ਸਟਾਈਲਿਸ਼ ਲੁੱਕ ਦੀ ਤਸਵੀਰ ਸ਼ੇਅਰ ਕਰ ਬੋਲੀ ਉਰਵਸ਼ੀ, ਕਿਹਾ ''ਮੈਨੂੰ ਲੜਕਿਆਂ ਨੂੰ ਰਵਾਉਣਾ ਚੰਗਾ ਲੱਗਦਾ ਹੈ''

Thursday, Oct 07, 2021 - 01:33 PM (IST)

ਸਟਾਈਲਿਸ਼ ਲੁੱਕ ਦੀ ਤਸਵੀਰ ਸ਼ੇਅਰ ਕਰ ਬੋਲੀ ਉਰਵਸ਼ੀ, ਕਿਹਾ ''ਮੈਨੂੰ ਲੜਕਿਆਂ ਨੂੰ ਰਵਾਉਣਾ ਚੰਗਾ ਲੱਗਦਾ ਹੈ''

ਮੁੰਬਈ- ਅਦਾਕਾਰਾ ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਐਕਟਿਵ ਸਿਤਾਰਿਆਂ 'ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਇਸ ਦੇ ਨਾਲ ਮਜ਼ੇਦਾਰ ਕੈਪਸ਼ਨ ਵੀ ਦਿੱਤੀ ਹੈ।

Bollywood Tadka
ਤਸਵੀਰ 'ਚ ਉਰਵਸ਼ੀ ਪੀਚ ਕਰਾਚ ਟਾਪ ਅਤੇ ਬਲਿਊ ਡੈਨਿਮ ਜੀਨਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਬੂਟ ਪਾਏ ਹੋਏ ਹਨ। ਲਾਈਟ ਮੇਕਅਪ, ਲੋਅ ਬਨ ਅਤੇ ਐਨਕਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਹਾਟ ਲੱਗ ਰਹੀ ਹੈ।  ਅਦਾਕਾਰਾ ਟੇਬਲ 'ਤੇ ਪੈਰ ਰੱਖ ਕੇ ਜ਼ਬਰਦਸਤ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਲਿਖਿਆ-'ਮੈਨੂੰ ਲੜਕਿਆਂ ਨੂੰ ਰਵਾਉਣਾ ਚੰਗਾ ਲੱਗਦਾ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।

Bollywood Tadka
ਦੱਸ ਦੇਈਏ ਕਿ ਉਰਵਸ਼ੀ ਨੂੰ ਹਾਲ ਹੀ 'ਚ ਯੂ.ਏ.ਈ. ਦਾ ਗੋਲਡਨ ਵੀਜ਼ਾ ਦਿੱਤਾ ਗਿਆ ਹੈ। ਅਦਾਕਾਰਾ ਨੇ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦੇ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਹੈ। ਉਰਵਸ਼ੀ ਤੋਂ ਪਹਿਲਾਂ ਅਦਾਕਾਰ ਸੰਜੇ ਦੱਤ ਨੂੰ ਵੀ ਇਹ ਵੀਜ਼ਾ ਮਿਲ ਚੁੱਕਾ ਹੈ। ਕੰਮ ਦੀ ਗੱਲ ਕਰੀਏ ਤਾਂ ਉਰਵਸ਼ੀ ਬਹੁਤ ਜਲਦ ਫਿਲਮ 'ਬਲੈਕ ਰੋਜ਼' 'ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਅਦਾਕਾਰ ਰਣਦੀਪ ਹੁੱਡਾ ਦੇ ਨਾਲ ਵੈੱਬ ਸੀਰੀਜ਼ 'ਇੰਸਪੈਕਟਰ ਅਵਿਨਾਸ਼' 'ਚ ਉਨ੍ਹਾਂ ਦੇ ਨਾਲ ਨਜ਼ਰ ਆਵੇਗੀ।


author

Aarti dhillon

Content Editor

Related News