ਅਦਾਕਾਰਾ ਰਵੀਨਾ ਟੰਡਨ ਦੇ ਡਰਾਈਵਰ 'ਤੇ ਲੱਗੇ ਕੁੱਟਮਾਰ ਦੇ ਇਲਜ਼ਾਮ

06/02/2024 12:23:04 PM

ਮੁੰਬਈ(ਬਿਊਰੋ)- ਅਦਾਕਾਰਾ ਰਵੀਨਾ ਟੰਡਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਮੁੰਬਈ ਦੇ ਬਾਂਦਰਾ ਇਲਾਕੇ ਦੀ ਹੈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਰਵੀਨਾ ਦੇ ਨਾਲ ਕੁਝ ਲੋਕ ਬਹਿਸ ਕਰ ਰਹੇ ਹਨ ਅਤੇ ਧੱਕਾ-ਮੁੱਕੀ ਕਰ ਰਹੇ ਹਨ। ਅਦਾਕਾਰਾ ਦੇ ਡਰਾਈਵਰ ਨੇ ਇੱਕ ਬਜ਼ੁਰਗ ਅਤੇ ਉਸ ਦੀ ਫੈਮਿਲੀ ਨਾਲ ਕੁੱਟਮਾਰ ਕੀਤੀ ਹੈ। ਵਾਇਰਲ ਵੀਡੀਓ 'ਚ ਰਵੀਨਾ ਬਚਾਅ ਕਰਦੀ ਦਿਖਾਈ ਦੇ ਰਹੀ ਹੈ ਅਤੇ ਕੁਝ ਲੋਕ ਰਵੀਨਾ ਦੇ ਡਰਾਈਵਰ ਨੂੰ ਮਾਰਨ ਦੀਆਂ ਗੱਲ ਕਰ ਰਹੇ ਹਨ।

PunjabKesari

ਦੱਸ ਦਈਏ ਕਿ ਮੁਹੰਮਦ ਨਾਂ ਦੇ ਵਿਅਕਤੀ ਨੇ ਅਦਾਕਾਰਾ 'ਤੇ ਦੋਸ਼ ਲਾਇਆ ਕਿ ਰਵੀਨਾ ਟੰਡਨ ਨੇ ਬੀਤੀ ਰਾਤ ਸ਼ਰਾਬ ਦੇ ਨਸ਼ੇ 'ਚ ਉਸ ਦੀ ਮਾਂ ਨਾਲ ਕੁੱਟਮਾਰ ਕੀਤੀ। ਪੀੜਤਾ ਮੁਤਾਬਕ ਲਾਅ ਕਾਲਜ ਦੇ ਕੋਲ ਰਵੀਨਾ ਟੰਡਨ ਦੀ ਕਾਰ ਉਸ ਦੀ ਮਾਂ ਦੇ ਉੱਪਰ ਚੜ੍ਹ ਗਈ। ਅਦਾਕਾਰਾ ਦਾ ਡਰਾਈਵਰ ਕਾਰ ਚਲਾ ਰਿਹਾ ਸੀ। ਜਦੋਂ ਉਨ੍ਹਾਂ ਨੇ ਉਸ ਨੂੰ ਪੁੱਛਿਆ ਕਿ ਉਹ ਕੀ ਕਰ ਰਿਹਾ ਹੈ ਤਾਂ ਉਨ੍ਹਾਂ ਨੇ ਉਸ ਦੀ ਮਾਂ ਅਤੇ ਭਤੀਜੀ ਨਾਲ ਕੁੱਟਮਾਰ ਕੀਤੀ।

PunjabKesari

ਇਹ ਘਟਨਾ ਬਾਂਦਰਾ ਸਥਿਤ ਰਿਜ਼ਵੀ ਲਾਅ ਕਾਲਜ ਨੇੜੇ ਦੱਸੀ ਜਾ ਰਹੀ ਹੈ। ਪੀੜਤਾ ਨੇ ਇਹ ਵੀ ਦੱਸਿਆ ਕਿ ਉਸ ਨੇ ਅਦਾਕਾਰਾ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਪਰ ਕੋਈ ਵੀ ਉਸ ਦੀ ਗੱਲ ਨਹੀਂ ਸੁਣ ਰਿਹਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਰਵੀਨਾ ਕਾਫ਼ੀ ਗੁੱਸੇ 'ਚ ਨਜ਼ਰ ਆ ਰਹੀ ਹੈ ਅਤੇ ਭੀੜ ਨੂੰ ਦੂਰ ਧੱਕਦੀ ਨਜ਼ਰ ਆ ਰਹੀ ਹੈ। ਉਹ ਕਹਿ ਰਹੀ ਹੈ, 'ਮੈਨੂੰ ਪਤਾ ਹੈ ਕਿ ਉਹ ਖੂਨ ਵਹਿ ਰਿਹਾ ਹੈ। ਮੇਰੇ ਡਰਾਈਵਰ ਨੂੰ ਨਾ ਛੂਹੋ। ਕਿਰਪਾ ਕਰਕੇ ਅਜਿਹਾ ਨਾ ਕਰੋ। ਭੀੜ ਨੂੰ ਇਹ ਆਖਦਿਆਂ ਸੁਣਿਆ ਜਾ ਸਕਦਾ ਹੈ, 'ਤੁਹਾਡਾ ਡਰਾਈਵਰ ਕਿਉਂ ਭੱਜਿਆ?' ਇੱਕ ਕੁੜੀ ਕਹਿੰਦੀ, 'ਮੇਰੇ ਨੱਕ ਵਿੱਚੋਂ ਖੂਨ ਵਗ ਰਿਹਾ ਹੈ।' ਡਰਾਈਵਰ ਨੂੰ ਅੱਗੇ ਲਿਆਓ।


Harinder Kaur

Content Editor

Related News