ਆਖ਼ਿਰ ਕਿਉਂ ਹੋਈ ਸੀ ਨੂਰਾਂ ਸਿਸਟਰਜ਼ ''ਚ ਲੜਾਈ, ਮਾਤਾ-ਪਿਤਾ ਨੇ ਖੋਲ੍ਹ ''ਤੀ ਪੋਲ
Sunday, Dec 29, 2024 - 12:04 PM (IST)
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਜਬ ਹੈਰੀ ਮੀਟ ਸੇਜਲ' ਅਤੇ ਆਲੀਆ ਭੱਟ ਦੀ 'ਹਾਈਵੇਅ' ਵਿਚ ਆਪਣੀ ਆਵਾਜ਼ ਨਾਲ ਸਜੇ ਗੀਤ ਗਾਉਣ ਵਾਲੀਆਂ ਨੂਰਾਂ ਸਿਸਟਰਜ਼ ਇਸ ਸਮੇਂ ਕਾਫੀ ਸੁਰਖ਼ੀਆਂ ਬਟੋਰ ਰਹੀਆਂ ਹਨ। ਹਾਲ ਹੀ ਵਿਚ ਨਿੱਜੀ ਚੈੱਨਲ ਨਾਲ ਨੂਰਾਂ ਸਿਸਟਰਜ਼ ਦੇ ਮਾਤਾ-ਪਿਤਾ ਨੇ ਇੰਟਰਵਿਊ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਦੋਵਾਂ ਦੇ ਵੱਖ ਹੋਣ ਦਾ ਕਾਰਨ ਸਪੱਸ਼ਟ ਕੀਤਾ।
ਇਹ ਖ਼ਬਰ ਵੀ ਪੜ੍ਹੋ - ਕੈਂਸਰ ਪੀੜਤ ਹਿਨਾ ਖ਼ਾਨ ਨੇ ਦਿਲ ਦਹਿਲਾਉਣ ਵਾਲਾ ਦਿੱਤਾ ਬਿਆਨ, ਰੋਂਦੇ ਹੋਏ ਕਿਹਾ....
ਆਖਿਰ ਕਿਉਂ ਵੱਖ ਹੋਈਆਂ ਦੋਵੇਂ ਭੈਣਾਂ?
ਬਾਲੀਵੁੱਡ ਅਤੇ ਪਾਲੀਵੁੱਡ ਨੂੰ ਸ਼ਾਨਦਾਰ ਗੀਤ ਦੇਣ ਵਾਲੀਆਂ ਦੋਵੇਂ ਭੈਣਾਂ ਕਾਫੀ ਸਮੇਂ ਤੋਂ ਵੱਖ-ਵੱਖ ਕੰਮ ਕਰ ਰਹੀਆਂ ਹਨ। ਹੁਣ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਤੋਂ ਇੱਕ ਇੰਟਰਵਿਊ ਦੌਰਾਨ ਦੋਵਾਂ ਦੀ ਤਕਰਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਦਾ ਜਵਾਬ ਕਾਫੀ ਗੁੰਝਲਦਾਰ ਦਿੱਤਾ। ਨੂਰਾਂ ਸਿਸਟਰਜ਼ ਦੇ ਪਿਤਾ ਨੇ ਕਿਹਾ ਕਿ ਜਦੋਂ ਕੁੱਝ ਬਾਹਰਲੇ ਲੋਕ ਆ ਜਾਂਦੇ ਹਨ ਤਾਂ ਅਜਿਹਾ ਹੁੰਦਾ ਹੈ। ਨੂਰਾਂ ਸਿਸਟਰਜ਼ ਨੇ ਮਾਤਾ-ਪਿਤਾ ਨੇ ਕਿਹਾ, 'ਪਰਿਵਾਰ ਵਿਚ ਜਦੋਂ ਕੁਝ ਬੰਦੇ ਬਾਹਰਲੇ ਆ ਜਾਣ ਤਾਂ ਅਜਿਹਾ ਹੁੰਦਾ ਹੈ, ਉਹ ਜਾਂ ਤਾਂ ਸੁਆਰਦੇ ਹਨ ਜਾਂ ਫਿਰ ਵਿਗਾੜਦੇ ਹਨ।' ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ 'ਜਦੋਂ ਦੋ ਧੀਆਂ ਵੱਖ ਹੋ ਜਾਣ ਤਾਂ ਇਹ ਮਾਪਿਆਂ ਲਈ ਬਹੁਤ ਵੱਡੀ ਗੱਲ ਹੈ, ਅਸੀਂ ਇਹ ਕਦੇ ਸੁਫਨੇ ਵਿਚ ਵੀ ਨਹੀਂ ਸੋਚਿਆ ਸੀ।'
ਇਹ ਖ਼ਬਰ ਵੀ ਪੜ੍ਹੋ - 65 ਟੀਕਿਆਂ ਦਾ ਦਰਦ ਝੱਲ ਮਸ਼ਹੂਰ ਅਦਾਕਾਰਾ ਨੇ ਬਣਨਾ ਸੀ ਮਾਂ, ਪਰ ਇਕ ਝਟਕੇ 'ਚ ਸਭ ਹੋ ਗਿਆ ਖ਼ਤਮ
ਟੁੱਟ ਚੁੱਕੀ ਹੈ ਨੂਰਾਂ ਸਿਸਟਰਜ਼ ਦੀ ਜੋੜੀ
ਨੂਰਾਂ ਸਿਸਟਰਜ਼ ਇੱਕ ਗਾਇਨ ਜੋੜੀ ਹੈ। ਹਾਲਾਂਕਿ ਹੁਣ ਇਹ ਜੋੜੀ ਵੱਖ ਹੋ ਚੁੱਕੀ ਹੈ, ਜਿਸ ਵਿਚ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਸ਼ਾਮਲ ਹਨ। ਇਹ ਦੋਵੇਂ ਭੈਣਾਂ ਪੰਜਾਬ ਦੇ ਜ਼ਿਲ੍ਹੇ ਜਲੰਧਰ ਦੀਆਂ ਰਹਿਣ ਵਾਲੀਆਂ ਹਨ, ਉਨ੍ਹਾਂ ਦੇ ਪਿਤਾ ਉਸਤਾਦ ਗੁਲਸ਼ਨ ਮੀਰ ਵੀ ਇੱਕ ਗਾਇਕ ਹਨ। 2014 ਵਿਚ ਉਨ੍ਹਾਂ ਨੂੰ ਬਾਲੀਵੁੱਡ ਵਿਚ ਗੀਤ ਗਾਉਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਅਨੇਕਾਂ ਹਿੰਦੀ ਪੰਜਾਬੀ ਫ਼ਿਲਮਾਂ ਵਿਚ ਗੀਤ ਗਾਏ, ਜੋ ਕਿ ਸਦਾ ਬਹਾਰ ਹਨ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨਾਲ AP ਢਿੱਲੋਂ ਨੂੰ 'ਪੰਗਾ' ਲੈਣਾ ਪੈ ਗਿਆ ਮਹਿੰਗਾ
ਨਿੱਜੀ ਜ਼ਿੰਦਗੀ
ਇਸ ਦੌਰਾਨ ਜੇਕਰ ਨੂਰਾਂ ਸਿਸਟਰਜ਼ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ 2014 ਵਿੱਚ ਜੋਤੀ ਨੂਰਾਂ ਨੇ ਕੁਨਾਲ ਪਾਸੀ ਨਾਲ ਵਿਆਹ ਕੀਤਾ ਸੀ। ਹਾਲਾਂਕਿ ਇਸ ਵਿਆਹ ਲਈ ਗਾਇਕਾ ਦੇ ਮਾਤਾ-ਪਿਤਾ ਸਹਿਮਤ ਨਹੀਂ ਸਨ, ਦੂਜੇ ਪਾਸੇ ਸੁਲਤਾਨਾ ਵੀ ਸ਼ਾਦੀਸ਼ੁਦਾ ਹੈ, ਜਿਸ ਦਾ ਇੱਕ ਪੱਤਰ ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।