ਅਦਾਕਾਰ ਧਰਮਿੰਦਰ ਬਿਲਕੁਲ ਸਿਹਤਮੰਦ, ਨਜ਼ਦੀਕੀ ਹਰਪ੍ਰੀਤ ਬਹਿਣੀਵਾਲ ਨੇ ਵੀਡੀਓ ਭੇਜ ਕੇ ਦਿੱਤਾ ਸੁਨੇਹਾ

Saturday, Sep 16, 2023 - 01:39 PM (IST)

ਅਦਾਕਾਰ ਧਰਮਿੰਦਰ ਬਿਲਕੁਲ ਸਿਹਤਮੰਦ, ਨਜ਼ਦੀਕੀ ਹਰਪ੍ਰੀਤ ਬਹਿਣੀਵਾਲ ਨੇ ਵੀਡੀਓ ਭੇਜ ਕੇ ਦਿੱਤਾ ਸੁਨੇਹਾ

ਮਾਨਸਾ, (ਮਨਜੀਤ)– ਫ਼ਿਲਮ ਅਦਾਕਾਰ ਧਰਮਿੰਦਰ ਸਿੰਘ ਦੀ ਸਿਹਤ ਖ਼ਰਾਬ ਹੋਣਾ ਤੇ ਇਲਾਜ ਲਈ ਅਮਰੀਕਾ ਜਾਣ ਦੀਆਂ ਫੈਲੀਆਂ ਖ਼ਬਰਾਂ ਦਾ ਜ਼ੋਰਦਾਰ ਖੰਡਣ ਕਰਦਿਆਂ ਦਿਓਲ ਪਰਿਵਾਰ ਦੇ ਨਜ਼ਦੀਕੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਕਿਹਾ ਕਿ ਦਿੱਗਜ ਅਦਾਕਾਰ ਧਰਮਿੰਦਰ ਤੰਦਰੁਸਤ ਹਨ।

PunjabKesari

ਇਨ੍ਹੀਂ ਦਿਨੀਂ ਉਹ ਛੁੱਟੀਆਂ ਬਿਤਾਉਣ ਲਈ ਆਪਣੇ ਪਰਿਵਾਰ ਸਮੇਤ ਅਮਰੀਕਾ ਗਏ ਹਨ। ਜਿਥੋਂ ਉਨ੍ਹਾਂ ਨੇ ਇਕ ਵੀਡਿਓ ਭੇਜ ਕੇ ਦੱਸਿਆ ਹੈ ਕਿ ਉਹ ਸਿਹਤਮੰਦ ਹਨ ਤੇ ਮੌਜ-ਮਸਤੀ ਨਾਲ ਅਮਰੀਕਾ ਵਿਖੇ ਛੁੱਟੀਆਂ ਬਿਤਾ ਰਹੇ ਹਨ। ਛੇਤੀ ਹੀ ਉਹ ਅਮਰੀਕਾ ਤੋਂ ਮੁੰਬਈ ਵਾਪਸ ਪਰਤਣਗੇ।

ਇਹ ਖ਼ਬਰ ਵੀ ਪੜ੍ਹੋ : ਇਕ ਮਹੀਨੇ ਤੋਂ ਬੈੱਡ ਰੈਸਟ ’ਤੇ ਨੇ  ਸ਼੍ਰੀ ਬਰਾੜ, ਹਸਪਤਾਲ ਤੋਂ ਸਾਂਝੀ ਕੀਤੀ ਭਾਵੁਕ ਪੋਸਟ

ਹਰਪ੍ਰੀਤ ਸਿੰਘ ਬਹਿਣੀਵਾਲ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਕਸਰ ਹੀ ਕਲਾਕਾਰਾਂ, ਨੇਤਾਵਾਂ ਬਾਰੇ ਅਜਿਹੀਆਂ ਖ਼ਬਰਾਂ ਫੈਲਾ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਸੱਚ ਨਾਲ ਕੋਈ ਵਾਹ-ਵਾਸਤਾ ਨਹੀਂ ਹੁੰਦਾ।। ਲੋਕਾਂ ਨੂੰ ਤੁਰੰਤ ਸ਼ੋਸ਼ਲ ਮੀਡੀਆ ’ਤੇ ਫੈਲੀਆਂ ਅਜਿਹੀਆਂ ਅਫਵਾਹਾਂ ਨੂੰ ਹਵਾ ਨਹੀਂ ਦੇਣੀ ਚਾਹੀਦੀ।

PunjabKesari

ਉਨ੍ਹਾਂ ਕਿਹਾ ਕਿ ਦਿਓਲ ਪਰਿਵਾਰ ਆਉਣ ਵਾਲੀਆਂ ਕਈ ਫ਼ਿਲਮਾਂ ਦੇ ਰੁਝੇਵੇਂ ’ਚ ਹੈ। ਛੇਤੀ ਹੀ ਦਿਓਲ ਪਰਿਵਾਰ ਦੇ ਮੈਂਬਰਾਂ ਦੀਆਂ ਫ਼ਿਲਮਾਂ ਵੱਡੇ ਪਰਦੇ ’ਤੇ ਦੇਖਣ ਨੂੰ ਮਿਲਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News