ਖੋ-ਖੋ ਵਰਲਡ ਕੱਪ ਦੇ ਬ੍ਰਾਂਡ ਅੰਬੈਸਡਰ ਬਣੇ ਸਲਮਾਨ ਖਾਨ, ਕਰਨਗੇ ਭਾਰਤ ਦੀ ਮੇਜ਼ਬਾਨੀ
Friday, Dec 20, 2024 - 06:07 PM (IST)
ਮੁੰਬਈ- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਸਾਲ 2025 ਵਿੱਚ ਭਾਰਤ ਵਿੱਚ ਹੋਣ ਵਾਲੇ ਖੋ-ਖੋ ਵਿਸ਼ਵ ਕੱਪ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਖੋ-ਖੋ ਫੈਡਰੇਸ਼ਨ ਆਫ ਇੰਡੀਆ ਨੇ ਹਾਲ ਹੀ 'ਚ ਇਸ ਦਾ ਐਲਾਨ ਕੀਤਾ ਹੈ। ਹਾਲ ਹੀ ਵਿੱਚ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸੁਧਾਂਸ਼ੂ ਮਿੱਤਲ, ਜਨਰਲ ਸਕੱਤਰ ਐਮਐਸ ਤਿਆਗੀ ਅਤੇ ਹੋਰ ਲੋਕ ਮੌਜੂਦ ਸਨ। ਉਸ ਦੌਰਾਨ ਇਹ ਐਲਾਨ ਕੀਤਾ ਗਿਆ ਸੀ ਕਿ ਸਲਮਾਨ ਬ੍ਰਾਂਡ ਅੰਬੈਸਡਰ ਵਜੋਂ ਕੰਮ ਕਰਨਗੇ।
ਇਸ ਨੂੰ ਲੈ ਕੇ ਸਲਮਾਨ ਖਾਨ ਵੀ ਉਤਸੁਕ ਹਨ। ਉਨ੍ਹਾਂ ਨੇ ਕਿਹਾ, “ਮੈਂ ਖੋ-ਖੋ ਵਿਸ਼ਵ ਕੱਪ ਨਾਲ ਜੁੜ ਕੇ ਖੁਸ਼ ਹਾਂ, ਜੋ ਪਹਿਲੀ ਵਾਰ ਭਾਰਤ ਵਿੱਚ ਹੋਣ ਜਾ ਰਿਹਾ ਹੈ। ਇਹ ਸਿਰਫ਼ ਇੱਕ ਟੂਰਨਾਮੈਂਟ ਨਹੀਂ ਸਗੋਂ ਭਾਰਤ ਦੀ ਮਿੱਟੀ, ਆਤਮਾ ਅਤੇ ਤਾਕਤ ਨੂੰ ਸ਼ਰਧਾਂਜਲੀ ਹੈ। ਮੇਰੇ ਸਮੇਤ ਅਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ ਖੋ-ਖੋ ਖੇਡਿਆ ਹੈ।''
ਇਹ ਵੀ ਪੜ੍ਹੋ- ਪੋਤੀ ਆਰਾਧਿਆ ਨੂੰ ਪਰਫਾਰਮ ਕਰਦੇ ਦੇਖ ਕੇ ਭਰਿਆ ਦਾਦਾ ਅਮਿਤਾਭ ਦਾ ਦਿਲ, ਆਖੀ ਵੱਡੀ ਗੱਲ
ਖੋ-ਖੋ ਵਿਸ਼ਵ ਕੱਪ ਕਦੋਂ ਕਰਵਾਇਆ ਜਾਵੇਗਾ?
ਉਨ੍ਹਾਂ ਨੇ ਅੱਗੇ ਕਿਹਾ, “ਇਹ ਇੱਕ ਅਜਿਹੀ ਖੇਡ ਹੈ ਜਿਸ ਨੇ ਹਮੇਸ਼ਾ ਹੀ ਵਿਸ਼ਵ ਪੱਧਰ 'ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਓ ਅਸੀਂ ਇਸ ਨੂੰ ਵਿਸ਼ਵ ਪੱਧਰ 'ਤੇ ਇਕੱਠੇ ਮਨਾਈਏ।'' ਨਵੀਂ ਦਿੱਲੀ ਵਿੱਚ 13 ਜਨਵਰੀ ਤੋਂ 19 ਜਨਵਰੀ 2025 ਤੱਕ ਖੋ-ਖੋ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ। ਭਾਰਤ 'ਚ ਹੋ ਰਹੇ ਇਸ ਖੋ-ਖੋ ਵਿਸ਼ਵ ਕੱਪ 'ਚ 24 ਦੇਸ਼ ਹਿੱਸਾ ਲੈ ਰਹੇ ਹਨ।
ਇਹ ਵੀ ਪੜ੍ਹੋ- ਸਰਦੀਆਂ 'ਚ ਫਟੀਆਂ ਅੱਡੀਆਂ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਕਾਰਗਰ ਘਰੇਲੂ ਨੁਸਖ਼ੇ
ਕੀ ਕਿਹਾ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਨੇ?
ਸਲਮਾਨ ਖਾਨ ਨੂੰ ਬ੍ਰਾਂਡ ਅੰਬੈਸਡਰ ਬਣਾਏ ਜਾਣ 'ਤੇ ਸੁਧਾਂਸ਼ੂ ਮਿੱਤਲ ਨੇ ਕਿਹਾ, ''ਅਸੀਂ ਸਲਮਾਨ ਖਾਨ ਦੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਸਾਡੇ ਮਿੱਟੀ ਦੀ ਖੇਡ ਲਈ ਆਪਣੇ ਰੁਝੇਵਿਆਂ ਤੋਂ ਸਮਾਂ ਕੱਢਿਆ। ਖੇਡਾਂ ਪ੍ਰਤੀ ਉਨ੍ਹਾਂ ਦਾ ਜਨੂੰਨ ਕਾਫੀ ਪ੍ਰੇਰਨਾਦਾਇਕ ਹੈ। ਅਤੇ ਸਾਨੂੰ ਯਕੀਨ ਹੈ ਕਿ ਉਹ ਆਉਣ ਵਾਲੇ ਵਿਸ਼ਵ ਕੱਪ 'ਤੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚੇਗਾ। "ਅਸੀਂ ਵਿਸ਼ਵ ਕੱਪ ਦੇ ਉਦਘਾਟਨੀ ਐਡੀਸ਼ਨ ਨੂੰ ਸ਼ਾਨਦਾਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।