ਏ. ਆਰ. ਰਹਿਮਾਨ ਨੇ ਕਮਲਾ ਹੈਰਿਸ ਦੇ ਸਮਰਥਨ ''ਚ 30 ਮਿੰਟ ਦੀ ਵੀਡੀਓ ਕੀਤੀ ਰਿਕਾਰਡ
Monday, Oct 14, 2024 - 12:05 PM (IST)
ਮੁੰਬਈ (ਬਿਊਰੋ) – ਮਸ਼ਹੂਰ ਸੰਗੀਤਕਾਰ ਏ. ਆਰ. ਰਹਿਮਾਨ ਨੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਸਮਰਥਨ ’ਚ ਆਪਣੇ ਸੰਗੀਤ ਪ੍ਰੋਗਰਾਮ ਦੀ 30 ਮਿੰਟ ਦੀ ਇਕ ਵੀਡੀਓ ਰਿਕਾਰਡ ਕੀਤੀ ਹੈ, ਜਿਸ ਨਾਲ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੈਰਿਸ ਦੀ ਪ੍ਰਚਾਰ ਮੁਹਿੰਮ ਨੂੰ ਵੱਡਾ ਉਤਸ਼ਾਹ ਮਿਲਣ ਦੀ ਉਮੀਦ ਹੈ। ਰਹਿਮਾਨ (57) ਦੱਖਣੀ ਏਸ਼ੀਆ ਦੇ ਪਹਿਲੇ ਵੱਡੇ ਕੌਮਾਂਤਰੀ ਕਲਾਕਾਰ ਹਨ ਜਿਨ੍ਹਾਂ ਨੇ ਭਾਰਤੀ-ਅਫਰੀਕੀ ਮੂਲ ਦੀ ਹੈਰਿਸ ਦਾ ਸਮਰਥਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ
‘ਏਸ਼ੀਅਨ-ਅਮੇਰਿਕਨ ਪੈਸੀਫਿਕ ਆਈਲੈਂਡਰਸ (ਏ. ਏ. ਪੀ. ਆਈ.) ਵਿਕਟਰੀ ਫੰਡ’ ਦੇ ਪ੍ਰਧਾਨ ਸ਼ੇਖਰ ਨਰਸਿਮਹਨ ਨੇ ਕਿਹਾ,‘‘ਇਸ ਪੇਸ਼ਕਸ਼ ਦੇ ਨਾਲ ਹੀ ਏ. ਆਰ. ਰਹਿਮਾਨ ਉਨ੍ਹਾਂ ਨੇਤਾਵਾਂ ਤੇ ਕਲਾਕਾਰਾਂ ਦੇ ਸਮੂਹ ਵਿਚ ਸ਼ਾਮਲ ਹੋ ਗਏ ਹਨ ਜੋ ਅਮਰੀਕਾ ਵਿਚ ਤਰੱਕੀ ਤੇ ਨੁਮਾਇੰਦਗੀ ਦਾ ਸਮਰਥਨ ਕਰ ਰਹੇ ਹਨ। ਇਹ ਸਿਰਫ ਇਕ ਸੰਗੀਤ ਪ੍ਰੋਗਰਾਮ ਨਾਲੋਂ ਕਿਤੇ ਵੱਧ ਹੈ। ਇਹ ਸਾਡੇ ਭਾਈਚਾਰਿਆਂ ਲਈ ਕਾਰਵਾਈ ਦਾ ਸੱਦਾ ਹੈ ਕਿ ਉਹ ਉਸ ਭਵਿੱਖ ਦੇ ਨਿਰਮਾਣ ਦੀ ਕਵਾਇਦ ’ਚ ਸ਼ਾਮਲ ਹੋਣ ਅਤੇ ਵੋਟ ਕਰਨ ਜਿਸ ਨੂੰ ਅਸੀਂ ਵੇਖਣਾ ਚਾਹੁੰਦੇ ਹਾਂ।’’
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ
ਇਸ ਵੀਡੀਓ ਦਾ ਪ੍ਰਸਾਰਣ ਏ. ਏ. ਪੀ. ਆਈ. ਵਿਕਟਰੀ ਫੰਡ ਦੇ ਯੂ ਟਿਊਬ ’ਤੇ 13 ਅਕਤੂਬਰ ਨੂੰ ਕੀਤਾ ਜਾਵੇਗਾ। ਇਸ ਵਿਚ ਰਹਿਮਾਨ ਦੇ ਕੁਝ ਸਭ ਤੋਂ ਮਨਪਸੰਦ ਗਾਣੇ ਸ਼ਾਮਲ ਹੋਣਗੇ, ਜਿਨ੍ਹਾਂ ਵਿਚ ਕਮਲਾ ਹੈਰਿਸ ਦੀ ਇਤਿਹਾਸਕ ਉਮੀਦਵਾਰੀ ਤੇ ਏ. ਏ. ਪੀ. ਆਈ. ਭਾਈਚਾਰੇ ਪ੍ਰਤੀ ਵਚਨਬੱਧਤਾ ’ਤੇ ਚਾਨਣਾ ਪਾਉਣ ਵਾਲੇ ਸੁਨੇਹੇ ਵੀ ਸ਼ਾਮਲ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।