ਕੁਮਾਰ ਸਾਨੂ ਦੇ ਨਵੇਂ ਗਾਣੇ ਦੀ ਝਲਕ ਆਈ ਸਾਹਮਣੇ, ਇਸ ਦਿਨ ਹੋਵੇਗਾ ਰਿਲੀਜ਼

Wednesday, Aug 21, 2024 - 09:43 AM (IST)

ਕੁਮਾਰ ਸਾਨੂ ਦੇ ਨਵੇਂ ਗਾਣੇ ਦੀ ਝਲਕ ਆਈ ਸਾਹਮਣੇ, ਇਸ ਦਿਨ ਹੋਵੇਗਾ ਰਿਲੀਜ਼

ਮੁੰਬਈ- ਬਾਲੀਵੁੱਡ 'ਚ ਸਦਾ ਬਹਾਰ ਗਾਇਕ ਵਜੋਂ ਭੱਲ ਸਥਾਪਿਤ ਕਰ ਚੁੱਕੇ ਗਾਇਕ ਕੁਮਾਰ ਸਾਨੂ ਅਪਣਾ ਨਵਾਂ ਗਾਣਾ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦੀ ਝਲਕ ਉਨ੍ਹਾਂ ਵੱਲੋਂ ਜਾਰੀ ਕਰ ਦਿੱਤੀ ਗਈ ਹੈ।'ਵਾਈਐਨਆਰ ਓਰੀਜਨਲਜ਼' ਦੇ ਸੰਗੀਤਕ ਲੇਬਲ ਅਧੀਨ ਅਤੇ ਸਾਹਿਬ ਅਲਾਹਾਬਾਦੀ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਕੁਮਾਰ ਸਾਨੂ ਅਤੇ ਉਭਰਦੀ-ਚਰਚਿਤ ਗਾਇਕਾ ਕਮਲ ਚੋਪੜਾ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਸੰਗੀਤਬੱਧਤਾ ਅਰਵਿੰਦਰ ਰੈਣਾ ਅਤੇ ਮ੍ਰਿਦੁਲ ਵੱਲੋਂ ਅੰਜ਼ਾਮ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - Kangana ਦੀ ਫ਼ਿਲਮ 'ਐਮਰਜੈਂਸੀ' 'ਤੇ ਲੱਗੇ ਰੋਕ, ਜਾਣੋ ਕਿਉਂ  MP ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੰਗ

ਸੰਗੀਤ ਨਿਰਮਾਤਾ ਡਾ. ਸੁਨੀਲ ਚੋਪੜਾ ਵੱਲੋਂ ਉਮਦਾ ਸੰਗੀਤਕ ਮਾਪਦੰਡਾਂ ਅਨੁਸਾਰ ਸਾਹਮਣੇ ਲਿਆਂਦੇ ਜਾ ਰਹੇ ਇਸ ਖੂਬਸੂਰਤ ਗਾਣੇ ਦੇ ਬੋਲ ਅੰਜਾਨ ਸਾਗਰੀ ਅਤੇ ਸਾਹਿਬ ਅਲਾਹਾਬਾਦੀ ਦੁਆਰਾ ਰਚੇ ਗਏ ਹਨ, ਜਿਨ੍ਹਾਂ ਅਨੁਸਾਰ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਨੂੰ ਕੁਮਾਰ ਸਾਨੂ ਅਤੇ ਕਮਲ ਚੋਪੜਾ ਵੱਲੋਂ ਬੇਹੱਦ ਮਨਮੋਹਕ ਅੰਦਾਜ਼ 'ਚ ਗਾਇਨਬੱਧ ਕੀਤਾ ਗਿਆ ਹੈ।ਆਗਾਮੀ ਦਿਨੀਂ 28 ਅਗਸਤ ਨੂੰ ਵੱਡੇ ਪੱਧਰ ਉੱਪਰ ਮੁੰਬਈ ਵਿਖੇ ਲਾਂਚ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਸੰਗੀਤਕ ਵੀਡੀਓ ਨਿਰਦੇਸ਼ਕ ਫਿਲਿਪ ਵੱਲੋਂ ਕੀਤੀ ਗਈ ਹੈ।ਮੁੰਬਈ ਦੀਆਂ ਮਨਮੋਹਕ ਲੋਕੇਸ਼ਨਜ਼ ਅਤੇ ਸਟੂਡਿਓਜ਼ ਵਿਖੇ ਫਿਲਮਾਏ ਗਏ ਉਕਤ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਗਲੈਮਰ ਵਰਲਡ ਦੀ ਚਰਚਿਤ ਮਾਡਲ ਜੋੜੀ ਮਾਹੀ ਚੌਧਰੀ ਅਤੇ ਸ਼ੁਭਮ ਸ਼ਰਮਾ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਦੀ ਮਨਮੋਹਕ ਫੀਚਰਿੰਗ ਨਾਲ ਸਜੇ ਇਸ ਸੰਗੀਤਕ ਵੀਡੀਓ ਨੂੰ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਸਮਰਾਟ ਮੁਖਰਜੀ ਦੀ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਗ੍ਰਿਫਤਾਰ

ਹਿੰਦੀ ਸਿਨੇਮਾ ਦੇ ਅਜ਼ੀਮ ਗਾਇਕ ਅਤੇ ਪਲੇ ਬੈਕ ਸਿੰਗਰ ਵਜੋਂ ਸ਼ੁਮਾਰ ਕਰਵਾਉਂਦੇ ਗਾਇਕ ਅਜ਼ੀਮ ਕੁਮਾਰ ਸਾਨੂ ਦਾ ਜਲਵਾ ਅੱਜ ਲਗਭਗ ਤਿੰਨ ਦਹਾਕਿਆਂ ਬਾਅਦ ਵੀ ਸੰਗੀਤ ਗਲਿਆਰਿਆਂ ਵਿੱਚ ਕਾਇਮ ਹੈ, ਜਿੰਨ੍ਹਾਂ ਦੀ ਫਿਲਮੀ ਅਤੇ ਗੈਰ ਫਿਲਮੀ ਵਿੱਚ ਬਣੀ ਮੰਗ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਕਤ ਗਾਣਾ, ਜਿਸ ਨੂੰ ਲੈ ਕੇ ਸੰਗੀਤ ਪ੍ਰੇਮੀਆਂ ਵਿੱਚ ਭਾਰੀ ਉਤਸੁਕਤਾ ਪਾਈ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News