ਅਬਦੂ ਰੋਜ਼ਿਕ ਨੂੰ ਸਲਮਾਨ ਖ਼ਾਨ ਨੇ ਕੀਤਾ ‘ਬਿੱਗ ਬੌਸ 16’ ਤੋਂ ਬਾਹਰ! ਫੁੱਟ-ਫੁੱਟ ਕੇ ਰੋਈ ਨਿਮਰਤ

Saturday, Oct 29, 2022 - 10:52 AM (IST)

ਅਬਦੂ ਰੋਜ਼ਿਕ ਨੂੰ ਸਲਮਾਨ ਖ਼ਾਨ ਨੇ ਕੀਤਾ ‘ਬਿੱਗ ਬੌਸ 16’ ਤੋਂ ਬਾਹਰ! ਫੁੱਟ-ਫੁੱਟ ਕੇ ਰੋਈ ਨਿਮਰਤ

ਮੁੰਬਈ (ਬਿਊਰੋ)– 19 ਸਾਲ ਦੇ ਅਬਦੂ ਰੋਜ਼ਿਕ ‘ਬਿੱਗ ਬੌਸ 16’ ਦੇ ਹੀ ਨਹੀਂ, ਸਗੋਂ ਪੂਰੇ ਦੇਸ਼ ਦੀ ਜਾਨ ਬਣ ਚੁੱਕੇ ਹਨ। ਕਈ ਲੋਕ ਤਾਂ ਸਿਰਫ ਅਬਦੂ ਲਈ ਹੀ ਸ਼ੋਅ ਦੇਖ ਰਹੇ ਹਨ। ਅਬਦੂ ਨੇ ਆਪਣੀ ਕਿਊਟ ਐਂਡ ਐਡੋਰੇਬਲ ਪਰਸਨੈਲਿਟੀ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਨੰਨ੍ਹੇ ਅਬਦੂ ‘ਬਿੱਗ ਬੌਸ 16’ ਦੇ ਸਭ ਤੋਂ ਐਂਟਰਟੇਨਿੰਗ ਕੰਟੈਸਟੈਂਟ ਹਨ।

ਅਜਿਹੇ ’ਚ ਅਬਦੂ ਨੂੰ ਘਰੋਂ ਬੇਘਰ ਕਰਨਾ ਸਲਮਾਨ ਖ਼ਾਨ ਨੂੰ ਪਸੰਦ ਨਹੀਂ ਆਇਆ। ਅਬਦੂ ਨੂੰ ਨਾਮੀਨੇਟ ਕਰਨ ’ਤੇ ਸਲਮਾਨ ਨੇ ਘਰਵਾਲਿਆਂ ਨੂੰ ਖ਼ੂਬ ਝਾੜ ਪਾਈ। ਸਲਮਾਨ ਨੇ ਗੁੱਸੇ ’ਚ ਅਬਦੂ ਨੂੰ ਸ਼ੋਅ ਤੋਂ ਬਾਹਰ ਕਰਨ ਦੀ ਗੱਲ ਆਖ ਦਿੱਤੀ।

ਇਹ ਵੀ ਪੜ੍ਹੋ : ਪਤੀ ਨਿਕ ਜੋਨਸ ਦਾ ਹੱਥ ਫੜ ਕੇ ਡਿਨਰ ਡੇਟ 'ਤੇ ਨਿਕਲੀ ਪ੍ਰਿਅੰਕਾ ਚੋਪੜਾ, ਤਸਵੀਰਾਂ ’ਚ ਨਜ਼ਰ ਆਈ ਸ਼ਾਨਦਾਰ ਬਾਂਡਿੰਗ

‘ਵੀਕੈਂਡ ਕਾ ਵਾਰ’ ਐਪੀਸੋਡ ’ਚ ਸਲਮਾਨ ਖ਼ਾਨ ਨੇ ਅਬਦੂ ਰੋਜ਼ਿਕ ਨੂੰ ‘ਿਬੱਗ ਬੌਸ 16’ ਦਾ ਸਭ ਤੋਂ ਬੈਸਟ ਕੰਟੈਸਟੈਂਟ ਦੱਸਿਆ। ਸਲਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਅਬਦੂ ’ਤੇ ਮਾਣ ਹੈ। ਅਬਦੂ ਸ਼ੋਅ ਦੇ ਇਕਲੌਤੇ ਅਜਿਹੇ ਕੰਟੈਸਟੈਂਟ ਹਨ, ਜੋ ਨਾ ਲੜਾਈ ਕਰਦੇ ਹਨ, ਨਾ ਫਾਲਤੂ ਦੀਆਂ ਗੱਲਾਂ ਕਰਦੇ ਹਨ, ਨਾ ਕਿਸੇ ਨਾਲ ਪੰਗੇ ਲੈਂਦੇ ਹਨ, ਫਿਰ ਵੀ ਸ਼ੋਅ ਦੇ ਸਭ ਤੋਂ ਐਂਟਰਟੇਨਿੰਗ ਕੰਟੈਸਟੈਂਟ ਹਨ।

ਅਬਦੂ ਰੋਜ਼ਿਕ ਨੂੰ ਇਸ ਹਫ਼ਤੇ ਘਰਵਾਲਿਆਂ ਨੇ ਘਰੋਂ ਬੇਘਰ ਕਰਨ ਲਈ ਨਾਮੀਨੇਟ ਕੀਤਾ ਪਰ ਸਲਮਾਨ ਖ਼ਾਨ ਨੂੰ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਇਆ। ਅਬਦੂ ਨੂੰ ਨਾਮੀਨੇਟ ਕਰਨ ’ਤੇ ਸਲਮਾਨ ਨੇ ਘਰਵਾਲਿਆਂ ਨੂੰ ਰੱਜ ਕੇ ਝਾੜ ਪਾਈ ਤੇ ਕਿਹਾ ਕਿ ਉਹ ਇਸ ਸ਼ੋਅ ’ਚ ਰਹਿਣਾ ਸਭ ਤੋਂ ਜ਼ਿਆਦਾ ਡਿਜ਼ਰਵ ਕਰਦੇ ਹਨ।

ਅਬਦੂ ਨੂੰ ਨਾਮੀਨੇਟ ਕਰਨ ’ਤੇ ਸਲਮਾਨ ਖ਼ਾਨ ਇੰਨਾ ਨਾਰਾਜ਼ ਹੋ ਜਾਂਦੇ ਹਨ ਕਿ ਉਹ ਘਰਵਾਲਿਆਂ ਨੂੰ ਸਬਕ ਸਿਖਾਉਣ ਲਈ ਇਕ ਅਜਿਹਾ ਫ਼ੈਸਲਾ ਸੁਣਾਉਂਦੇ ਹਨ, ਜਿਸ ਨਾਲ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਸ਼ੋਅ ਦੇ ਪ੍ਰੋਮੋ ’ਚ ਸਲਮਾਨ ਖ਼ਾਨ ਕਾਫੀ ਗੁੱਸੇ ’ਚ ਦਿਖਾਈ ਦੇ ਰਹੇ ਹਨ। ਉਹ ਗੁੱਸੇ ’ਚ ਘਰਵਾਲਿਆਂ ਨੂੰ ਕਹਿੰਦੇ ਹਨ, ‘‘ਤੁਸੀਂ ਅਬਦੂ ਨੂੰ ਨਾਮੀਨੇਟ ਕਰਦੇ ਹੋ ਕਿਉਂਕਿ ਉਹ ਸਟ੍ਰਾਂਗ ਹੈ। ਨਤੀਜੇ ਦੇਖਣਾ ਹੈ ਤੁਸੀਂ? ਅਬਦੂ ਛੱਡ ਕੇ ਜਾ ਰਿਹਾ ਹੈ ਘਰ।’’

ਇਹ ਸੁਣ ਕੇ ਸਾਰੇ ਘਰਵਾਲੇ ਹੈਰਾਨ ਹੋ ਜਾਂਦੇ ਹਨ। ਅਬਦੂ ਰੋਜ਼ਿਕ ਦੇ ਘਰੋਂ ਬਾਹਰ ਹੋਣ ਦੀ ਗੱਲ ’ਤੇ ਨਿਮਰਤ ਕੌਰ ਆਹਲੂਵਾਲੀਆ ਰੋਣ ਲੱਗਦੀ ਹੈ। ਉਸ ਦੀਆਂ ਅੱਖਾਂ ’ਚੋਂ ਹੰਝੂ ਵਹਿਣ ਲੱਗਦੇ ਹਨ। ਨਿਮਰਤ ਰੋਂਦਿਆਂ ਕਹਿੰਦੀ ਹੈ, ‘‘ਨੋ ਸਰ, ਪਲੀਜ਼ ਨੋ ਸਰ।’’

ਹੁਣ ਅਬਦੂ ਸ਼ੋਅ ਤੋਂ ਵਾਕਈ ’ਚ ਬਾਹਰ ਹੋ ਜਾਣਗੇ ਜਾਂ ਨਹੀਂ, ਇਹ ਤਾਂ ਆਉਣ ਵਾਲੇ ਐਪੀਸੋਡ ’ਚ ਹੀ ਪਤਾ ਲੱਗੇਗਾ ਪਰ ਅਬਦੂ ਰੋਜ਼ਿਕ ਦੇ ਘਰੋਂ ਬਾਹਰ ਹੋਣ ਵਾਲੀ ਗੱਲ ਨੇ ਘਰਵਾਲਿਆਂ ਦੇ ਨਾਲ ਦੇਸ਼ ਭਰ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News