KGF ਫੇਮ ਅਦਾਕਾਰ ਦੀ ਕੈਂਸਰ ਨੇ ਲਈ ਜਾਨ ! ਫਿਲਮ ਇੰਡਸਟਰੀ 'ਚ ਛਾਈ ਸੋਗ ਦੀ ਲਹਿਰ
Thursday, Nov 06, 2025 - 02:25 PM (IST)
ਐਂਟਰਟੇਨਮੈਂਟ ਡੈਸਕ- ਫਿਲਮ ਇੰਡਸਟਰੀ ਤੋਂ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ ਅਦਾਕਾਰ ਹਰੀਸ਼ ਰਾਏ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਨੇ 63 ਸਾਲ ਦੀ ਉਮਰ ਵਿੱਚ ਲੰਬੀ ਬਿਮਾਰੀ ਕਾਰਨ ਆਖਰੀ ਸਾਹ ਲਏ। ਕੰਨੜ ਅਦਾਕਾਰ ਹਰੀਸ਼ ਰਾਏ ਲੰਬੇ ਸਮੇਂ ਤੋਂ ਗਲੇ ਦੇ ਕੈਂਸਰ ਨਾਲ ਜੂਝ ਰਹੇ ਸਨ ਅਤੇ ਵੀਰਵਾਰ (6 ਨਵੰਬਰ 2025) ਨੂੰ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ- ਇਕ ਸਾਲ ਬਾਅਦ ਮਸ਼ਹੂਰ ਜੋੜੇ ਨੇ ਪਹਿਲੀ ਵਾਰ ਦਿਖਾਈ ਧੀ ਦੀ ਝਲਕ, ਕਿਊਟਨੈੱਸ 'ਤੇ ਲੋਕਾਂ ਨੇ ਹਾਰਿਆ ਦਿਲ
'ਕੇਜੀਐੱਫ' ਨੇ ਦਿੱਤੀ ਨਵੀਂ ਪਛਾਣ
ਹਰੀਸ਼ ਰਾਏ ਨੇ ਤਿੰਨ ਦਹਾਕਿਆਂ ਤੋਂ ਕੰਨੜ ਸਿਨੇਮਾ ਵਿੱਚ ਕੰਮ ਕੀਤਾ। ਉਨ੍ਹਾਂ ਨੇ 60 ਤੋਂ ਵੱਧ ਫਿਲਮਾਂ ਵਿੱਚ ਵੱਖ-ਵੱਖ ਕਿਰਦਾਰ ਨਿਭਾਏ। ਉਨ੍ਹਾਂ ਨੂੰ ਨਵੀਂ ਪਛਾਣ ਬਲਾਕਬਸਟਰ ਫਿਲਮਾਂ 'KGF: ਚੈਪਟਰ 1' ਅਤੇ 'KGF: ਚੈਪਟਰ 2' ਤੋਂ ਮਿਲੀ। ਇਨ੍ਹਾਂ ਫਿਲਮਾਂ ਵਿੱਚ ਉਨ੍ਹਾਂ ਨੇ 'ਚਾਚਾ' ਦਾ ਮਜ਼ਬੂਤ ਅਤੇ ਵਫ਼ਾਦਾਰ ਕਿਰਦਾਰ ਨਿਭਾਇਆ ਸੀ, ਜੋ ਅਭਿਨੇਤਾ ਯਸ਼ (ਰੌਕੀ ਭਾਈ) ਦੇ ਬਹੁਤ ਕਰੀਬ ਸੀ। 'ਕੇਜੀਐੱਫ' ਤੋਂ ਪਹਿਲਾਂ ਵੀ ਉਹ ਕੰਨੜ ਸਿਨੇਮਾ ਦੇ ਸੁਨਹਿਰੀ ਯੁੱਗ ਦਾ ਹਿੱਸਾ ਸਨ। ਉਨ੍ਹਾਂ ਦਾ 'ਡੌਨ ਰੌਏ' ਦਾ ਕਿਰਦਾਰ 1990 ਦੇ ਦਹਾਕੇ ਦੀ ਸੁਪਰਹਿੱਟ ਫਿਲਮ 'ਓਮ' ਵਿੱਚ ਬਹੁਤ ਮਸ਼ਹੂਰ ਹੋਇਆ ਸੀ। ਉਨ੍ਹਾਂ ਦੀਆਂ ਹੋਰ ਮਹੱਤਵਪੂਰਨ ਫਿਲਮਾਂ ਵਿੱਚ 'ਰਾਜ ਬਹਾਦੂਰ', 'ਭੂਗਤ', 'ਸੰਜੂ ਵੈਡਸ ਗੀਤਾ', ਅਤੇ 'ਸਵਯੰਵਰ' ਸ਼ਾਮਲ ਹਨ।

ਇਹ ਵੀ ਪੜ੍ਹੋ- ਕੈਂਸਰ ਨਾਲ ਲੜ ਰਹੀ ਮਸ਼ਹੂਰ ਅਦਾਕਾਰਾ ! ਪਤੀ ਨੇ ਭਾਵੁਕ ਹੋ ਕੇ ਦਿੱਤੀ ਹੈਲਥ ਅਪਡੇਟ
ਕੈਂਸਰ ਨਾਲ ਸੰਘਰਸ਼ ਅਤੇ ਆਰਥਿਕ ਤੰਗੀ
ਪਿਛਲੇ ਕੁਝ ਸਾਲਾਂ ਤੋਂ ਹਰੀਸ਼ ਰਾਏ ਗੰਭੀਰ ਰੂਪ ਵਿੱਚ ਬਿਮਾਰ ਚੱਲ ਰਹੇ ਸਨ। ਬਿਮਾਰੀ ਕਾਰਨ ਉਨ੍ਹਾਂ ਦਾ ਵਜ਼ਨ ਕਾਫ਼ੀ ਘੱਟ ਹੋ ਗਿਆ ਸੀ ਅਤੇ ਚਿਹਰਾ ਪੂਰੀ ਤਰ੍ਹਾਂ ਮੁਰਝਾ ਗਿਆ ਸੀ। ਇਲਾਜ ਦੌਰਾਨ ਉਨ੍ਹਾਂ ਨੂੰ ਲੱਖਾਂ ਰੁਪਏ ਦੇ ਮਹਿੰਗੇ ਇੰਜੈਕਸ਼ਨਾਂ ਦੀ ਜ਼ਰੂਰਤ ਸੀ। ਆਰਥਿਕ ਤੰਗੀ ਦੇ ਚੱਲਦਿਆਂ ਕਈ ਸਿਤਾਰਿਆਂ ਨੇ ਉਨ੍ਹਾਂ ਦੀ ਮਦਦ ਕੀਤੀ। ਇਨ੍ਹਾਂ ਵਿੱਚ ਸ਼ਿਵਰਾਜਕੁਮਾਰ ਅਤੇ ਧਰੁਵ ਸਰਜਾ ਵਰਗੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ- 8 ਸਾਲ ਛੋਟੀ ਮਾਡਲ ਨੂੰ ਦਿਲ ਦੇ ਬੈਠਾ ਭਾਰਤ ਦਾ ਧਾਕੜ ਕ੍ਰਿਕਟਰ ! ਸ਼ਰੇਆਮ ਕਰਨ ਲੱਗਾ ਰੋਮਾਂਸ
ਹਰੀਸ਼ ਰਾਏ ਨੇ ਆਖਰੀ ਸਮੇਂ ਤੱਕ ਹਿੰਮਤ ਨਹੀਂ ਹਾਰੀ ਅਤੇ ਕਿਹਾ ਸੀ ਕਿ ਉਹ ਠੀਕ ਹੋ ਕੇ ਜਲਦੀ ਸ਼ੂਟਿੰਗ 'ਤੇ ਵਾਪਸ ਆਉਣਗੇ। ਉਨ੍ਹਾਂ ਨੇ ਬੈਂਗਲੁਰੂ ਦੇ ਕਿਦਵਈ ਹਸਪਤਾਲ ਦੇ ਆਈ.ਸੀ.ਯੂ. ਵਿੱਚ ਇਲਾਜ ਦੌਰਾਨ ਆਖਰੀ ਸਾਹ ਲਿਆ। ਹਰੀਸ਼ ਰਾਏ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਬੇਟੇ ਨੂੰ ਛੱਡ ਗਏ ਹਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪ੍ਰਸ਼ੰਸਕਾਂ ਅਤੇ ਕੰਨੜ ਫਿਲਮ ਉਦਯੋਗ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਕਿਰਦਾਰ 'ਓਮ' ਦੇ ਡੌਨ ਅਤੇ 'ਕੇਜੀਐੱਫ' ਦੇ ਚਾਚਾ ਨੂੰ ਹੁਣ ਸਿਨੇਮਾ ਦੇ ਇਤਿਹਾਸ ਵਿੱਚ ਅਮਰ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ ; ਦੁਨੀਆ ਨੂੰ ਅਚਾਨਕ ਅਲਵਿਦਾ ਕਹਿ ਗਿਆ ਦੁਬਈ ਦਾ ਮਸ਼ਹੂਰ Influencer
