ਮਨੋਰੰਜਨ ਜਗਤ ''ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰ ਤੇ ਮਿਊਜ਼ਿਕ ਕੰਪੋਜ਼ਰ ਨੇ ਛੱਡੀ ਦੁਨੀਆ
Sunday, Aug 03, 2025 - 09:13 AM (IST)

ਚੈਨਾਈ (ਏਜੰਸੀ)- ਪ੍ਰਸਿੱਧ ਤਮਿਲ ਫਿਲਮ ਅਦਾਕਾਰ ਅਤੇ ਮਿਊਜ਼ਿਕ ਕੰਪੋਜ਼ਰ ਮਦਨ ਬੌਬ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਨੇ 2 ਅਗਸਤ ਨੂੰ ਚੈਨਾਈ ਵਿਖੇ ਆਖਰੀ ਸਾਹ ਲਏ। ਮਦਨ ਬੌਬ ਦਾ ਜਨਮ 19 ਅਕਤੂਬਰ 1953 ਨੂੰ ਐੱਸ. ਕ੍ਰਿਸ਼ਨਮੂਰਤੀ ਦੇ ਨਾਂ ਨਾਲ ਹੋਇਆ ਸੀ।
ਇਹ ਵੀ ਪੜ੍ਹੋ: ਨਵੇਂ ਗਾਣੇ ਨੂੰ ਲੈ ਕੇ ਕਰਨ ਔਜਲਾ ਦਾ ਪੈ ਗਿਆ ਪੰਗਾ ! ਅਸ਼ਲੀਲਤਾ ਫੈਲਾਉਣ ਦੇ ਲੱਗੇ ਇਲਜ਼ਾਮ
ਉਹ ਆਪਣੇ ਹਾਸੇ ਭਰੇ ਕਿਰਦਾਰਾਂ ਲਈ ਤਮਿਲ ਸਿਨੇਮਾ ਵਿਚ ਬਹੁਤ ਪ੍ਰਸਿੱਧ ਸਨ। ਉਨ੍ਹਾਂ ਨੇ ਸਿਰਫ ਫਿਲਮਾਂ ਹੀ ਨਹੀਂ, ਸਗੋਂ ਟੈਲੀਵਿਜ਼ਨ ਸ਼ੋਅਜ਼ ਵਿੱਚ ਹੋਸਟ ਅਤੇ ਜੱਜ ਵਜੋਂ ਵੀ ਆਪਣੀ ਖਾਸ ਪਛਾਣ ਬਣਾਈ। ਸਿਨੇਮਾ ਜਗਤ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ ਸੰਗੀਤਕਾਰ ਵਜੋਂ ਕੀਤੀ ਸੀ। 1984 ਵਿੱਚ ਬਾਲੂ ਮਹਿੰਦਰਾ ਦੀ ਫਿਲਮ 'Neengal Kettavai' ਰਾਹੀਂ ਉਨ੍ਹਾਂ ਨੇ ਅਦਾਕਾਰੀ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ।
ਮਦਨ ਬੌਬ ਦੀ ਹਾਸੇ ਭਰੀ ਅਦਾਕਾਰੀ, ਉਨ੍ਹਾਂ ਦੇ ਹੱਸਣ ਦਾ ਅੰਦਾਜ਼ ਅਤੇ ਅੱਖਾਂ ਦੇ ਰਾਹੀਂ ਭਾਵ ਪ੍ਰਗਟ ਕਰਨ ਦੀ ਕਲਾ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਉਨ੍ਹਾਂ ਦਾ ਇਹ ਅਦਾਕਾਰੀ ਅੰਦਾਜ਼ ਮਸ਼ਹੂਰ ਕਾਮੇਡੀਅਨ ਕਲਾਕਾਰ ਕਾਕਾ ਰਾਧਾਕ੍ਰਿਸ਼ਨਨ ਤੋਂ ਪ੍ਰੇਰਿਤ ਸੀ। ਉਨ੍ਹਾਂ ਦਾ ਯੋਗਦਾਨ ਤਮਿਲ ਮਨੋਰੰਜਨ ਜਗਤ ਵਿੱਚ ਕਈ ਦਹਾਕਿਆਂ ਤੱਕ ਰਿਹਾ। ਮਦਨ ਬੌਬ ਇੱਕ ਅਜਿਹੀ ਵਿਰਾਸਤ ਛੱਡ ਕੇ ਗਏ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਣਾਦਾਇਕ ਰਹੇਗੀ। ਉਨ੍ਹਾਂ ਦੀ ਉਮਰ 70 ਸੀ।
ਇਹ ਵੀ ਪੜ੍ਹੋ : 2 ਅਗਸਤ ਨੂੰ ਆਪਣਾ 'ਦੂਜਾ' ਜਨਮ ਦਿਨ ਮਨਾਉਂਦੇ ਹਨ ਅਮਿਤਾਭ ਬੱਚਨ ! ਵਜ੍ਹਾ ਜਾਣ ਰਹਿ ਜਾਓਗੇ ਹੱਕੇ-ਬੱਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8