ਰੋਹਨਪ੍ਰੀਤ ਦੀ ਐਪਲਵਾਚ-ਹੀਰੇ ਦੀ ਅੰਗੂਠੀ ਚੋਰੀ ਕਰਨ ਦੇ ਮਾਮਲੇ 'ਚ ਦੋ ਕਾਬੂ

05/17/2022 4:10:02 PM

ਮੁੰਬਈ: ਬਾਲੀਵੁੱਡ ਸਿੰਗਰ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਬੀਤੇ ਦਿਨੀਂ ਦੋਸਤਾਂ ਦੇ ਨਾਲ ਹਿਮਾਚਲ ਪ੍ਰਦੇਸ਼  ਦੇ ਮੰਡੀ ਜ਼ਿਲ੍ਹੇ ਦੇ ਇਕ ਹੋਟਲ ’ਚ ਠਹਿਰੇ ਹੋਏ ਸੀ। ਇਸ ਦੌਰਾਨ ਰੋਹਨਪ੍ਰੀਤ ਦਾ ਆਈਫੋਨ, ਐਪਲਵਾਚ ਅਤੇ ਹੀਰੇ ਦੀ ਅੰਗੂਠੀ ਚੋਰੀ ਹੋ ਗਈ । ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਜਾਂਚ ’ਚ ਜੁਟੀ ਪੁਲਸ ਨੇ ਇਸ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

PunjabKesari

ਇਹ ਵੀ ਪੜ੍ਹੋ: ਭਾਰਤੀ ਸਿੰਘ ਦਾ ਹੱਥ ਜੋੜਣਾ ਵੀ ਨਹੀਂ ਆਇਆ ਕੰਮ, ਦਾੜ੍ਹੀ-ਮੁੱਛ ਵਾਲੇ ਮਜ਼ਾਕ ’ਤੇ ਸਿੱਖ ਕੌਮ ਨੇ ਕਰਵਾਈ FIR

ਰਿਪੋਟਰਸ ਦੇ ਅਨੁਸਾਰ ਹਿਮਾਚਲ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਫੂਲ ਚੰਦ ਅਤੇ ਦੀਪਕ ਦੇ ਨਾਂ ਤੋਂ ਹੋਈ ਹੈ। ਦੋਵੇਂ ਪ੍ਰਵਾਸੀ ਹਨ ਅਤੇ ਹੋਟਲ ’ਚ ਛੋਟਾ-ਮੋਟਾ ਕੰਮ ਕਰਦੇ ਹਨ। ਹਾਲਾਂਕਿ ਉਨ੍ਹਾਂ ਕੋਲੋਂ ਚੋਰੀ ਦਾ ਸਾਮਾਨ ਬਰਾਮਦ ਨਹੀਂ ਹੋਇਆ ਹੈ। ਇਸ ਗ੍ਰਿਫਤਾਰ ਦੀ ਪੁਸ਼ਟੀ ਮੰਡੀ ਦੀ ਐੱਸ.ਪੀ ਸ਼ਾਲਿਨੀ ਅਗਨੀਹੋਤਰੀ ਨੇ ਕੀਤੀ ਹੈ। ਇਸ ਮਾਮਲੇ ’ਚ ਸ਼ਾਲਿਨੀ ਅਗਨੀਹੋਤਰੀ ਨੇ ਕਿਹਾ ਕਿ ‘ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੀ ਨਕਦੀ, ਆਈਫੋਨ, ਸਮਾਰਟਵਾਚ ਅਤੇ ਹੀਰੇ ਦੀ ਅੰਗੂਠੀ ਸਮੇਤ ਨਿੱਜੀ ਸਮਾਨ ਮੰਡੀ ਦੇ ਇਕ ਹੋਟਲ ਤੋਂ ਚੋਰੀ ਹੋ ਗਿਆ ਹੈ। ਜਿੱਥੇ ਉਹ ਠਹਿਰੇ  ਹੋਇਆ ਸੀ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।’

PunjabKesari

ਇਹ ਵੀ ਪੜ੍ਹੋ: ਸੋਨਮ ਕਪੂਰ ਨਾਲ ਤੁਲਨਾ ਹੋਣ ’ਤੇ ਭੜਕੀ ਰਵੀਨਾ ਟੰਡਨ,ਟ੍ਰੋਲ ਕਰਨ ਵਾਲਿਆਂ ਲਈ ਕੀਤਾ ਟਵੀਟ

ਦੱਸ ਦੇਈਏ ਪਿਛਲੇ ਸਾਲ ਐੱਸ.ਪੀ ਮੰਡੀ ਸ਼ਾਲਿਨੀ ਅਗਨੀਹੋਤਰੀ ਦੇ ਘਰ ਵੀ ਚੋਰੀ ਹੋਈ ਸੀ। ਉਨ੍ਹਾਂ ਦੇ ਘਰ ਵੀ ਅੰਗੂਠੀਆਂ ਚੋਰੀ ਹੋਈਆ ਸੀ। ਹਾਲਾਂਕਿ ਬਾਅਦ ’ਚ ਅੰਗੂਠੀਆਂ ਬਰਾਮਦ ਕਰ ਲਈਆਂ ਸਨ।

PunjabKesari


Anuradha

Content Editor

Related News