ਸਟਾਈਲ ਆਈਕਨਜ਼ ਐਵਾਰਡਜ਼ ’ਚ ਜੈਨੇਲੀਆ ਨਾਲ ਪਹੁੰਚੇ ਆਮਿਰ ਖਾਨ
Saturday, Jun 07, 2025 - 12:53 PM (IST)
ਮੁੰਬਈ- ਮੁੰਬਈ ਦੇ ਇਕ ਹੋਟਲ ’ਚ ਬਾਲੀਵੁੱਡ ਹੰਗਾਮਾ ਸਟਾਈਲ ਆਈਕਨਜ਼ ਸਮਿਟ ਅਤੇ ਅੈਵਾਰਡਜ਼ ਦੇ ਤੀਜੇ ਐਡੀਸ਼ਨ ’ਚ ਬਾਲੀਵੁੱਡ ਹਸਤੀਆਂ ਨਾਲ ਭਰੀ ਰਾਤ ਦੇਖਣ ਨੂੰ ਮਿਲੀ। ਇਸ ਐਵਾਰਡ ਸ਼ੋਅ ’ਚ ਗਲੈਮਰ ਅਤੇ ਮਨੋਰੰਜਨ ਜਗਤ ਦੇ ਮਸ਼ਹੂਰ ਸਿਤਾਰਿਆਂ ਨੇ ਆਪਣੀਆਂ ਹਸੀਨ ਅਦਾਵਾਂ ਨਾਲ ਸਾਰਿਆਂ ਦਾ ਧਿਆਨ ਖਿੱਚਿਆ। ਉਥੇ ਹੀ ਇਸ ਸ਼ੋਅ ’ਚ ਆਮਿਰ ਖਾਨ ਫਿਲਮ ‘ਸਿਤਾਰੇ ਜ਼ਮੀਨ ਪਰ’ ਦੀ ਕੋ-ਸਟਾਰ ਜੈਨੇਲੀਆ ਡਿਸੂਜ਼ਾ ਨਾਲ ਪਹੁੰਚੇ।
ਇਸ ਦੇ ਨਾਲ ਹੀ ਅਕਸ਼ੈ ਕੁਮਾਰ, ਟਾਈਗਰ, ਬੌਬੀ ਦਿਓਲ ਅਤੇ ਸ਼ਾਹਿਦ ਕਪੂਰ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ। ਇਨ੍ਹਾਂ ਤੋਂ ਇਲਾਵਾ ਅਦਾਕਾਰਾ ਨੋਰਾ ਫਤੇਹੀ, ਰਾਸ਼ਾ ਥਡਾਨੀ, ਮਾਨੁਸ਼ੀ ਛਿੱਲਰ, ਹੁਮਾ ਕੁਰੈਸ਼ੀ, ਵਾਣੀ ਕਪੂਰ, ਆਕਾਂਸ਼ਾ ਪੁਰੀ, ਸੰਨੀ ਲਿਓਨ ਅਤੇ ਸਾਨਿਆ ਮਲਹੋਤਰਾ ਨੇ ਵੀ ਸ਼ੋਅ ’ਚ ਗਲੈਮਰ ਦਾ ਤੜਕਾ ਲਾਇਆ।
Related News
10 ਸਾਲ ਦੀ ਲੰਬੀ ਬ੍ਰੇਕ ਤੋਂ ਬਾਅਦ ਬਾਲੀਵੁੱਡ 'ਚ ਦੁਬਾਰਾ ਐਂਟਰੀ ਮਾਰਨ ਜਾ ਰਿਹਾ ਇਹ ਅਦਾਕਾਰ ! ਜਿੱਤ ਚੁੱਕੈ Best Debu
