ਖ਼ੁਦਕੁਸ਼ੀ ਕਰਨ ਵਾਲਾ ਇਹ ਮਸ਼ਹੂਰ ਐਕਟਰ ਨਿਕਲਿਆ ਜ਼ਿੰਦਾ
Saturday, Nov 16, 2024 - 11:14 AM (IST)
ਮੁੰਬਈ (ਬਿਊਰੋ) : 8 ਨਵੰਬਰ ਨੂੰ ਇੰਡਸਟਰੀ 'ਚੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਅਦਾਕਾਰ ਨਿਤਿਨ ਚੌਹਾਨ ਦਾ ਦਿਹਾਂਤ ਹੋ ਗਿਆ ਹੈ। ਇਕ ਪਾਸੇ ਇਸ ਖ਼ਬਰ ਨੇ ਸਾਰਿਆਂ ਦਾ ਦਿਲ ਤੋੜ ਦਿੱਤਾ ਸੀ ਅਤੇ ਇਸੇ ਦੌਰਾਨ ਕੁਝ ਅਜਿਹਾ ਵੀ ਹੋਇਆ ਜੋ ਸ਼ਾਇਦ ਹੀ ਕਿਸੇ ਨੇ ਸੋਚਿਆ ਨਹੀਂ ਹੋਵੇਗਾ।
ਜੀ ਹਾਂ! ਤੁਹਾਨੂੰ ਦੱਸ ਦੇਈਏ ਕਿ ਨਿਤਿਨ ਚੌਹਾਨ ਦੀ ਮੌਤ ਦੀ ਖ਼ਬਰ ਦੌਰਾਨ ਕੁਝ ਮੀਡੀਆ ਆਊਟਲੈਟਸ ਨੇ ਇੱਕ ਹੋਰ ਐਕਟਰ ਅਤੇ ਮਾਡਲ ਦੀ ਤਸਵੀਰ ਦੀ ਵਰਤੋਂ ਕੀਤੀ ਸੀ, ਜਿਸ ਦਾ ਨਾਂ ਵੀ ਨਿਤਿਨ ਚੌਹਾਨ ਹੈ। ਅਜਿਹੇ 'ਚ ਮਾਡਲ-ਐਕਟਰ ਨਿਤਿਨ ਚੌਹਾਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਕਿਹਾ ਕਿ 'ਉਹ ਜ਼ਿੰਦਾ ਹੈ।' ਆਓ ਦੇਖੀਏ ਪੂਰੀ ਰਿਪੋਰਟ ।
ਇਹ ਖ਼ਬਰ ਵੀ ਪੜ੍ਹੋ - ਕੁੱਲ੍ਹੜ ਪਿੱਜ਼ਾ ਕੱਪਲ ਨੂੰ ਸਕਿਓਰਿਟੀ ਮਿਲਣ ਮਗਰੋਂ ਹੋ ਗਿਆ ਵੱਡਾ ਕਾਂਡ
ਅਭਿਨੇਤਾ-ਮਾਡਲ ਨਿਤਿਨ ਚੌਹਾਨ ਜ਼ਿੰਦਾ ਹਨ ਅਤੇ ਇਸ ਪੂਰੀ ਘਟਨਾ ਤੋਂ ਦੁਖੀ ਹਨ। ਅਭਿਨੇਤਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ, ''ਮੈਂ ਨਿਤਿਨ ਚੌਹਾਨ ਦੇ ਦਿਹਾਂਤ 'ਤੇ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਪ੍ਰਮਾਤਮਾ ਨਿਤਿਨ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਸ ਦੇ ਪਰਿਵਾਰ ਨੂੰ ਇਸ ਘਾਟੇ ਨੂੰ ਪੂਰਾ ਕਰਨ ਦੀ ਤਾਕਤ ਦੇਵੇ ਪਰ ਇਸ ਦੌਰਾਨ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਮੈਂ 'ਨਿਤਿਨ ਚੌਹਾਨ' ਜ਼ਿੰਦਾ ਹਾਂ। ਮੀਡੀਆ ਵੱਲੋਂ ਗ਼ਲਤ ਜਾਣਕਾਰੀ ਅਤੇ ਤਸਵੀਰਾਂ ਪੋਸਟ ਕਰਨ ਕਾਰਨ ਲੋਕਾਂ 'ਚ ਇਹ ਭੰਬਲਭੂਸਾ ਪੈਦਾ ਹੋ ਗਿਆ ਹੈ। ਦੋਵਾਂ ਦੀ ਸਹੀ ਪਛਾਣ ਕੀਤੇ ਬਿਨਾਂ ਕਿਸੇ ਵੀ ਤਸਵੀਰ ਨੂੰ ਪੋਸਟ ਕਰਨਾ ਬੇਹੱਦ ਗੈਰ-ਜ਼ਿੰਮੇਵਾਰਾਨਾ ਹੈ, ਜੋ ਵੀ ਪੋਸਟ 'ਚ ਮੇਰੀ ਤਸਵੀਰ ਹੈ ਉਹ ਗ਼ਲਤ ਹੈ ਕਿਉਂਕਿ ਮੈਂ ਜ਼ਿੰਦਾ ਹਾਂ।''
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੀਰੀਅਲ 'ਅਨੁਪਮਾ' ਦੇ ਸੈੱਟ 'ਤੇ ਵੱਡਾ ਹਾਦਸਾ, 1 ਦੀ ਮੌਤ
ਦੱਸ ਦੇਈਏ ਕਿ ਐਕਟਰ-ਮਾਡਲ ਨਿਤਿਨ ਚੌਹਾਨ ਇੱਕ ਵੱਡੇ ਬ੍ਰਾਂਡ ਲਈ ਕੰਮ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਨਾਂ ਭਾਰਤ ਦੇ 10 ਸਭ ਤੋਂ ਵੱਡੇ ਪੁਰਸ਼ ਮਾਡਲਾਂ 'ਚ ਵੀ ਸ਼ਾਮਲ ਹੈ। ਫਿਲਹਾਲ ਉਹ ਫ਼ਿਲਮ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨਾਲ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।