ਵਿਦਿਆ ਬਾਲਨ ਦੇ ਨਾਂ ’ਤੇ ਇਕ ਵਿਅਕਤੀ ਕਰ ਰਿਹਾ ਸੀ ਧੋਖਾਧੜੀ, ਅਦਾਕਾਰਾ ਨੂੰ ਚੁੱਕਣਾ ਪਿਆ ਸਖ਼ਤ ਕਦਮ

Wednesday, Feb 21, 2024 - 01:30 PM (IST)

ਵਿਦਿਆ ਬਾਲਨ ਦੇ ਨਾਂ ’ਤੇ ਇਕ ਵਿਅਕਤੀ ਕਰ ਰਿਹਾ ਸੀ ਧੋਖਾਧੜੀ, ਅਦਾਕਾਰਾ ਨੂੰ ਚੁੱਕਣਾ ਪਿਆ ਸਖ਼ਤ ਕਦਮ

ਮੁੰਬਈ (ਬਿਊਰੋ)– ਵਿਦਿਆ ਬਾਲਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਭੂਲ ਭੁਲੱਈਆ 3’ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਵਿਦਿਆ ਬਾਲਨ ਹਾਰਰ-ਕਾਮੇਡੀ ਫ਼ਿਲਮ ‘ਭੂਲ ਭੁਲੱਈਆ’ ਦੇ ਤੀਜੇ ਭਾਗ ’ਚ ਕਾਰਤਿਕ ਆਰੀਅਨ ਨਾਲ ਮੰਜੁਲਿਕਾ ਦੇ ਰੂਪ ’ਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੌਰਾਨ ਹੁਣ ਅਦਾਕਾਰਾ ਵਿਦਿਆ ਬਾਲਨ ਦੇ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਨੂੰ ਲੈ ਕੇ ਇਕ ਅਪਡੇਟ ਸਾਹਮਣੇ ਆਈ ਹੈ। ਵਿਦਿਆ ਬਾਲਨ ਨੇ ਆਪਣੇ ਨਾਂ ’ਤੇ ਬਣੇ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਰਾਹੀਂ ਕੀਤੀ ਜਾ ਰਹੀ ਧੋਖਾਧੜੀ ਦੇ ਮਾਮਲੇ ’ਚ ਮੁੰਬਈ ਪੁਲਸ ਦੇ ਖਾਰ ਥਾਣੇ ’ਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ।

ਵਿਦਿਆ ਬਾਲਨ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੀਤੀ ਐੱਫ. ਆਈ. ਆਰ.
ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਆਪਣੇ ਨਾਂ ’ਤੇ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਬਣਾ ਕੇ ਲੋਕਾਂ ਤੋਂ ਪੈਸੇ ਮੰਗਣ ਦੇ ਦੋਸ਼ ’ਚ ਮੁੰਬਈ ਪੁਲਸ ’ਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਹੈ। ਸੋਸ਼ਲ ਮੀਡੀਆ ’ਤੇ ਕਿਸੇ ਅਣਪਛਾਤੇ ਵਿਅਕਤੀ ਨੇ ਵਿਦਿਆ ਬਾਲਨ ਦੀ ਇੰਸਟਾਗ੍ਰਾਮ ਆਈ. ਡੀ. ਬਣਾ ਕੇ ਜੀ-ਮੇਲ ਅਕਾਊਂਟ ਵੀ ਬਣਾਇਆ ਤੇ ਫਿਰ ਉਸ ਅਕਾਊਂਟ ਦੀ ਵਰਤੋਂ ਕਰਕੇ ਬਾਲੀਵੁੱਡ ਨਾਲ ਜੁੜੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ।

ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ

ਵਿਦਿਆ ਬਾਲਨ ਦਾ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਮਾਮਲਾ
ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਆਪਣੇ ਨਾਂ ’ਤੇ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਬਣਾ ਕੇ ਲੋਕਾਂ ਤੋਂ ਪੈਸੇ ਮੰਗਣ ਦੇ ਦੋਸ਼ ’ਚ ਮੁੰਬਈ ਪੁਲਸ ’ਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਹੈ। ਦੱਸ ਦੇਈਏ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਅਦਾਕਾਰਾ ਦੇ ਨਾਂ ’ਤੇ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਤੇ ਜੀ-ਮੇਲ ਅਕਾਊਂਟ ਬਣਾ ਲਿਆ ਸੀ ਤੇ ਲੋਕਾਂ ਨੂੰ ਨੌਕਰੀ ਦਾ ਭਰੋਸਾ ਦੇ ਕੇ ਪੈਸੇ ਦੀ ਮੰਗ ਕਰ ਰਿਹਾ ਸੀ। ਜਦੋਂ ਵਿਦਿਆ ਬਾਲਨ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਇਸ ਦੀ ਸ਼ਿਕਾਇਤ ਮੁੰਬਈ ਪੁਲਸ ਨੂੰ ਕੀਤੀ। ਬਾਲਨ ਦੀ ਸ਼ਿਕਾਇਤ ਦੇ ਆਧਾਰ ’ਤੇ ਮੁੰਬਈ ਪੁਲਸ ਦੇ ਖਾਰ ਥਾਣੇ ਨੇ ਆਈ. ਟੀ. ਦੀ ਧਾਰਾ 66 (ਸੀ) ਦੇ ਤਹਿਤ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਿਦਿਆ ਬਾਲਨ ਦਾ ਕੰਮਕਾਜ
ਕੰਮਕਾਜ ਦੀ ਗੱਲ ਕਰੀਏ ਤਾਂ ਵਿਦਿਆ ਬਾਲਨ ਜਲਦ ਹੀ ਫ਼ਿਲਮ ‘ਦੋ ਔਰ ਦੋ ਪਿਆਰ’ ’ਚ ਨਜ਼ਰ ਆਵੇਗੀ। ਹਾਲ ਹੀ ’ਚ ਇਸ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ’ਚ ਉਨ੍ਹਾਂ ਨਾਲ ਇਲਿਆਨਾ ਡੀਕਰੂਜ਼ ਵੀ ਨਜ਼ਰ ਆਵੇਗੀ। ਇਹ ਫ਼ਿਲਮ ਇਸ ਸਾਲ 29 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਲਾਵਾ ਵਿਦਿਆ ਬਾਲਨ ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਭੂਲ ਭੁਲੱਈਆ 3’ ’ਚ ਮੰਜੁਲਿਕਾ ਦੇ ਰੂਪ ’ਚ ਵਾਪਸੀ ਕਰਨ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News