ਸਲਮਾਨ ਨੂੰ ਮਾਰਨ ਲਈ ਮਿਲੀ ਸੀ 25 ਲੱਖ ਦੀ ਸੁਪਾਰੀ, ਪੁਲਸ ਦਾ ਖੁਲਾਸਾ

Friday, Oct 18, 2024 - 12:48 PM (IST)

ਸਲਮਾਨ ਨੂੰ ਮਾਰਨ ਲਈ ਮਿਲੀ ਸੀ 25 ਲੱਖ ਦੀ ਸੁਪਾਰੀ, ਪੁਲਸ ਦਾ ਖੁਲਾਸਾ

ਮੁੰਬਈ- NCP ਨੇਤਾ ਅਤੇ ਸਲਮਾਨ ਖ਼ਾਨ ਦੇ ਕਰੀਬੀ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਭਾਈਜਾਨ ਦੀ ਸੁਰੱਖਿਆ ਮੁੰਬਈ ਪੁਲਸ ਲਈ ਵੱਡਾ ਕੰਮ ਬਣ ਗਿਆ ਹੈ। ਇਸ ਮਾਮਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ 'ਚ ਉਨ੍ਹਾਂ ਦਾ ਹੱਥ ਹੋਣ ਦੀ ਗੱਲ ਕਬੂਲੀ ਸੀ।ਇਸ ਦੇ ਨਾਲ ਹੀ ਗੈਂਗ ਖੁੱਲ੍ਹੇਆਮ ਧਮਕੀ ਵੀ ਦੇ ਰਿਹਾ ਹੈ ਕਿ ਜੇਕਰ ਬਾਬਾ ਦਾ ਇਹ ਹਾਲ ਹੋ ਸਕਦਾ ਹੈ ਤਾਂ ਸਲਮਾਨ ਦਾ ਕੀ ਹੋਵੇਗਾ, ਹਾਲਾਂਕਿ ਹੁਣ ਨਵੀਂ ਮੁੰਬਈ ਪੁਲਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰ ਨੂੰ ਮਿਲਣ ਸਾਈਕਲ 'ਤੇ ਹੈਦਰਾਬਾਦ ਪੁੱਜਿਆ ਫੈਨ

ਪੁਲਸ ਵੱਲੋਂ ਅਦਾਲਤ ‘ਚ ਦਾਖ਼ਲ ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਪਨਵੇਲ ਫਾਰਮ ਹਾਊਸ ‘ਤੇ ਹੀ ਸਲਮਾਨ ‘ਤੇ ਹਮਲਾ ਕਰਨ ਦੀ ਯੋਜਨਾ ਸੀ। ਸਲਮਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਬਿੱਗ ਬੌਸ 18 ਦੇ ਵੀਕੈਂਡ ਕਾ ਵਾਰ ਦੀ ਸ਼ੂਟਿੰਗ ਵੀ ਸਖ਼ਤ ਸੁਰੱਖਿਆ ਹੇਠ ਹੋਵੇਗੀ।ਮੁੰਬਈ ਪੁਲਸ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਸੁੱਖਾ ਉਰਫ਼ ਸੁਖਬੀਰ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ। 25 ਲੱਖ ਰੁਪਏ ਦੀ ਸੁਪਾਰੀ, ਪਾਕਿਸਤਾਨ ਤੋਂ ਏ.ਕੇ 47, ਏਕੇ 92 ਅਤੇ ਐੱਮ16 ਵਰਗੇ ਹਥਿਆਰ ਖਰੀਦਣ ਦੀ ਪੂਰੀ ਯੋਜਨਾ ਸੀ।

ਇਹ ਖ਼ਬਰ ਵੀ ਪੜ੍ਹੋ -Amitabh Bachchan ਨੇ ਇਸ ਅਦਾਕਾਰਾ ਨਾਲ ਕੀਤਾ ਰੋਮਾਂਟਿਕ ਡਾਂਸ, Video ਵਾਇਰਲ

ਮੁੰਬਈ ਟ੍ਰੈਫਿਕ ਪੁਲਸ ਨੂੰ ਮਿਲਿਆ ਧਮਕੀ ਭਰਿਆ ਸੰਦੇਸ਼
ਇਸ ਦੇ ਨਾਲ ਹੀ ਅੱਜ ਸਵੇਰੇ ਇੱਕ ਵਾਰ ਫਿਰ ਸਲਮਾਨ ਖ਼ਾਨ ਲਈ ਧਮਕੀ ਭਰਿਆ ਸੁਨੇਹਾ ਆਇਆ ਹੈ। ਮੁੰਬਈ ਟ੍ਰੈਫਿਕ ਪੁਲਸ ਨੂੰ ਸਲਮਾਨ ਖਾਨ ਦੇ ਨਾਂ 'ਤੇ ਧਮਕੀ ਭਰਿਆ ਸੰਦੇਸ਼ ਮਿਲਿਆ ਹੈ। ਇਹ ਮੈਸੇਜ ਭੇਜਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਦੱਸਿਆ ਹੈ। ਇਹ ਧਮਕੀ ਭਰਿਆ ਸੰਦੇਸ਼ ਮੁੰਬਈ ਟ੍ਰੈਫਿਕ ਪੁਲਸ ਦੇ ਵਟਸਐਪ ਨੰਬਰ 'ਤੇ ਮਿਲਿਆ ਹੈ, ਜਿਸ 'ਚ ਅਦਾਕਾਰ ਸਲਮਾਨ ਖ਼ਾਨ ਤੋਂ ਲਾਰੈਂਸ ਬਿਸ਼ਨੋਈ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਨੂੰ ਖਤਮ ਕਰਨ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਨੂੰ ਹਲਕੇ 'ਚ ਨਾ ਲਓ, ਨਹੀਂ ਤਾਂ ਸਲਮਾਨ ਖਾਨ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਮਾੜੀ ਹੋ ਜਾਵੇਗੀ। ਇਸ ਮੈਸੇਜ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਇੱਕ ਵਾਰ ਫਿਰ ਅਲਰਟ ਹੋ ਗਈ ਹੈ। ਇਸ ਸਮੇਂ ਸਲਮਾਨ ਖ਼ਾਨ ਦੀ ਸੁਰੱਖਿਆ ਸਭ ਤੋਂ ਪਹਿਲਾਂ ਆਉਂਦੀ ਹੈ ਅਤੇ ਅਦਾਕਾਰ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News