ਸਕਾਟਲੈਂਡ : ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਲਗਵਾਈ ਕੋਰੋਨਾ ਵੈਕਸੀਨ

04/16/2021 11:42:04 AM

 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਕੋਰੋਨਾ ਟੀਕਾਕਰਨ ਮੁਹਿੰਮ ਜਾਰੀ ਹੈ। ਇਸੇ ਮੁਹਿੰਮ ਅਧੀਨ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਗਵਾਈ ਹੈ। ਗਲਾਸਗੋ ’ਚ ਵੀਰਵਾਰ ਨੂੰ ਐੱਸ. ਐੱਸ. ਈ. ਹਾਈਡ੍ਰੋ ਵਿਖੇ ਟੀਕਾ ਲਗਵਾਉਣ ਤੋਂ ਬਾਅਦ ਨਿਕੋਲਾ ਸਟਰਜਨ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਪ੍ਰਾਪਤ ਕਰਨ ’ਤੇ 2.5 ਮਿਲੀਅਨ ਤੋਂ ਵੱਧ ਸਕਾਟਿਸ਼ ਲੋਕਾਂ ’ਚੋਂ ਇੱਕ ਬਣ ਗਈ ਹੈ। ਆਪਣੀ ਪਹਿਲੀ ਖੁਰਾਕ ਪ੍ਰਾਪਤ ਕਰਨ ਤੋਂ ਬਾਅਦ ਭਾਵੁਕ ਹੁੰਦਿਆਂ ਸਟਰਜਨ ਨੇ ਐੱਨ. ਐੱਚ. ਐੱਸ. ਸਟਾਫ ਦਾ ਧੰਨਵਾਦ ਕੀਤਾ।

ਇਸ ਟੀਕਾਕਰਨ ਪ੍ਰਕਿਰਿਆ ਦੌਰਾਨ ਸਟਰਜਨ ਨੂੰ ਆਕਸਫੋਰਡ/ਐਸਟ੍ਰੇਜੇਨੇਕਾ ਵੈਕਸੀਨ ਦੀ ਖੁਰਾਕ ਦਿੱਤੀ ਗਈ ਅਤੇ ਸਟਰਜਨ ਨੇ ਕਿਹਾ ਕਿ ਇਹ ਟੀਕੇ ਪ੍ਰਤੀ ਧਾਰਨਾਵਾਂ ਦੇ ਬਚਾਅ ਨੂੰ ਮਜ਼ਬੂਤ​ਕਰੇਗਾ, ਜਿਸ ’ਚ ਖੂਨ ਦੇ ਜੰਮਣ ਦੀਆਂ ਕੁਝ ਘਟਨਾਵਾਂ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਦਰਦ-ਮੁਕਤ ਸੀ। ਸਟਰਜਨ ਨੇ ਵਾਇਰਸ ਨੂੰ ਹਰਾਉਣ ਲਈ ਹੋਰ ਲੋਕਾਂ ਨੂੰ ਵੀ ਬਿਨਾਂ ਕਿਸੇ ਡਰ ਦੇ ਟੀਕਾ ਲਗਵਾਉਣ ਦੀ ਅਪੀਲ ਕੀਤੀ ।


Anuradha

Content Editor

Related News