3 ਮਹੀਨਿਆਂ ਬਾਅਦ ਭਾਰਤੀ ਸਿੰਘ-ਹਰਸ਼ ਲਿੰਬਾਚੀਆ ਨੇ ਆਪਣੇ ਪੁੱਤਰ ਦਾ ਰੱਖਿਆ ਨਾਮ

Saturday, Jun 11, 2022 - 02:39 PM (IST)

3 ਮਹੀਨਿਆਂ ਬਾਅਦ ਭਾਰਤੀ ਸਿੰਘ-ਹਰਸ਼ ਲਿੰਬਾਚੀਆ ਨੇ ਆਪਣੇ ਪੁੱਤਰ ਦਾ ਰੱਖਿਆ ਨਾਮ

ਮੁੰਬਈ: ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਬੀ-ਟਾਊਨ ਦੀ ਮਸ਼ਹੂਰ ਜੋੜੀ ਹੈ। ਕਪਲ 3 ਅਪ੍ਰੈਲ 2022 ਨੂੰ ਪਿਆਰ ਨਾਲ ਪੁੱਤਰ ਦਾ ਸਵਾਗਤ ਕੀਤਾ। ਭਾਰਤੀ ਨੇ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਦੱਸਿਆ ਸੀ ਕਿ ਉਹ ਆਪਣੇ ਪੁੱਤਰ ਨੂੰ ਗੋਲਾ ਕਹਿੰਦੀ ਹੈ ਅਤੇ ਜਲਦੀ ਹੀ ਲਾਡਲੇ ਦੇ ਨਾਂ ਦਾ ਖ਼ੁਲਾਸਾ ਕਰੇਗੀ।

Bollywood Tadka

ਇਹ  ਵੀ ਪੜ੍ਹੋ : ਪਰਿਵਾਰ ਨਾਲ ਪਿਕਨਿਕ ਮਨਾਉਣ ਨਿਕਲੀ ਕੰਗਨਾ, ਮਨਾਲੀ ਦੇ ਖੂਬਸੂਰਤ ਮੈਦਾਨਾਂ ’ਚ ਬਿਖੇਰੀ ਖੂਬਸੂਰਤੀ

ਹਾਲ ਹੀ ’ਚ ਭਾਰਤੀ ਸਿੰਘ ਨੇ ਆਪਣੇ ਪੁੱਤਰ ਦੇ ਨਾਂ ਦਾ ਖ਼ੁਲਾਸਾ ਕਰ ਦਿੱਤਾ ਹੈ। ਇਕ ਰਿਪੋਟਰ ਦੇ ਮੁਤਾਬਕ ਭਾਰਤੀ ਨੇ ਆਪਣੇ ਪੁੱਤਰ ਦਾ ਨਾਂ ਲਕਸ਼ ਰੱਖਿਆ ਹੈ। ਹਾਲਾਂਕਿ ਇਸ ਬਾਰੇ ਉਨ੍ਹਾਂ ਨੇ ਕਿਸੇ ਨੂੰ ਨਹੀਂ ਦੱਸਿਆ ਹੈ। ਖ਼ਬਰਾ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੁੱਤਰ ਨੂੰ ਲਕਸ਼ ਨਾਂ ਨਾਲ ਹੀ ਜਾਣਿਆ ਜਾਵੇਗਾ।

Bollywood Tadka

ਰਿਪੋਰਟ ਮੁਤਾਬਕ ਭਾਰਤੀ ਦੀ ਇਕ ਵੀਡੀਓ ਰਾਹੀਂ ਉਸ ਦੇ ਲਾਡਲੇ ਦਾ ਨਾਂ ਸਾਹਮਣੇ ਆਇਆ ਸੀ। ਵੀਡੀਓ ’ਚ ਭਾਰਤੀ ਕਹਿੰਦੀ ਹੈ ਕਿ ਉਸ ਦਾ ਬੇਟਾ ਆਪਣੀ ਮਾਂ ਅਤੇ ਪਿਤਾ ਨੂੰ ਕੰਮ ਕਰਦੇ ਦੇਖਣ ਦਾ ਆਦੀ ਹੈ। ਇਸ ਤੋਂ ਬਾਅਦ ਭਾਰਤੀ ਨੇ ਮਜ਼ਾਕੀਆ ਅੰਦਾਜ਼ ’ਚ ਅੱਗੇ ਕਿਹਾ ‘ਲਕਸ਼’ ਆਪਣੇ ਜਨਮ ਤੋਂ ਪਹਿਲਾਂ ਹੀ ਕੰਮ ਕਰ ਰਿਹਾ ਸੀ। ਭਾਰਤੀ ਦੇ ਬਿਆਨ ਤੋਂ ਸਾਫ਼ ਹੁੰਦਾ ਹੈ ਕਿ ਉਸ ਨੇ ਆਪਣੇ ਬੇਟੇ ਦਾ ਨਾਂ ਲਕਸ਼ ਰੱਖਿਆ ਹੈ।

Bollywood Tadka

ਇਹ  ਵੀ ਪੜ੍ਹੋ : ਜਨਮ ਦਿਨ ਮੌਕੇ ਸਿੱਧੂ ਮੂਸੇਵਾਲਾ ਨੂੰ ਹਰ ਕੋਈ ਕਰ ਰਿਹੈ ਯਾਦ, 12 ਸਾਲਾ ਬੱਚੀ ਨੇ ਬਣਾਈ ਖੂਬਸੂਰਤ ਤਸਵੀਰ

ਭਾਰਤੀ ਸਿੰਘ ਨੇ ਪੁੱਤਰ ਦੇ ਜਨਮ ਨੂੰ 3 ਮਹੀਨੇ ਹੋ ਗਏ ਹਨ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਚਿਹਰਾ ਹੁਣ ਤੱਕ ਦੁਨੀਆ ਨੂੰ ਨਹੀਂ ਦਿਖਾਇਆ। ਹਾਲਾਂਕਿ ਕੁੱਝ ਦਿਨ ਪਹਿਲਾਂ ਉਸ ਨੇ ਆਪਣੇ ਲਾਡਲੇ ਨਾਲ ਫੋਟੋਸ਼ੂਟ ਕੀਤਾ ਸੀ। ਜਿਸ ਦੇ ਬਾਰੇ ’ਚ ਜੋੜੇ ਨੇ ਆਪਣੇ ਵਲੋਗ ’ਚ ਦੱਸਿਆ ਹੈ।


author

Anuradha

Content Editor

Related News