ਮਸ਼ਹੂਰ ਅਦਾਕਾਰ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ, ਕਿਹਾ- ਮੈਨੂੰ ਸ਼ਰਧਾਂਜਲੀ ਦੇਣੀ ਬੰਦ ਕਰੋ

Friday, Aug 22, 2025 - 04:23 PM (IST)

ਮਸ਼ਹੂਰ ਅਦਾਕਾਰ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ, ਕਿਹਾ- ਮੈਨੂੰ ਸ਼ਰਧਾਂਜਲੀ ਦੇਣੀ ਬੰਦ ਕਰੋ

ਮੁੰਬਈ (ਏਜੰਸੀ) – ਦਿੱਗਜ ਅਦਾਕਾਰ ਰਜ਼ਾ ਮੁਰਾਦ ਨੇ ਮੁੰਬਈ ਦੇ ਅੰਬੋਲੀ ਪੁਲਸ ਥਾਣੇ ਵਿੱਚ ਸ਼ੁੱਕਰਵਾਰ ਨੂੰ ਇੱਕ ਸਰਕਾਰੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਦੀ ਮੌਤ ਬਾਰੇ ਸੋਸ਼ਲ ਮੀਡੀਆ 'ਤੇ ਇਕ ਝੂਠੀ ਖ਼ਬਰ ਫੈਲਾਈ ਗਈ ਸੀ, ਜਿਸ ਕਾਰਨ ਉਹ ਵਾਰ–ਵਾਰ ਇਨ੍ਹਾਂ ਅਫਵਾਹਾਂ 'ਤੇ ਸਪਸ਼ਟੀਕਰਨ ਦਿੰਦੇ-ਦਿੰਦੇ ਥੱਕ ਗਏ ਹਨ। ਅਦਾਕਾਰ ਨੇ ਕਿਹਾ ਕਿ ਇਸ "ਅਫ਼ਵਾਹ" ਨੇ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਅਤੇ ਉਨ੍ਹਾਂ ਨੂੰ ਵਾਰ-ਵਾਰ ਸਪੱਸ਼ਟ ਕਰਨਾ ਪਿਆ ਕਿ ਉਹ ਜ਼ਿੰਦਾ ਹਨ। ਰਜ਼ਾ ਮੁਰਾਦ ਨੇ ਦਾਅਵਾ ਕੀਤਾ ਕਿ ਕਿਸੇ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨਦੇ ਹੋਏ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੋਸਟ ਵਿੱਚ ਉਨ੍ਹਾਂ ਦੀ ਜਨਮ ਤਰੀਕ ਅਤੇ "ਮੌਤ ਦੀ ਨਕਲੀ ਮਿਤੀ" ਦਾ ਵੀ ਜ਼ਿਕਰ ਕੀਤਾ ਗਿਆ ਹੈ, ਨਾਲ ਹੀ ਸ਼ਰਧਾਂਜਲੀ ਵੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: YouTuber ਐਲਵਿਸ਼ ਯਾਦਵ ਦੇ ਘਰ 'ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ

PunjabKesari

ਉਨ੍ਹਾਂ ਕਿਹਾ – “ਮੇਰੀ ਮੌਜੂਦਗੀ ਤੋਂ ਕੁਝ ਲੋਕਾਂ ਨੂੰ ਸਮੱਸਿਆ ਹੈ। ਉਹਨਾਂ ਨੇ ਮੇਰੀ ਮੌਤ ਦੀ ਖ਼ਬਰ ਚਲਾ ਕੇ ਦੁੱਖ ਪ੍ਰਗਟਾਇਆ। ਇਹ ਬਹੁਤ ਗੰਭੀਰ ਮਾਮਲਾ ਹੈ।” ਉਨ੍ਹਾਂ ਨੇ ਦੱਸਿਆ ਕਿ ਇਸ ਝੂਠੀ ਖ਼ਬਰ ਤੋਂ ਬਾਅਦ ਉਹਨਾਂ ਨੂੰ ਦੇਸ਼–ਵਿਦੇਸ਼ ਤੋਂ ਕਾਲਾਂ ਤੇ ਸੁਨੇਹੇ ਆ ਰਹੇ ਹਨ। ਮੇਰਾ ਗਲਾ, ਜੀਭ ਤੇ ਬੁੱਲ੍ਹ ਸੁੱਕ ਗਏ ਹਨ ਇਹ ਦੱਸ–ਦੱਸ ਕੇ ਕਿ ਮੈਂ ਜਿਊਂਦਾ ਹਾਂ। ਲੋਕ ਪੋਸਟ ਦੀਆਂ ਕਾਪੀਆਂ ਭੇਜ ਰਹੇ ਹਨ। ਇਹ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੇ ਪਿੱਛੇ ਜੋ ਵੀ ਹੈ ਉਸਦੀ ਸੋਚ ਬਹੁਤ ਹੀ ਗਿਰੀ ਹੋਈ ਹੈ। ਇਹੋ ਜਿਹਾ ਕੰਮ ਉਹੀ ਕਰਦਾ ਹੈ ਜਿਸਨੇ ਆਪਣੀ ਜ਼ਿੰਦਗੀ 'ਚ ਕੁਝ ਵੱਡਾ ਨਹੀਂ ਕੀਤਾ। ਉਹ ਸਿਰਫ਼ ਸਸਤੇ ਸ਼ੌਂਕ ਪੂਰੇ ਕਰਨ ਲਈ ਅਜਿਹਾ ਕਰਦਾ ਹੈ।

ਇਹ ਵੀ ਪੜ੍ਹੋ: ਮੌਤ ਤੋਂ ਪਹਿਲਾਂ ਅਚਾਨਕ 'ਗਾਇਬ' ਹੋ ਗਈ ਇਹ ਮਾਡਲ, ਅੱਜ ਤੱਕ ਨਹੀਂ ਮਿਲੀ ਲਾਸ਼

ਰਜ਼ਾ ਮੁਰਾਦ ਨੇ ਪੁਸ਼ਟੀ ਕੀਤੀ ਕਿ ਪੁਲਸ ਨੇ ਉਨ੍ਹਾਂ ਦੀ ਸ਼ਿਕਾਇਤ ਗੰਭੀਰਤਾ ਨਾਲ ਲਈ ਹੈ ਅਤੇ ਐੱਫ਼.ਆਈ.ਆਰ. ਦਰਜ ਕੀਤੀ ਜਾ ਰਹੀ ਹੈ। ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਜਿੰਮੇਵਾਰ ਵਿਅਕਤੀ ਨੂੰ ਫੜਿਆ ਜਾਵੇਗਾ ਤੇ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰਜ਼ਾ ਮੁਰਾਦ ਨੇ ਅਪੀਲ ਕੀਤੀ ਕਿ ਅਜਿਹੀਆਂ ਝੂਠੀਆਂ ਖ਼ਬਰਾਂ 'ਤੇ ਰੋਕ ਲਗਾਈ ਜਾਵੇ। ਇਹ ਸਿਰਫ਼ ਮੇਰੇ ਬਾਰੇ ਨਹੀਂ ਹੈ। ਅਕਸਰ ਸਿਤਾਰੇ ਜਿਊਂਦੇ ਹੋਏ ਵੀ ਮਰੇ ਹੋਏ ਐਲਾਨ ਦਿੱਤੇ ਜਾਂਦੇ ਹਨ। ਇਹ ਗਲਤ ਹੈ ਅਤੇ ਜਿਹੜਾ ਵੀ ਇਹ ਕਰਦਾ ਹੈ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਇੰਟੀਮੇਟ ਸੀਨ ਤੋਂ ਪਹਿਲਾਂ ਛੁੱਟੇ ਪਸੀਨੇ, ਸੈੱਟ 'ਤੇ ਹੀ ਰੋਣ ਲੱਗੀ ਅਦਾਕਾਰਾ

ਦੱਸ ਦੇਈਏ ਕਿ ਰਜ਼ਾ ਮੁਰਾਦ ਨੇ 1970 ਦੇ ਦਹਾਕੇ ਤੋਂ ਹੁਣ ਤੱਕ 250 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਆਪਣੀ ਭਾਰੀ–ਭਰਕਮ ਆਵਾਜ਼ ਲਈ ਪ੍ਰਸਿੱਧ, ਉਹਨਾਂ ਨੇ ਵਿਲਨ ਤੋਂ ਲੈ ਕੇ ਭਾਵੁਕ ਤੇ ਭਰਾਵਾਂ ਵਾਲੇ ਕਿਰਦਾਰਾਂ ਤੱਕ ਨਿਭਾ ਕੇ ਦਰਸ਼ਕਾਂ ਦੇ ਦਿਲਾਂ 'ਚ ਵੱਖਰਾ ਮੁਕਾਮ ਬਣਾਇਆ ਹੈ। ‘ਪ੍ਰੇਮ ਰੋਗ’ ਤੋਂ ਲੈ ਕੇ ‘ਪਦਮਾਵਤ’ ਤੱਕ ਉਹਨਾਂ ਦੀ ਅਦਾਕਾਰੀ ਅਮਿੱਟ ਰਹੀ ਹੈ।

ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਨੂੰ ਅਚਾਨਕ ਕੀ ਹੋਇਆ? ਸਾਹਮਣੇ ਆਈ ਮੌਤ ਦੀ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News