ਮੈਂ ਕਲਰਸ ਨੂੰ ਅਨਫਾਲੋ ਕਰ ਦਿਆਂਗੀ। ਦੱਸ ਦੇਈਏ ਕਿ ਇਸ ਵਾਰ ਸ਼ੋਅ 'ਚ ਵਿਵਿਅਨ ਡਿਸੇਨਾ ਤੋਂ ਲੈ ਕੇ ਨਾਇਰਾ ਬੈਨਰਜੀ, ਸ਼ਹਿਜ਼ਾਦਾ ਧਾਮੀ ਵਰਗੇ ਕਈ ਟੀਵੀ ਸਿਤਾਰੇ ਨਜ਼ਰ ਆਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News