ITA ਦਾ ਹਿੱਸਾ ਬਣਨਾ ਮੇਰੇ ਲਈ ਇਕ ਸੁਪਨੇ ਜਿਹਾ ਅਨੁਭਵ ਸੀ : ਸਮ੍ਰਿਧੀ ਸ਼ੁਕਲਾ
Friday, Dec 27, 2024 - 02:25 PM (IST)
ਮੁੰਬਈ (ਬਿਊਰੋ) - ਨਵੇਂ ਸਾਲ ਦੀ ਸ਼ੁਰੂਆਤ 24ਵੇਂ ਇੰਡੀਅਨ ਟੈਲੀਵਿਜ਼ਨ ਅਕੈਡਮੀ ਐਵਾਰਡਜ਼ (ਆਈ.ਟੀ.ਏ.) ਨਾਲ ਹੋਵੇਗੀ ਜਿੱਥੇ ਗਲੈਮਰ, ਧਮਾਕੇਦਾਰ ਪ੍ਰਦਰਸ਼ਨ ਅਤੇ ਬਹੁਤ ਸਾਰੀ ਮਸਤੀ ਹੋਵੇਗੀ। ਸਟਾਰ ਪਲੱਸ ਦੇ ਸ਼ੋਅ ‘ਯੇਅ ਰਿਸ਼ਤਾ ਕਯਾ ਕਹਿਲਾਤਾ ਹੈ’ ’ਚ ‘ਅਭੀਰਾ’ ਦਾ ਕਿਰਦਾਰ ਨਿਭਾਉਣ ਵਾਲੀ ਸਮ੍ਰਿਧੀ ਸ਼ੁਕਲਾ ਨੇ ਕਿਹਾ ਕਿ 24ਵੇਂ ਇੰਡੀਅਨ ਟੈਲੀਵਿਜ਼ਨ ਅਕੈਡਮੀ ਐਵਾਰਡਜ਼ ਦਾ ਹਿੱਸਾ ਬਣਨਾ ਮੇਰੇ ਲਈ ਸੁਪਨੇ ਵਰਗਾ ਅਨੁਭਵ ਸੀ, ਜਿਸ ਨੇ ਮੈਨੂੰ ਬਹੁਤ ਖਾਸ ਮਹਿਸੂਸ ਕਰਵਾਇਆ। ਇਸ ਰਾਤ ਦਾ ਸਭ ਤੋਂ ਖਾਸ ਪਲ ਉਹ ਸੀ ਜਦੋਂ ਮੈਂ ਪੂਰੇ ਦਿਲ ਨਾਲ ਡਾਂਸ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ
ਰੋਹਿਤ ਪੁਰੋਹਿਤ (ਅਰਮਾਨ) ਅਤੇ ਮੈਂ ਬਾਲੀਵੁੱਡ ਟਰੈਕ ‘ਦੇਖਾ ਤੈਨੂੰ’ ਅਤੇ ‘ਓ ਮਾਹੀ’ ’ਤੇ ਪ੍ਫਾਰਮ ਕੀਤਾ। ਅਸੀਂ ਸ਼ੂਟਿੰਗ ਤੋਂ ਬਾਅਦ ਇਕ ਹਫ਼ਤੇ ਤੱਕ ਰਿਹਰਸਲ ਕੀਤੀ ਅਤੇ ਇਹ ਸੱਚਮੁੱਚ ਇਕ ਜਾਦੂਈ ਅਨੁਭਵ ਸੀ। ਮੈਂ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ ਕਿ ਫੈਨਜ਼ ਇਸ ਨੂੰ ਦੇਖਣ। ਕਈ ਮਸ਼ਹੂਰ ਹਸਤੀਆਂ ਤੋਂ ਇਲਾਵਾ ਰੂਪਾਲੀ ਗਾਂਗੁਲੀ, ਭਾਵਿਕਾ ਸ਼ਰਮਾ, ਅਲੀਸ਼ਾ ਪਰਵੀਨ, ਸ਼ਿਵਮ ਖਜੂਰੀਆ, ਫਹਿਮਾਨ ਖਾਨ, ਸੋਨਾਕਸ਼ੀ ਬੱਤਰਾ, ਰੋਹਿਤ ਪੁਰੋਹਿਤ, ਸਮ੍ਰਿਧੀ ਸ਼ੁਕਲਾ, ਕੰਵਰ ਢਿੱਲੋਂ, ਨੇਹਾ ਹਰਸੌਰਾ, ਅਭਿਕਾ ਮਲਾਕਰ, ਕ੍ਰਿਸ਼ਾਲ ਆਹੂਜਾ ਅਤੇ ਕਈ ਹੋਰ ਸਿਤਾਰਿਆਂ ਨੇ ਰੈੱਡ ਕਾਰਪੈੱਟ ’ਤੇ ਹਾਜ਼ਰੀ ਲਵਾਈ। ਐਵਾਰਡ ਸ਼ੋਅ 31 ਦਸੰਬਰ ਨੂੰ ਸ਼ਾਮ 7:30 ਵਜੇ ਸਟਾਰ ਪਲੱਸ ’ਤੇ ਪ੍ਰਸਾਰਿਤ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।