ਕਿੱਸ ਕਰਦੇ ਹੋਏ ਘਬਰਾ ਜਾਂਦੈ ਇਹ ਮਸ਼ਹੂਰ ਅਦਾਕਾਰ, ਹੋਇਆ ਖੁਲਾਸਾ
Saturday, Dec 28, 2024 - 05:21 PM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਕਹੇ ਜਾਣ ਵਾਲੇ ਅਦਾਕਾਰ ਆਮਿਰ ਖਾਨ ਨੂੰ ਲੈ ਕੇ ਉਨ੍ਹਾਂ ਦੇ ਕੋ-ਸਟਾਰ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਟੀਵੀ ਸ਼ੋਅ 'ਸ਼ਕਤੀਮਾਨ' ਵਿੱਚ ਅਭਿਨੈ ਕਰਨ ਲਈ ਮਸ਼ਹੂਰ ਅਦਾਕਾਰਾ ਕਿਟੂ ਗਿਡਵਾਨੀ ਨੇ ਹਾਲ ਹੀ ਵਿੱਚ ਆਪਣੀ ਪਹਿਲੀ ਬਾਲੀਵੁੱਡ ਫਿਲਮ 'ਹੋਲੀ' ਬਾਰੇ ਗੱਲ ਕੀਤੀ, ਜਿਸ 'ਚ ਅਦਾਕਾਰ ਆਮਿਰ ਖਾਨ ਵੀ ਸਨ। ਸਾਲ 1984 ਦੇ ਸਿਆਸੀ ਮਾਹੌਲ 'ਚ ਕਿਟੂ ਨੇ ਇਕ ‘ਸੈਕਸੀ ਕਾਲਜ ਕੈਂਪਸ ਗਰਲ’ ਦੀ ਭੂਮਿਕਾ ਅਦਾ ਕੀਤੀ ਸੀ।
ਇਹ ਵੀ ਪੜ੍ਹੋ- ਸਿਨੇਮਾ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਡਾਇਰੈਕਟਰ ਦਾ ਹੋਇਆ ਦਿਹਾਂਤ
ਅਦਾਕਾਰ ਕਿਟੂ ਨੇ ਆਮਿਰ ਦੇ ਨਾਲ ਇੱਕ ਕਿਸਿੰਗ ਸੀਨ ਦੀ ਸ਼ੂਟਿੰਗ ਨੂੰ ਵੀ ਯਾਦ ਕੀਤਾ, ਜਿਸ ਦੌਰਾਨ ਆਮਿਰ ਘਬਰਾ ਗਏ ਸਨ ਕਿਉਂਕਿ ਉਹ ਹਿੰਦੀ ਫਿਲਮ ਇੰਡਸਟਰੀ 'ਚ ਨਵੇਂ ਸਨ। ਸਿਧਾਰਥ ਕੰਨਨ ਦੇ ਨਾਲ ਇੱਕ ਇੰਟਰਵਿਊ 'ਚ ਕਿਟੂ ਨੇ ਇਹ ਕਿੱਸਾ ਸੁਣਾਇਆ ਅਤੇ ਦੱਸਿਆ ਕਿ ਆਮਿਰ ਖਾਨ ਨੇ ਸਿਨੇਮਾ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਇਕ ਅਜਿਹੇ ਵਿਅਕਤੀ ਹਨ ਜੋ ਸਿਨੇਮਾ ਨੂੰ ਪਿਆਰ ਕਰਦੇ ਹਨ। ਉਹ ਰਚਨਾਤਮਕ ਹੈ। ਮੈਨੂੰ ਨਹੀਂ ਪਤਾ ਸੀ ਕਿ ਆਮਿਰ ਖਾਨ ਕੌਣ ਸਨ, ਉਹ ਬਹੁਤ ਸ਼ਾਂਤ ਸੁਭਾਅ ਦੇ ਵਿਅਕਤੀ ਸਨ।”
ਇਹ ਵੀ ਪੜ੍ਹੋ- ਅਰਜੁਨ ਕਪੂਰ ਦੇ ਸਿੰਗਲ ਵਾਲੇ ਬਿਆਨ 'ਤੇ ਜਾਣੋ ਕੀ ਬੋਲੀ ਮਲਾਇਕ ਅਰੋੜਾ?
ਉਨ੍ਹਾਂ ਨੇ ਅੱਗੇ ਦੱਸਿਆ ਕਿ, “ਜਦੋਂ ਸਾਨੂੰ ਕਿਸਿੰਗ ਸੀਨ ਕਰਨਾ ਹੁੰਦਾ ਸੀ ਤਾਂ ਉਹ ਬਹੁਤ ਘਬਰਾ ਜਾਂਦੇ ਸਨ। ਉਹ ਮੇਰੀ ਤਰ੍ਹਾਂ ਹੀ ਘਬਰਾਏ ਹੁੰਦੇ ਸੀ। ਉਹ ਉਸ ਸਮੇਂ ਬਹੁਤ ਹੀ ਸਧਾਰਨ ਅਦਾਕਾਰ ਸਨ। ਮੈਂ ਉਨ੍ਹਾਂ ਨੂੰ ਆਪਣਾ ਦੋਸਤ ਕਹਿ ਸਕਦੀ ਹਾਂ।”
ਜਦੋਂ ਫ਼ਿਲਮ ਨਿਰਮਾਤਾ ਕੇਤਨ ਮਹਿਤਾ ਨੇ ਮੈਨੂੰ ਪੁੱਛਿਆ, ‘ਕੀ ਤੁਸੀਂ ਹੋਲੀ ਮਨਾਓਗੇ?’ ਅਤੇ ਮੈਂ ਸੋਚਿਆ, ‘ਹੋਲੀ ਕੀ ਹੈ?’ ਉਨ੍ਹਾਂ ਨੇ ਕਿਹਾ, ‘ਇਹ ਇਕ ਫਿਲਮ ਹੈ ਜੋ ਮੈਂ ਕਰ ਰਿਹਾ ਹਾਂ’ ਅਤੇ ਇਸ ਤਰ੍ਹਾਂ ਮੈਨੂੰ ਇਹ ਫਿਲਮ ਮਿਲੀ ਹੈ।" 57 ਸਾਲਾ ਅਦਾਕਾਰਾ ਨੇ ਕਿਹਾ, “ਮੈਂ ਸਿਰਫ਼ ਕੈਂਪਸ ਵਿੱਚ ਸੈਕਸੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਉਸ ਸਮੇਂ ਇਹ ਪੈਸੇ ਜਾਂ ਅੱਗੇ ਵਧਣ ਦੀ ਗੱਲ ਨਹੀਂ ਸੀ। ਅਸੀਂ ਸਿਰਫ਼ ਉਹੀ ਕੀਤਾ ਜੋ ਸਾਨੂੰ ਪਸੰਦ ਸੀ।” 'ਹੋਲੀ' ਵਿੱਚ ਨਸੀਰੂਦੀਨ ਸ਼ਾਹ, ਆਸ਼ੂਤੋਸ਼ ਗੋਵਾਰੀਕਰ, ਓਮ ਪੁਰੀ, ਦੀਪਤੀ ਨਵਲ, ਪਰੇਸ਼ ਰਾਵਲ, ਸ਼੍ਰੀਰਾਮ ਲਾਗੂ ਅਤੇ ਹੋਰਾਂ ਨੇ ਵੀ ਅਭਿਨੈ ਕੀਤਾ। ਇਹ ਕੇਤਨ ਮਹਿਤਾ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਫਿਲਮ ਸੀ।
ਇਹ ਵੀ ਪੜ੍ਹੋ- ਫਿਲਮਾਂ ਨਹੀਂ ਜੂਸ ਵੇਚ ਇਸ ਅਦਾਕਾਰ ਨੇ ਕਮਾਇਆ ਪੈਸਾ, ਨੈੱਟਵਰਥ ਉਡਾ ਦੇਵੇਗੀ ਹੋਸ਼
ਅਦਾਕਾਰ ਨਸੀਰੂਦੀਨ ਨੂੰ ਗੁਰੂ ਵਜੋਂ ਦੇਖਦੀ ਹਾਂ
ਅਦਾਕਾਰਾ ਕਿਟੂ ਨੇ ਨਸੀਰੂਦੀਨ ਸ਼ਾਹ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਕਿਹਾ, “ਜਦੋਂ ਉਸ ਦੇ ਸਹਿ-ਅਦਾਕਾਰਾਂ ਦੀ ਗੱਲ ਆਉਂਦੀ ਹੈ ਤਾਂ ਉਹ ਬਹੁਤ ਨਿਮਰ ਹਨ। ਮੈਂ ਉਨ੍ਹਾਂ ਦੇ ਥੀਏਟਰ ਗਰੁੱਪ, ਮੋਟਲੇ ਕਰੂ ਨਾਲ ਜੁੜ ਗਈ। ਸਾਡੇ ਲਈ ਕੰਮ ਜ਼ਿਆਦਾ ਮਹੱਤਵਪੂਰਨ ਸੀ। ਅਦਾਕਾਰ ਨਸੀਰੂਦੀਨ ਲਈ ਕੰਮ ਪੂਜਾ ਹੈ। ਉਹ ਸਾਡੇ ਦੋਸਤ ਸਨ ਪਰ ਮੈਂ ਉਨ੍ਹਾਂ ਨੂੰ ਆਪਣੇ ਗੁਰੂ ਵਜੋਂ ਦੇਖਦੀ ਹਾਂ।’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।