ਸੁਪਰੀਮ ਕੋਰਟ 'ਚ ਦਿਖਾਈ ਜਾਵੇਗੀ ਆਮਿਰ ਖ਼ਾਨ ਦੀ ਫ਼ਿਲਮ  'ਲਾਪਤਾ ਲੇਡੀਜ਼', ਚੀਫ ਜਸਟਿਸ ਵੀ ਆਪਣੀ ਪਤਨੀ ਨਾਲ ਹੋਣਗੇ ਹਾਜ

Friday, Aug 09, 2024 - 02:58 PM (IST)

ਸੁਪਰੀਮ ਕੋਰਟ 'ਚ ਦਿਖਾਈ ਜਾਵੇਗੀ ਆਮਿਰ ਖ਼ਾਨ ਦੀ ਫ਼ਿਲਮ  'ਲਾਪਤਾ ਲੇਡੀਜ਼', ਚੀਫ ਜਸਟਿਸ ਵੀ ਆਪਣੀ ਪਤਨੀ ਨਾਲ ਹੋਣਗੇ ਹਾਜ

ਨਵੀਂ ਦਿੱਲੀ- 'ਲਾਪਤਾ ਲੇਡੀਜ਼' ਨੂੰ ਰਿਲੀਜ਼ ਹੋਣ ਤੋਂ ਬਾਅਦ ਕਾਫੀ ਤਾਰੀਫ ਮਿਲੀ ਅਤੇ ਹੁਣ ਵੀ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਆਮਿਰ ਖਾਨ ਦੀ ਸਾਬਕਾ ਪਤਨੀ ਕਿਰਨ ਰਾਓ ਨੇ ਕੀਤਾ ਹੈ।ਇਸ ਸਮੇਂ ਫਿਲਮ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਪਤਾ ਲੱਗਾ ਹੈ ਕਿ 'ਲਾਪਤਾ ਲੇਡੀਜ਼' ਫਿਲਮ ਨੂੰ ਭਾਰਤ ਦੀ ਸੁਪਰੀਮ ਕੋਰਟ 'ਚ ਭਲਕੇ 9 ਅਗਸਤ ਨੂੰ ਦਿਖਾਇਆ ਜਾਵੇਗਾ। ਜੀ ਹਾਂ, ਇਸ ਦੀ ਸਕ੍ਰੀਨਿੰਗ 'ਚ ਨਿਰਮਾਤਾ ਆਮਿਰ ਖਾਨ ਦੇ ਨਾਲ ਨਿਰਦੇਸ਼ਕ ਖੁਦ ਮੌਜੂਦ ਹੋਣਗੇ ਅਤੇ ਦਰਸ਼ਕਾਂ ਨਾਲ ਗੱਲਬਾਤ ਵੀ ਕਰਨਗੇ।

ਇਹ ਖ਼ਬਰ ਵੀ ਪੜ੍ਹੋ - ਦੀਪਿਕਾ- ਰਣਵੀਰ ਘਰ ਹੋਵੇਗਾ ਧੀ ਜਾਂ ਪੁੱਤਰ? ਬੱਚੇ ਲਈ ਤਿਆਰ ਹੋਈ ਇਹ ਸਪੈਸ਼ਲ ਚੀਜ਼

ਜਿਵੇਂ ਹੀ ਇਹ ਖਬਰ ਸਾਹਮਣੇ ਆਈ ਤਾਂ ਲੋਕ ਹੈਰਾਨ ਰਹਿ ਗਏ ਕਿਉਂਕਿ ਅਜਿਹੀਆਂ ਕਈ ਫਿਲਮਾਂ ਹਨ ਜੋ ਸੁਪਰੀਮ ਕੋਰਟ 'ਚ ਨਜ਼ਰ ਆ ਚੁੱਕੀਆਂ ਹਨ। ਇੱਥੋਂ ਤੱਕ ਕਿ ਰਿਪੋਰਟਾਂ ਹਨ ਕਿ ਭਾਰਤ ਦੇ ਚੀਫ਼ ਜਸਟਿਸ ਵੀ ਹਾਜ਼ਰ ਹੋਣਗੇ ਅਤੇ ਜੱਜ ਆਪਣੀ ਪਤਨੀ ਨਾਲ ਹਾਜ਼ਰ ਹੋਣਗੇ।ਅਦਾਲਤ ਦੇ ਸਮੇਂ ਤੋਂ ਬਾਅਦ, ਫਿਲਮ ਸ਼ਾਮ 4:15 ਤੋਂ 6:20 ਵਜੇ ਤੱਕ ਦਿਖਾਈ ਜਾਵੇਗੀ, ਜਿਸ ਤੋਂ ਬਾਅਦ ਆਮਿਰ ਖਾਨ ਅਤੇ ਕਿਰਨ ਰਾਓ ਨਾਲ ਗੱਲਬਾਤ ਹੋਵੇਗੀ।

ਨੋਟਿਸ 'ਚ ਲਿਖੀ ਇਹ ਗੱਲ 

ਨੋਟਿਸ 'ਚ ਲਿਖਿਆ ਹੈ ਕਿ "ਭਾਰਤ ਦੀ ਸੁਪਰੀਮ ਕੋਰਟ ਦੀ ਸਥਾਪਨਾ ਦੇ 75ਵੇਂ ਸਾਲ ਦੌਰਾਨ ਆਯੋਜਿਤ ਗਤੀਵਿਧੀਆਂ ਦੇ ਹਿੱਸੇ ਵਜੋਂ, ਲਿੰਗ ਸਮਾਨਤਾ ਦੇ ਵਿਸ਼ੇ 'ਤੇ ਆਧਾਰਿਤ ਫਿਲਮ  'ਲਾਪਤਾ ਲੇਡੀਜ਼' ਸ਼ੁੱਕਰਵਾਰ, 9 ਅਗਸਤ 2024 ਨੂੰ ਦਿਖਾਈ ਜਾਵੇਗੀ। ਆਡੀਟੋਰੀਅਮ, ਸੀ.-ਬਲਾਕ, ਐਡਮਿਨਿਸਟ੍ਰੇਟਿਵ ਬਿਲਡਿੰਗ ਕੰਪਲੈਕਸ, ਸ਼੍ਰੀਮਤੀ ਕਿਰਨ ਰਾਓ, ਜਿਨ੍ਹਾਂ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ, ਅਤੇ ਨਿਰਮਾਤਾ ਸ਼੍ਰੀ ਆਮਿਰ ਖਾਨ ਵੀ ਸਕ੍ਰੀਨਿੰਗ ਦੌਰਾਨ ਮੌਜੂਦ ਹੋਣਗੇ।

ਇਹ ਖ਼ਬਰ ਵੀ ਪੜ੍ਹੋ -ਫੈਨਜ਼ ਦੇ ਬੱਚੇ ਨੂੰ ਪਿਆਰ ਕਰਦੀ ਨਜ਼ਰ ਆਈ ਦੀਪਿਕਾ, Mom To Bee ਦੇ ਅੰਦਾਜ਼ ਨੇ ਜਿੱਤਿਆ ਸਭ ਦਾ ਦਿਲ

ਇਹ ਫਿਲਮ ਆਮਿਰ ਖਾਨ ਅਤੇ ਕਿਰਨ ਰਾਓ ਨੇ ਮਿਲ ਕੇ ਬਣਾਈ ਹੈ। ਹਾਲਾਂਕਿ ਹੁਣ ਆਮਿਰ ਖਾਨ ਅਤੇ ਕਿਰਨ ਰਾਓ ਇਕੱਠੇ ਨਹੀਂ ਹਨ। ਦਿ 'ਲਾਪਤਾ ਲੇਡੀਜ਼' ਇੱਕ ਅਜਿਹੀ ਕਹਾਣੀ ਹੈ ਜਿਸ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਇਸ ਫਿਲਮ 'ਚ ਅਦਾਕਾਰਾ ਪ੍ਰਤਿਭਾ ਰਾਂਤਾ, ਸਪਸ਼ ਸ਼੍ਰੀਵਾਸਤਵ ਅਤੇ ਰਵੀ ਕਿਸ਼ਨ ਵਰਗੇ ਸਿਤਾਰੇ ਨਜ਼ਰ ਆਏ ਸਨ ਅਤੇ ਉਨ੍ਹਾਂ ਦੀ ਕਾਫੀ ਤਾਰੀਫ ਹੋਈ ਸੀ। ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਸੁਪਰੀਮ ਕੋਰਟ ਦੇ ਜੱਜ ਕੀ ਪ੍ਰਤੀਕਿਰਿਆ ਦਿੰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News