'12th ਫੇਲ੍ਹ' ਪ੍ਰੇਰਨਾ ਨਾਲ ਭਰੀ ਕਹਾਣੀ, ਬੱਚਿਆਂ ’ਤੇ ਪ੍ਰੈਸ਼ਰ ਬਣਾਉਣਾ ਸਹੀ ਨਹੀਂ : ਵਿਕਰਾਂਤ ਮੇਸੀ

10/27/2023 1:20:04 PM

ਵਿਧੂ ਵਿਨੋਦ ਚੋਪੜਾ ਵਲੋਂ ਨਿਰਦੇਸ਼ਿਤ ਵਿਕਰਾਂਤ ਮੇਸੀ ਦੀ ਫਿਲਮ ‘12th ਫੇਲ੍ਹ’ ਅੱਜ ਮਤਲਬ 27 ਅਕਤੂਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਰੀਅਲ ਲਾਈਫ ਇੰਸਪਾਇਰਡ ਇਹ ਫਿਲਮ ਆਈ. ਪੀ. ਐੱਸ . ਅਫ਼ਸਰ ਦੀ ਕਹਾਣੀ ਹੈ। ਲੇਖਕ ਅਨੁਰਾਗ ਪਾਠਕ ਨੇ ਆਪਣੇ ਦੋਸਤ ਆਈ. ਪੀ. ਐੱਸ. ਅਫਸਰ ਮਨੋਜ ਕੁਮਾਰ ਸ਼ਰਮਾ ’ਤੇ ਇਕ ਕਿਤਾਬ ਲਿਖੀ ਸੀ, ਜਿਸ ਦਾ ਨਾਮ ‘ਟਵੈਲਥ ਫੇਲ੍ਹ-ਹਾਰਾ ਵੋਹੀ ਜੋ ਲੜਾ ਨਹੀਂ’ ਹੈ। ਇਹ ਫਿਲਮ ਉਸੇ ’ਤੇ ਆਧਾਰਿਤ ਹੈ। ਅੱਜ, ਸੋਸ਼ਲ ਮੀਡੀਆ ਇੰਫਲੂਏਂਸਰ ਦੀ ਇਸ ਦੁਨੀਆਂ ਵਿਚ, ਲਾਈਕ, ਸ਼ੇਅਰ, ਸਬਸਕ੍ਰਾਈਬ ਵਿਚ ਦੁਨੀਆਂ ਸਿਮਟ ਕੇ ਰਹਿ ਗਈ ਹੈ। ਜਿਵੇਂ ਹੀ ਬੱਚਾ ਪੈਦਾ ਹੁੰਦਾ ਹੈ, ਉਹ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਅਕਾਊਂਟ ਬਣਾਉਂਦਾ ਹੈ। ਇਸ ਯੁੱਗ ਵਿਚ ਇਕ ਅਜਿਹੀ ਵਧੀਆ ਫਿਲਮ ਜੋ ਤੁਹਾਨੂੰ ਸਿੱਖਿਆ ਦੀ ਮਹੱਤਤਾ ਦੱਸੇਗੀ ਅਤੇ ਤੁਹਾਡੇ ਦਿਲ ਨੂੰ ਛੂਹ ਜਾਵੇਗੀ। ਇਸ ਵਿਚਕਾਰ ਫਿਲਮ ਦੇ ਐਕਟਰ ਵਿਕਰਾਂਤ ਮੇਸੀ ਨੇ ਫਿਲਮ ਨੂੰ ਲੈ ਕੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਦਿਲਚਸਪ ਗੱਲਾਂ ਕੀਤੀਆਂ।

ਵਿਕਰਾਂਤ ਮੇਸੀ

ਇਸ ਫਿਲਮ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਵਿਧੂ ਵਿਨੋਦ ਚੋਪੜਾ ਨਾਲ ਅਨੁਭਵ ਕਿਹੋ ਜਿਹਾ ਰਿਹਾ?
ਵਿਧੂ ਵਿਨੋਦ ਚੋਪੜਾ ਸਰ ਨਾਲ ਕੰਮ ਕਰਨ ਦਾ ਸੁਪਨਾ ਤਾਂ ਹਰ ਕਿਸੇ ਦਾ ਹੁੰਦਾ ਹੈ। ਮੈਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਹਨ ਅਤੇ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਵਿਧੂ ਸਰ ਆਪਣੇ ਲਈ ਬਹੁਤੀ ਤਾਰੀਫ਼ ਸੁਣਨਾ ਬਿਲਕੁਲ ਵੀ ਪਸੰਦ ਨਹੀਂ ਕਰਦੇ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਸੁਭਾਅ ਬਹੁਤ ਸਾਦਾ, ਸ਼ਾਂਤ ਅਤੇ ਹਾਸੇ-ਮਜ਼ਾਕ ਵਾਲਾ ਹੈ। ਉਨ੍ਹਾਂ ਨਾਲ ਕੰਮ ਕਰਨਾ ਬਹੁਤ ਵਧੀਆ ਅਤੇ ਯਾਦਗਾਰ ਰਿਹਾ, ਇਸ ਦੌਰਾਨ ਮੈਨੂੰ ਆਪਣੇ ਸਕੂਲ ਦੇ ਦਿਨ ਯਾਦ ਆ ਗਏ ਅਤੇ ਫਿਲਮ ਦੀ ਪੂਰੀ ਟੀਮ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ।

ਇਹ ਖ਼ਬਰ ਵੀ ਪੜ੍ਹੋ : ਪ੍ਰੈਗਨੈਂਸੀ ਦੀਆਂ ਖ਼ਬਰਾਂ ਵਿਚਾਲੇ ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਤਸਵੀਰ, 'ਬੇਬੀ ਬੰਪ' ਫਲਾਂਟ ਕਰਦੀ ਆਈ ਨਜ਼ਰ

ਤੁਸੀਂ ਆਪਣੇ ਕਿਰਦਾਰਾਂ ਨੂੰ ਇੰਨੀ ਡੈਡੀਕੇਸ਼ਨ ਨਾਲ ਕਿੰਝ ਨਿਭਾਉਂਦੇ ਹੋ?
‘ਮੈਂ ਇਕ ਟ੍ਰੇਂਡ ਐਕਟਰ ਨਹੀਂ ਹਾਂ। ਜਦ ਮੈਂ ਟੀ.ਵੀ. ਵਿਚ ਕੰਮ ਕਰਦਾ ਸੀ ਤਾਂ ਉਹ ਮੇਰੀ ਸਕੂÇਲਿੰਗ ਸੀ, ਉਥੋਂ ਮੈਂ ਸਿੱਖਣਾ ਸ਼ੁਰੂ ਕੀਤਾ। ਮੈਨੂੰ ਮਨੁੱਖੀ ਐਕਟਰਜ਼ ’ਤੇ ਆਧਾਰਿਤ ਫ਼ਿਲਮਾਂ ਕਰਨਾ ਬਹੁਤ ਪਸੰਦ ਹੈ। ਮੇਰੇ ਲਈ 12ਵੀਂ ਫ਼ੇਲ੍ਹ ਦੀ ਕਹਾਣੀ ਵੀ ਕੁੱਝ ਅਜਿਹੀ ਹੀ ਹੈ ਤੇ ਤੁਹਾਡੇ ਜਿਹੇ ਸ਼ੁਭਚਿੰਤਕਾਂ ਦੀ ਦੁਆ ਹੈ, ਜੋ ਅੱਜ ਮੈਨੂੰ ਇਸ ਕਾਬਿਲ ਬਣਾਇਆ।

ਇਸ ਫ਼ਿਲਮ ਤੋਂ ਪਹਿਲਾਂ ਤੋਂ ਮਨੋਜ ਕੁਮਾਰ ਸ਼ਰਮਾ ਬਾਰੇ ਕਿੰਨਾ ਜਾਣਦੇ ਸੀ?
ਸ਼ੂਟਿੰਗ ਤੋਂ ਪਹਿਲਾਂ ਮੈਂ ਮਨੋਜ ਸਰ ਤੇ ਉਨ੍ਹਾਂ ਦੀ ਪਤਨੀ ਸ਼੍ਰਧਾ ਮੈਮ ਦੇ ਨਾਲ ਦਿਨ ਦੇ 8 ਘੰਟੇ ਬਿਤਾਉਂਦਾ ਸੀ, ਉਨ੍ਹਾਂ ਨੇ ਮੈਨੂੂੰ ਆਪਣਾ ਪੂਰਾ ਸਮਾਂ ਦਿੱਤਾ। ਮੈਂ ਕਾਫ਼ੀ ਸਵਾਲ ਪੁੱਛ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ, ਪਰ ਉਨ੍ਹਾਂ ਨੇ ਮੇਰੇ ਕੰਮ ਕਰਨ ਦੇ ਤਰੀਕੇ ਨੂੰ ਸਮਝਿਆ ਤੇ ਹਮੇਸ਼ਾ ਮੇਰੀ ਮਦਦ ਕੀਤੀ। ਉਨ੍ਹਾਂ ਦੀ ਸ਼ਖ਼ਸੀਅਤ ਬਹੁਤ ਸਰਲ ਤੇ ਸ਼ਾਂਤ ਹੈ। ਕਹਿੰਦੇ ਹੁੰਦੇ ਹਨ ਕਿ ‘ਹਾਰਾ ਵਹੀ ਜੋ ਲੜਾ ਨਹੀਂ।’

ਯੂ. ਪੀ. ਐੱਸ. ਸੀ. ਕਲੀਅਰ ਕਰਨ ਵਿਚ ਪਿਆਰ ਵਾਲਾ ਐਂਗਲ ਕਿੰਨਾ ਕੰਮ ਆਉਂਦਾ ਹੈ?
ਇਹ ਗੱਲ ਤਾਂ ਮਨੋਜ ਸਰ ਤੋਂ ਸਿੱਖਣੀ ਚਾਹਦੀ ਹੈ ਕਿ ਕਿੰਝ 12ਵੀਂ ਫ਼ੇਲ੍ਹ ਹੋਣ ਤੋਂ ਬਾਅਦ ਵੀ ਪਿਆਰ ਦੇ ਸੁਪੋੋਰਟ ਨਾਲ ਯੂ. ਪੀ. ਐੱਸ. ਸੀ. ਕਲੀਅਰ ਕਰ ਲਿਆ। ਉਨ੍ਹਾਂ ਦੀ ਇਹ ਕਹਾਣੀ ਪ੍ਰੇਰਣਾ ਨਾਲ ਭਰੀ ਹੈ। ਮੈਂ ਵੀ ਬਹੁਤ ਸਮੇਂ ਤੋਂ ਬਾਅਦ ਇਕ ਵਾਰ ਯੂ.ਪੀ.ਐੱਸ.ਸੀ. ਕਲੀਅਰ ਕਰਨ ਬਾਰੇ ਸੋਚਿਆ ਸੀ, ਪਰ ਉਸ ਤੋਂ ਪਹਿਲਾਂ ਮੈਂ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਮੈਨੂੰ ਆਪਣੇ ਕੰਮ ਨਾਲ ਬਹੁਤ ਪਿਆਰ ਹੈ। ਗੱਲ ਸਿਰਫ਼ ਇੰਨੀ ਹੈ ਕਿ ਤੁਸੀਂ ਜੋ ਵੀ ਕਰ ਰਹੇ ਹੋ, ਤੁਹਾਨੂੰ ਉਸ ਨਾਲ ਪਿਆਰ ਹੋਣਾ ਚਾਹੀਦਾ ਹੈ। ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ 12ਵੀਂ ਫ਼ੇਲ੍ਹ ਮੇਰੇ ਕਰੀਅਰ ਦੀ ਹੁਣ ਤੱਕ ਦੀ ਬੈਸਟ ਫ਼ਿਲਮ ਹੈ।

ਇਹ ਖ਼ਬਰ ਵੀ ਪੜ੍ਹੋ : ਦੁਸਹਿਰੇ ਮੌਕੇ ਸ਼ਰਧਾ ਕਪੂਰ ਨੇ ਖ਼ੁਦ ਨੂੰ ਗਿਫ਼ਟ ਕੀਤੀ ਲੈਂਬੋਰਗਿਨੀ ਕਾਰ, ਕੀਮਤ ਜਾਣ ਉੱਡਣਗੇ ਹੋਸ਼

ਇਸ ਫ਼ਿਲਮ ਦੇ ਰਾਹੀਂ ਤੁਸੀਂ ਮਾਪਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
ਮੈਂ ਬਸ ਇੰਨਾ ਕਹਿਣਾ ਚਾਹਾਂਗਾ ਕਿ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਤੁਹਾਡੇ ਬੱਚੇ ਪਹਿਲਾਂ ਤੋਂ ਹੀ ਬਹੁਤ ਮਿਹਨਤ ਕਰਦੇ ਹਨ। ਇਸ ਲਈ ਉਨ੍ਹਾਂ ’ਤੇ ਹੋਰ ਜ਼ਿਆਦਾ ਪ੍ਰੈਸ਼ਰ ਬਣਾਉਣਾ ਸਹੀ ਨਹੀਂ ਹੋਵੇਗਾ। ਸਾਨੂੰ ਕੋਟਾ ਜਿਹੇ ਮਾਮਲਿਆਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਤੇ ਸਮਝਣਾ ਚਾਹੀਦਾ ਹੈ ਕਿ ਜ਼ਿੰਦਗੀ ਰੁਕਦੀ ਨਹੀਂ ਹੈ। ਅਜਿਹੇ ਵਿਚ ਬੱਚਿਆਂ ਨੂੰ ਹੋਰ ਮੌਕੇ ਵੀ ਦੇੇਣੇ ਚਾਹੀਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News