ਪ੍ਰਸਿੱਧ Youtuber ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ
Friday, Dec 20, 2024 - 04:39 PM (IST)
ਮੁੰਬਈ (ਬਿਊਰੋ) - ਯੂਪੀ ਦੀ ਨੋਇਡਾ ਪੁਲਸ ਨੇ ਯੂਟਿਊਬਰ ਰਾਜਵੀਰ ਸਿਸੋਦੀਆ ਨੂੰ ਇੱਕ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ 16 ਦਸੰਬਰ ਦੀ ਹੈ, ਜਦੋਂ ਪਰਥਲਾ ਫਲਾਈਓਵਰ ‘ਤੇ ਉਨ੍ਹਾਂ ਦੀ ਕਾਰ ਇਕ ਹੋਰ ਕਾਰ ਨਾਲ ਟਕਰਾ ਗਈ ਸੀ। ਇਸ ਤੋਂ ਬਾਅਦ ਰਾਜਵੀਰ ਨੇ ਕਾਰ ਨੂੰ ਓਵਰਟੇਕ ਕਰਕੇ ਰੋਕ ਲਿਆ ਅਤੇ ਡਰਾਈਵਰ ਨਾਲ ਗਾਲੀ-ਗਲੋਚ ਕਰਦੇ ਹੋਏ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ
ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ, ਜਿਸ ‘ਚ ਰਾਜਵੀਰ ਗੁੱਸੇ ‘ਚ ਨਜ਼ਰ ਆ ਰਿਹਾ ਹੈ ਅਤੇ ਪੀੜਤਾ ‘ਤੇ ਟੱਕਰ ਮਾਰਨ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲਾਉਂਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ - ਪੰਜਾਬੀ ਅਦਾਕਾਰਾ ਬਣੀ 2024 ਦੀ ਰਾਣੀ, ਬੈਕ-ਟੂ-ਬੈਕ ਹਿੱਟ ਫ਼ਿਲਮਾਂ ਦੇ ਕੀਤਾ ਪਾਲੀਵੁੱਡ 'ਤੇ ਰਾਜ
ਵਾਇਰਲ ਵੀਡੀਓ ਦੇ ਆਧਾਰ ‘ਤੇ ਪੀੜਤ ਸਤਿਆਵੀਰ ਸਿੰਘ ਨੇ ਰਾਜਵੀਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਵੀਰ ਸਿਸੋਦੀਆ ਦੇ ਆਪਣੇ ਯੂਟਿਊਬ ਚੈਨਲ ‘ਰਾਜਵੀਰ ਫਿਟਨੈੱਸ ਸੀਰੀਜ਼’ ‘ਤੇ 30 ਲੱਖ ਸਬਸਕ੍ਰਾਈਬਰ ਹਨ, ਜਦਕਿ ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ 5 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।