Intimate ਸੀਨ ਦੌਰਾਨ ਬੇਕਾਬੂ ਹੋਇਆ ਅਦਾਕਾਰ, 'ਕੱਟ' ਕਹਿਣ ਦੇ ਬਾਵਜੂਦ ਜਾਰੀ ਰੱਖਿਆ ਕਿਸਿੰਗ ਸੀਨ

Saturday, Jul 26, 2025 - 10:33 AM (IST)

Intimate ਸੀਨ ਦੌਰਾਨ ਬੇਕਾਬੂ ਹੋਇਆ ਅਦਾਕਾਰ, 'ਕੱਟ' ਕਹਿਣ ਦੇ ਬਾਵਜੂਦ ਜਾਰੀ ਰੱਖਿਆ ਕਿਸਿੰਗ ਸੀਨ

ਮੁੰਬਈ – ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਨਾਲ ਜੁੜੀ ਇਕ ਪੁਰਾਣੀ ਘਟਨਾ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇਹ ਘਟਨਾ 1988 ਵਿੱਚ ਰਿਲੀਜ਼ ਹੋਈ ਫ਼ਿਲਮ ‘ਦਯਾਵਾਨ’ ਦੀ ਸ਼ੂਟਿੰਗ ਦੌਰਾਨ ਵਾਪਰੀ ਸੀ, ਜਿਸ ਵਿੱਚ ਉਨ੍ਹਾਂ ਦੇ ਨਾਲ ਸੀਨਿਅਰ ਅਦਾਕਾਰ ਵਿਨੋਦ ਖੰਨਾ ਮੁੱਖ ਭੂਮਿਕਾ ਵਿੱਚ ਸਨ।

ਇਹ ਵੀ ਪੜ੍ਹੋ: ਸ਼ਹੀਦੀ ਸਮਾਗਮ ਦੌਰਾਨ ਪੰਜਾਬੀ ਗਾਇਕ ਬੀਰ ਸਿੰਘ ਨੇ ਪਾਇਆ ਭੰਗੜਾ, ਵੀਡੀਓ ਵਾਇਰਲ ਹੁੰਦੇ ਹੀ...

ਦਰਅਸਲ ਇਸ ਫਿਲਮ ਦੇ ਹਿੱਟ ਗੀਤ ‘ਆਜ ਫਿਰ ਤੁਮ ਪੇ ਪਿਆਰ ਆਇਆ ਹੈ’ ਦੌਰਾਨ ਇੱਕ ਕਿਸਿੰਗ ਸੀਨ ਦੌਰਾਨ ਵਿਨੋਦ ਖੰਨਾ ਕਾਬੂ ਤੋਂ ਬਾਹਰ ਹੋ ਗਏ। ਰਿਪੋਰਟਾਂ ਮੁਤਾਬਕ, ਡਾਇਰੈਕਟਰ ਦੇ 'ਕੱਟ' ਕਹਿਣ ਦੇ ਬਾਵਜੂਦ ਵਿਨੋਦ ਖੰਨਾ ਨੇ ਕਿਸਿੰਗ ਸੀਨ ਜਾਰੀ ਰੱਖਿਆ ਅਤੇ ਉਨ੍ਹਾਂ ਨੇ ਮਾਧੁਰੀ ਦੇ ਬੁੱਲ੍ਹ ਨੂੰ ਅਣਜਾਣੇ ਵਿੱਚ ਕੱਟ ਲਿਆ, ਜਿਸ ਕਾਰਨ ਅਦਾਕਾਰਾ ਦੇ ਬੁੱਲ੍ਹਾਂ ਤੋਂ ਖੂਨ ਵਹਿਣ ਲੱਗਾ।

ਇਹ ਵੀ ਪੜ੍ਹੋ: ਰਾਜ ਸਭਾ 'ਚ ਆਵਾਜ਼ ਬੁਲੰਦ ਕਰੇਗਾ ਇਹ ਕਲਾਕਾਰ ! ਮਾਂ ਬੋਲੀ 'ਚ ਚੁੱਕੀ ਸਹੁੰ

ਸੂਤਰਾਂ ਅਨੁਸਾਰ, ਮਾਧੁਰੀ ਇਸ ਮਗਰੋਂ ਘਬਰਾ ਗਈ ਸੀ। ਉਨ੍ਹਾਂ ਨੇ ਤੁਰੰਤ ਸੀਨ ਨੂੰ ਹਟਾਉਣ ਦੀ ਮੰਗ ਕੀਤੀ। ਹਾਲਾਂਕਿ, ਫਿਲਮ ਦੇ ਨਿਰਦੇਸ਼ਕ ਫਿਰੋਜ਼ ਖ਼ਾਨ ਨੇ ਇਹ ਸੀਨ ਰੱਖਣ ਦੀ ਜ਼ਿੱਦ 'ਤੇ ਅੜੇ ਰਹੇ ਅਤੇ ਖਬਰਾਂ ਅਨੁਸਾਰ ਇਸ ਇੰਟੀਮੇਟ ਸੀਨ ਨੂੰ ਰੱਖਣ ਲਈ ₹1 ਕਰੋੜ ਦੀ ਰਕਮ ਦੀ ਅਦਾਇਗੀ ਵੀ ਕੀਤੀ ਗਈ। ਇਹ ਘਟਨਾ ਬਾਲੀਵੁੱਡ ਇਤਿਹਾਸ ਦੇ ਵਿਵਾਦਤ ਅਣਸੂਣੇ ਪਲਾਂ ਵਿੱਚੋਂ ਇਕ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ: ਵੱਡੀ ਖਬਰ ; ਮਸ਼ਹੂਰ ਗਾਇਕ 'ਤੇ ਫਾਇਰਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News