ਰਿਸ਼ਭ ਸ਼ੈੱਟੀ ''ਕਾਂਤਾਰਾ'' ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਜਿੱਤਣ ਮਗਰੋਂ ਬੇਹੱਦ ਖੁਸ਼, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
Saturday, Aug 17, 2024 - 12:35 PM (IST)
ਮੁੰਬਈ (ਬਿਊਰੋ) : 16 ਅਗਸਤ ਨੂੰ ਨਵੀਂ ਦਿੱਲੀ ਵਿਚ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ਕਰਨਾਟਕ ਦੀ ਫਿਲਮ 'ਕਾਂਤਾਰਾ' ਨੇ ਸਰਵੋਤਮ ਮਨੋਰੰਜਕ ਫਿਲਮ ਅਤੇ ਸਰਵੋਤਮ ਅਦਾਕਾਰ ਦੇ ਪੁਰਸਕਾਰ ਜਿੱਤੇ। ਰਿਸ਼ਭ ਨੇ ਸੋਸ਼ਲ ਮੀਡੀਆ 'ਤੇ ਇਕ ਖਾਸ ਪੋਸਟ ਰਾਹੀਂ ਆਪਣੀ ਇਸ ਉਪਲੱਬਧੀ ਅਤੇ ਪ੍ਰਸ਼ੰਸਕਾਂ ਦੇ ਪਿਆਰ ਲਈ ਧੰਨਵਾਦ ਪ੍ਰਗਟਾਇਆ ਹੈ। ਰਿਸ਼ਭ ਦੀ ਕਾਂਤਾਰਾ 2022 ਵਿਚ ਰਿਲੀਜ਼ ਹੋਈ ਸੀ, ਜਿਸ ਦਾ ਪ੍ਰੀਕੁਅਲ 'ਕਾਂਤਾਰਾ ਚੈਪਟਰ 1' ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫਿਲਮ ਦੀ ਪੂਰੇ ਭਾਰਤ ਵਿਚ ਪ੍ਰਸ਼ੰਸਕਾਂ ਅਤੇ ਆਲੋਚਕਾਂ ਦੁਆਰਾ ਬਹੁਤ ਸ਼ਲਾਘਾ ਕੀਤੀ ਗਈ ਸੀ।
ਰਿਸ਼ਭ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
70ਵੇਂ ਰਾਸ਼ਟਰੀ ਫਿਲਮ ਐਵਾਰਡ 'ਚ ਸਰਵੋਤਮ ਅਦਾਕਾਰ ਦਾ ਪੁਰਸਕਾਰ ਜਿੱਤਣ ਤੋਂ ਬਾਅਦ ਰਿਸ਼ਭ ਸ਼ੈੱਟੀ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਇਸ ਫਿਲਮ 'ਚ ਨਾ ਸਿਰਫ ਮੁੱਖ ਭੂਮਿਕਾ ਨਿਭਾਈ ਹੈ ਸਗੋਂ ਇਸ ਦਾ ਨਿਰਦੇਸ਼ਨ ਵੀ ਕੀਤਾ ਹੈ। ਇਸ ਫਿਲਮ ਨੇ ਅਲਟਰਨੇਟਿੰਗ ਫਿਲਮ ਦੀ ਸ਼੍ਰੇਣੀ ਵਿਚ ਵੀ ਐਵਾਰਡ ਜਿੱਤਿਆ ਹੈ। ਪੁਰਸਕਾਰ ਦੇ ਐਲਾਨ ਤੋਂ ਬਾਅਦ ਰਿਸ਼ਭ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਲਿਖਿਆ, ''ਮੈਂ ਕਾਂਤਾਰਾ ਲਈ ਇਸ ਰਾਸ਼ਟਰੀ ਪੁਰਸਕਾਰ ਦੇ ਸਨਮਾਨ ਨਾਲ ਸੱਚਮੁੱਚ ਬਹੁਤ ਖੁਸ਼ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਇਸ ਫਿਲਮ ਦਾ ਹਿੱਸਾ ਸਨ, ਕਲਾਕਾਰਾਂ, ਤਕਨੀਸ਼ੀਅਨਾਂ ਅਤੇ ਖਾਸ ਕਰਕੇ ਹੋਮਬਲ ਫਿਲਮਜ਼ ਦੀ ਟੀਮ ਦਾ।''
ਰਿਸ਼ਭ ਸ਼ੈੱਟੀ ਨੇ ਅੱਗੇ ਕਿਹਾ, ''ਦਰਸ਼ਕਾਂ ਨੇ ਇਸ ਫਿਲਮ ਨੂੰ ਇੰਨਾ ਪਿਆਰ ਅਤੇ ਸਮਰਥਨ ਦਿੱਤਾ ਹੈ ਕਿ ਇਸ ਨੂੰ ਦੇਖ ਕੇ ਮੇਰਾ ਦਿਲ ਭਰ ਗਿਆ। ਮੈਂ ਆਪਣੇ ਦਰਸ਼ਕਾਂ ਤੱਕ ਹੋਰ ਵੀ ਵਧੀਆ ਫਿਲਮਾਂ ਲਿਆਉਣ ਲਈ ਹੋਰ ਵੀ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਹਾਂ। ਮੈਂ ਇਹ ਪੁਰਸਕਾਰ ਸਾਡੇ ਕੰਨੜ ਦਰਸ਼ਕਾਂ, ਦੈਵਾ ਡਾਂਸਰਾਂ ਅਤੇ ਅੱਪੂ ਸਰ ਨੂੰ ਸਮਰਪਿਤ ਕਰਦਾ ਹਾਂ। ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਅਸੀਂ ਦੇਵਤਿਆਂ ਦੇ ਆਸ਼ੀਰਵਾਦ ਨਾਲ ਇਸ ਮੁਕਾਮ 'ਤੇ ਪਹੁੰਚੇ ਹਾਂ।''
ਮੀਡੀਆ ਨਾਲ ਗੱਲਬਾਤ
ਐਵਾਰਡ ਜਿੱਤਣ ਤੋਂ ਬਾਅਦ ਰਿਸ਼ਭ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਮੈਂ ਨਹੀਂ ਸੋਚਿਆ ਸੀ ਕਿ ਮੈਨੂੰ ਬੈਸਟ ਐਕਟਰ ਦਾ ਐਵਾਰਡ ਮਿਲੇਗਾ। ਮੈਨੂੰ ਪਤਾ ਸੀ ਕਿ ਸਾਡੀ ਫਿਲਮ ਨੂੰ ਨੈਸ਼ਨਲ ਅਵਾਰਡ ਕਮੇਟੀ ਨੇ ਮਾਨਤਾ ਦਿੱਤੀ ਸੀ। ਸੋਸ਼ਲ ਮੀਡੀਆ 'ਤੇ ਇਹ ਪੋਸਟ ਕੀਤਾ ਜਾ ਰਿਹਾ ਸੀ ਕਿ ਮੈਨੂੰ ਬੈਸਟ ਐਕਟਰ ਦਾ ਐਵਾਰਡ ਮਿਲੇਗਾ। ਮੈਨੂੰ ਵਿਸ਼ਵਾਸ ਨਹੀਂ ਸੀ ਕਿ ਮੈਨੂੰ ਨੈਸ਼ਨਲ ਐਵਾਰਡ ਮਿਲੇਗਾ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।