TV ਇੰਡਸਟਰੀ 'ਚ ਜਿਨਸੀ ਸ਼ੋਸ਼ਣ 'ਤੇ ਮਸ਼ਹੂਰ ਅਦਾਕਾਰਾ ਨੇ ਦਿੱਤਾ ਬਿਆਨ, ਕਿਹਾ...

Wednesday, Sep 04, 2024 - 12:35 PM (IST)

TV ਇੰਡਸਟਰੀ 'ਚ ਜਿਨਸੀ ਸ਼ੋਸ਼ਣ 'ਤੇ ਮਸ਼ਹੂਰ ਅਦਾਕਾਰਾ ਨੇ ਦਿੱਤਾ ਬਿਆਨ, ਕਿਹਾ...

ਮੁੰਬਈ- ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਮਲਿਆਲਮ ਫਿਲਮ ਇੰਡਸਟਰੀ ਚਰਚਾ ਦਾ ਵਿਸ਼ਾ ਬਣ ਗਈ ਹੈ। ਹੁਣ ਤੱਕ ਕਈ ਮਸ਼ਹੂਰ ਅਦਾਕਾਰਾਂ ਨੇ ਇੰਡਸਟਰੀ 'ਚ ਜਿਨਸੀ ਸ਼ੋਸ਼ਣ 'ਤੇ ਆਪਣੀ ਚੁੱਪੀ ਤੋੜੀ ਹੈ। ਕਈ ਅਦਾਕਾਰਾਂ ਨੇ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਨੂੰ ਇੰਡਸਟਰੀ 'ਚ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ। ਸਿਰਫ ਮਾਲੀਵੁੱਡ ਹੀ ਨਹੀਂ, ਬੰਗਾਲੀ ਅਤੇ ਤਾਮਿਲ ਇੰਡਸਟਰੀ ਦੀਆਂ ਅਦਾਕਾਰਾਂ ਵੀ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੀਆਂ ਹਨ। ਇਸ ਦੌਰਾਨ ਟੀਵੀ ਅਦਾਕਾਰਾ ਅਤੇ 'ਬਿੱਗ ਬੌਸ 7' ਫੇਮ ਅਦਾਕਾਰਾ ਕਾਮਿਆ ਪੰਜਾਬੀ ਨੇ ਇਸ ਇੰਡਸਟਰੀ 'ਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਆਪਣੀ ਰਾਏ ਸਾਂਝੀ ਕੀਤੀ। ਇਕ ਇੰਟਰਵਿਊ 'ਚ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਟੀਵੀ ਇੰਡਸਟਰੀ 'ਚ ਸਭ ਕੁਝ ਸਹਿਮਤੀ ਨਾਲ ਹੁੰਦਾ ਹੈ। ਇੱਥੇ ਜਿਨਸੀ ਸ਼ੋਸ਼ਣ ਵਰਗੀ ਕੋਈ ਚੀਜ਼ ਨਹੀਂ ਹੈ। ਇਸ ਸਮੇਂ ਔਰਤਾਂ ਲਈ ਸਭ ਤੋਂ ਸੁਰੱਖਿਅਤ ਸਥਾਨ ਟੀ.ਵੀ. ਇੰਡਸਟਰੀ ਹੈ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਨੂੰ ਇਨਫੈਕਸ਼ਨ ਕਾਰਨ ਠੀਕ ਤਰ੍ਹਾਂ ਦਿੱਸਣਾ ਹੋਇਆ ਬੰਦ

ਕਾਮਿਆ ਪੰਜਾਬੀ ਨੇ ਇੱਕ ਇੰਟਰਵਿਊ 'ਚ ਟੀਵੀ ਦੇ ਵਰਕ ਕਲਚਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ 'ਮੈਨੂੰ ਲੱਗਦਾ ਹੈ ਕਿ ਟੀ.ਵੀ. ਸਭ ਤੋਂ ਸੁਰੱਖਿਅਤ ਜਗ੍ਹਾ ਹੈ। ਮੈਨੂੰ ਨਹੀਂ ਪਤਾ ਕਿ ਪਹਿਲਾਂ ਇੱਥੇ ਕੀ ਹੁੰਦਾ ਸੀ ਪਰ ਹੁਣ ਇਹ ਉਦਯੋਗ ਸਭ ਤੋਂ ਸੁਰੱਖਿਅਤ ਹੈ, ਇੱਥੇ ਕੋਈ ਗੰਦਗੀ ਨਹੀਂ ਹੈ। ਇੱਥੇ ਲੋਕਾਂ ਨੂੰ ਨਾ ਤਾਂ ਮਜਬੂਰ ਕੀਤਾ ਜਾਂਦਾ ਹੈ ਅਤੇ ਨਾ ਹੀ ਬਲੈਕਮੇਲ ਕੀਤਾ ਜਾਂਦਾ ਹੈ। ਇੱਥੇ ਕਾਸਟਿੰਗ ਕਾਊਚ ਵਰਗੀ ਕੋਈ ਚੀਜ਼ ਨਹੀਂ ਹੈ। ਜੇਕਰ ਤੁਹਾਡੇ ਕੋਲ ਪ੍ਰਤਿਭਾ ਹੈ ਅਤੇ ਤੁਸੀਂ ਉਸ ਭੂਮਿਕਾ ਲਈ ਫਿੱਟ ਹੋ, ਤਾਂ ਤੁਹਾਨੂੰ ਚੁਣਿਆ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ Entertainment Industry 'ਚ ਸਭ ਤੋਂ ਸੁਰੱਖਿਅਤ ਸਥਾਨ ਟੀਵੀ ਹੈ।

ਇਹ ਖ਼ਬਰ ਵੀ ਪੜ੍ਹੋ -'ਐਮਰਜੈਂਸੀ' 'ਤੇ ਭੜਕੇ ਗੁਰਪ੍ਰੀਤ ਘੁੱਗੀ, ਕੰਗਨਾ ਦੀ ਫ਼ਿਲਮ ਨੂੰ ਦੱਸਿਆ ਏਜੰਡਾ

ਅਦਾਕਾਰਾ ਨੇ ਅੱਗੇ ਕਿਹਾ ਕਿ ਟੀ.ਵੀ. ਇੰਡਸਟਰੀ 'ਚ ਸਭ ਕੁਝ ਆਪਸੀ ਸਹਿਮਤੀ ਨਾਲ ਹੁੰਦਾ ਹੈ। ਇੱਥੇ ਕੋਈ ਵੀ ਕਿਸੇ ਨੂੰ ਰੋਲ ਦਾ ਲਾਲਚ ਦੇ ਕੇ ਆਪਣੇ ਨਾਲ ਸੌਣ ਲਈ ਮਜਬੂਰ ਨਹੀਂ ਕਰ ਸਕਦਾ। ਹਾਲਾਂਕਿ ਕੁਝ ਅਜਿਹੇ ਅਦਾਕਾਰ ਹਨ ਜੋ ਔਰਤਾਂ ਵੱਲ ਆਕਰਸ਼ਿਤ ਹੁੰਦੇ ਹਨ ਪਰ ਜੇਕਰ ਤੁਸੀਂ ਉਸ ਨੂੰ ਰੋਕਦੇ ਹੋ ਤਾਂ ਅਜਿਹਾ ਨਹੀਂ ਹੁੰਦਾ। ਇੱਥੇ ਕਿਸੇ ਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ ਜਾਂਦਾ। ਕਾਮਿਆ ਨੇ ਅੱਗੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਫਿਲਮਾਂ ਜਾਂ ਓਟੀਟੀ 'ਚ ਕੀ ਸੀਨ ਹਨ ਪਰ ਇਹ ਸਭ ਟੀ.ਵੀ. ਇੰਡਸਟਰੀ 'ਚ ਨਹੀਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News