ਸੈਫ ਦੀ ਰੀੜ੍ਹ ਦੀ ਹੱਡੀ 'ਚ ਫਸਿਆ ਸੀ 2.5 ਇੰਚ ਦਾ ਚਾਕੂ ਦਾ ਟੁੱਕੜਾ, 6ਵੀਂ ਮੰਜ਼ਿਲ 'ਤੇ ਦਿਸਿਆ ਇੱਕ ਸ਼ੱਕੀ
Thursday, Jan 16, 2025 - 02:49 PM (IST)
ਮੁੰਬਈ - ਅਦਾਕਾਰ ਸੈਫ ਅਲੀ ਖ਼ਾਨ ਆਪਣੇ ਪਰਿਵਾਰ ਨਾਲ ਘਰ ਵਿਚ ਸ਼ਾਂਤੀ ਨਾਲ ਸੌਂ ਰਹੇ ਸਨ ਤਾਂ ਇਕ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਅਪਾਰਟਮੈਂਟ 'ਚ ਦਾਖਲ ਹੋ ਜਾਂਦਾ ਅਤੇ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੰਦਾ ਹੈ। ਮਾਮਲਾ ਚੋਰੀ ਦਾ ਦੱਸਿਆ ਜਾ ਰਿਹਾ ਹੈ। ਬਾਂਦਰਾ ਪੁਲਸ ਫਿਲਹਾਲ ਇਸ ਹਮਲੇ ਤੋਂ ਬਾਅਦ ਜਾਂਚ ਕਰ ਰਹੀ ਹੈ। ਹਮਲੇ ਤੋਂ ਬਾਅਦ ਸੈਫ ਨੂੰ ਮੁੰਬਈ ਦੇ ਬਾਂਦਰਾ ਸਥਿਤ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
CCTV 'ਚ 6ਵੀਂ ਮੰਜ਼ਿਲ 'ਤੇ ਦਿਸਿਆ ਇੱਕ ਸ਼ੱਕੀ
ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਉਨ੍ਹਾਂ ਨਾਲ ਵਾਲੀ ਇਮਾਰਤ ਦੀ 6ਵੀਂ ਮੰਜ਼ਿਲ 'ਤੇ ਸੀਸੀਟੀਵੀ ਫੁਟੇਜ 'ਚ ਇਕ ਸ਼ੱਕੀ ਦੇਖਿਆ। ਬਾਂਦਰਾ ਪੁਲਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸੈਫ ਅਤੇ ਕਰੀਨਾ ਕਪੂਰ ਦੇ ਛੋਟੇ ਬੇਟੇ ਜੇਹ ਦੇ ਕਮਰੇ 'ਚ ਇੱਕ ਅਣਪਛਾਤਾ ਵਿਅਕਤੀ ਮੌਜੂਦ ਸੀ। ਜਦੋਂ ਉਨ੍ਹਾਂ ਦੇ ਘਰ ਦੇ ਹਾਉਸ ਹੈਲਪਰ ਨੇ ਅਲਾਰਮ ਕੀਤਾ ਤਾਂ ਸੈਫ ਅਲੀ ਖ਼ਾਨ ਉਥੇ ਆ ਗਏ। ਇਸੇ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਸੈਫ ਅਲੀ ਖ਼ਾਨ 'ਤੇ ਚਾਕੂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਨੂੰ ਛੋਟੇ ਸਿੱਧੂ ਦੀ ਪਹਿਲੀ ਲੋਹੜੀ ਦਾ ਚੜ੍ਹਿਆ ਚਾਅ, ਇੰਝ ਮਨਾਇਆ ਸ਼ਗਨ
ਕੀ ਹਮਲਾਵਰ ਵਿਅਕਤੀ ਪਹਿਲਾਂ ਹੀ ਸੀ ਘਰ 'ਚ ਲੁਕਿਆ?
ਪੁਲਸ ਨੇ ਸੈਫ ਅਲੀ ਖ਼ਾਨ ਦੇ ਘਰ ਦੀ CCTV ਫੁਟੇਜ ਵੀ ਜਾਰੀ ਕੀਤੀ ਹੈ, ਜਿਸ 'ਚ 2 ਘੰਟੇ ਤੱਕ ਕੋਈ ਵੀ ਵਿਅਕਤੀ ਬਾਹਰ ਆਉਂਦਾ ਜਾਂ ਜਾਂਦਾ ਨਜ਼ਰ ਨਹੀਂ ਆਇਆ। ਅਜਿਹੇ 'ਚ ਪੁਲਸ ਨੂੰ ਸ਼ੱਕ ਹੈ ਕਿ ਉਨ੍ਹਾਂ 'ਤੇ ਹਮਲਾ ਕਰਨ ਵਾਲਾ ਅਣਪਛਾਤਾ ਵਿਅਕਤੀ ਪਹਿਲਾਂ ਹੀ ਘਰ 'ਚ ਬੈਠਾ ਸੀ।
ਰਾਤ 2 ਵਜੇ ਦੇ ਕਰੀਬ ਹੋਇਆ ਹਮਲਾ
ਖ਼ਬਰਾਂ ਮੁਤਾਬਕ, ਸੈਫ ਅਲੀ ਖ਼ਾਨ 'ਤੇ ਇਹ ਹਮਲਾ ਵੀਰਵਾਰ ਰਾਤ ਕਰੀਬ 2 ਵਜੇ ਹੋਇਆ। ਉਨ੍ਹਾਂ ਦੇ ਘਰ 'ਚ ਚੋਰ ਦਾਖਲ ਹੋ ਗਿਆ ਸੀ, ਜਿਸ ਨੇ ਅਦਾਕਾਰ 'ਤੇ ਚਾਕੂ ਨਾਲ 6 ਵਾਰ ਹਮਲਾ ਕੀਤਾ ਸੀ। ਚਾਕੂ ਦੇ ਹਮਲੇ ਕਾਰਨ ਅਦਾਕਾਰ ਨੂੰ ਕਈ ਸੱਟਾਂ ਲੱਗੀਆਂ ਹਨ। ਸੈਫ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ ਦੇ ਕੋਲ ਸਭ ਤੋਂ ਜ਼ਿਆਦਾ ਸੱਟਾਂ ਲੱਗੀਆਂ ਹਨ। ਫਿਲਹਾਲ ਸੈਫ ਖਤਰੇ ਤੋਂ ਬਾਹਰ ਹਨ।
ਇਹ ਖ਼ਬਰ ਵੀ ਪੜ੍ਹੋ - ਲੋਹੜੀ ਮੌਕੇ ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ, ਪੁੱਤ ਸ਼ੁੱਭਦੀਪ ਨੂੰ ਯਾਦ ਕਰਦਿਆਂ ਆਖੀ ਵੱਡੀ ਗੱਲ
ਸੈਫ ਦੀ ਟੀਮ ਦਾ ਬਿਆਨ
ਸੈਫ ਅਲੀ ਖ਼ਾਨ ਦੇ ਘਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਮੇਂ ਅਦਾਕਾਰ ਹਸਪਤਾਲ 'ਚ ਹੈ ਅਤੇ ਉਨ੍ਹਾਂ ਦੀ ਸਰਜਰੀ ਕੀਤੀ ਗਈ ਹੈ। ਉਨ੍ਹਾਂ ਦੇ ਹੱਥ 'ਤੇ ਸੱਟ ਲੱਗੀ ਹੈ ਅਤੇ ਪਰਿਵਾਰ ਦੇ ਹੋਰ ਮੈਂਬਰ ਠੀਕ ਹਨ। ਅਸੀਂ ਮੀਡੀਆ ਅਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਨ੍ਹਾਂ ਨੇ ਕਿਹਾ ਕਿ ਸ਼ਾਂਤ ਰਹੋ ਅਤੇ ਕਿਸੇ ਕਿਸਮ ਦੇ ਅੰਦਾਜ਼ੇ ਨਾ ਲਾਓ, ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।