ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਐਮੀ ਵਿਰਕ ਦੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ (ਵੀਡੀਓ)

02/26/2022 9:59:08 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ 25 ਫਰਵਰੀ ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਦੀ ਕਹਾਣੀ ਪੰਜਾਬੀਆਂ ਵਲੋਂ ਡੌਂਕੀ ਲਗਾਉਣ ਦੇ ਵਿਸ਼ੇ ’ਤੇ ਬਣਾਈ ਗਈ ਹੈ।

ਫ਼ਿਲਮ ’ਚ ਕਾਮੇਡੀ ਦੇ ਨਾਲ-ਨਾਲ ਸੰਜੀਦਾ ਵਿਸ਼ਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਪੰਜਾਬੀ ਬਹੁਤ ਰਿਲੇਟ ਕਰਦੇ ਹਨ। ਐਮੀ ਵਿਰਕ ਨਾਲ ਫ਼ਿਲਮ ’ਚ ਜ਼ਫ਼ਰੀ ਖ਼ਾਨ, ਨਾਸਿਰ ਚਿਨੌਟੀ ਤੇ ਹਨੀ ਮੱਟੂ ਸਮੇਤ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਰਾਕੇਸ਼ ਧਵਨ ਦਾ ਹੈ। ਇਸ ਫ਼ਿਲਮ ਬਾਰੇ ਲੋਕਾਂ ਦੀ ਕੀ ਰਾਏ ਹੈ, ਇਹ ਤੁਸੀਂ ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਜਾਣ ਸਕਦੇ ਹੋ–

ਨੋਟ– ਤੁਹਾਨੂੰ ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਕਿਵੇਂ ਦੀ ਲੱਗੀ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News