ਅਦਾਕਾਰਾ ਕਿਮੀ ਵਰਮਾ ਨੇ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਦੱਸੀ ਇਹ ਖ਼ਾਸ ਗੱਲ

Thursday, Dec 02, 2021 - 10:13 AM (IST)

ਅਦਾਕਾਰਾ ਕਿਮੀ ਵਰਮਾ ਨੇ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਦੱਸੀ ਇਹ ਖ਼ਾਸ ਗੱਲ

ਚੰਡੀਗੜ੍ਹ- ਪੰਜਾਬੀ ਫ਼ਿਲਮ ਜਗਤ ਦੀ ਖੂਬਸੂਰਤ ਅਤੇ ਬਾਕਮਾਲ ਦੀ ਅਦਾਕਾਰਾ ਰਹੀ ਕਿਮੀ ਵਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਪੁਰਾਣੀ ਯਾਦਾਂ ਨੂੰ ਯਾਦ ਕਰਦੇ ਹੋਏ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜੀ ਹਾਂ ਉਹ ਦੋ ਬੇਟੀਆਂ ਦੀ ਮਾਂ ਹੈ ਅਤੇ ਇਨੀਂ ਦਿਨੀਂ ਉਹ ਆਪਣੇ ਬਿਜਨੈੱਸ ਵੀ ਚਲਾਉਂਦੀ ਹੈ। ਪਰ ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਵੀ ਰਹਿੰਦੀ ਹੈ।

PunjabKesari
ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਜਿਸ 'ਚ ਉਹ ਫੁਲਕਾਰੀ ਕੱਢਦੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਇਹ ਅਵਿਸ਼ਵਾਸ਼ਯੋਗ ਲੱਗ ਸਕਦਾ ਹੈ, ਪਰ ਮੈਂ ਸੱਚਮੁੱਚ ਜਾਣਦੀ ਹਾਂ ਕਿ ਫੁਲਕਾਰੀ ਕਢਾਈ ਕਿਵੇਂ ਕੀਤੀ ਜਾਂਦੀ ਹੈ! ਕੋਈ ਮਜ਼ਾਕ ਨਹੀਂ!’। ਇਨ੍ਹਾਂ ਨੇ ਆਪਣੀ ਕੈਪਸ਼ਨ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਪਿਆਰ ਹੈ। ਪੰਜਾਬ 'ਚ ਰਹਿੰਦੇ ਹੋਏ ਉਨ੍ਹਾਂ ਨੇ ਫੁਲਕਾਰੀ ਦੀ ਕਢਾਈ ਸਿੱਖੀ ਸੀ ਜਿਸ ਕਰਕੇ ਉਨ੍ਹਾਂ ਨੂੰ ਇਹ ਫੁਲਕਾਰੀ ਦੀ ਕਢਾਈ ਕਰਨੀ ਆਉਂਦੀ ਹੈ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ ਅਤੇ ਸਾਰੇ ਉਨ੍ਹਾਂ ਦੇ ਇਸ ਹੁਨਰ ਦੀ ਤਾਰੀਫ ਵੀ ਕਰ ਰਹੇ ਹਨ।

PunjabKesari
ਦੱਸ ਦਈਏ ਕਿਮੀ ਵਰਮਾ ਦਾ ਅਸਲ ਨਾਂ ਕਿਰਨਦੀਪ ਵਰਮਾ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਫ਼ਿਲਮੀ ਕਰੀਅਰ ਦੀ ਤਾਂ ਉਹ 'ਅਸਾਂ ਨੂੰ ਮਾਣ ਵਤਨਾਂ ਦਾ', 'ਜੀ ਆਇਆਂ ਨੂੰ' , 'ਅੱਜ ਦੇ ਰਾਂਝੇ', 'ਸਤਿ ਸ਼੍ਰੀ ਅਕਾਲ', 'ਇੱਕ ਕੁੜੀ ਪੰਜਾਬ ਦੀ', 'ਮੇਰਾ ਪਿੰਡ ਮਾਈ ਹੋਮ', 'ਸ਼ਹੀਦ ਉਧਮ ਸਿੰਘ', 'ਖ਼ੂਨ ਦਾ ਦਾਜ' ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰੇ ਹਨ। ਪਰ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ‘ਨਸੀਬੋ’ ਫ਼ਿਲਮ ਦੇ ਨਾਲ ਕੀਤੀ ਸੀ। ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਫ਼ਿਲਮੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਆਪਣੇ ਪਤੀ ਦੇ ਨਾਲ ਹੀ ਲਾਸ ਏਂਜਲਸ ਹੀ ਰਹਿ ਰਹੀ ਹੈ।


author

Aarti dhillon

Content Editor

Related News