ਸਿੱਖ ਸੰਗਤ ਲਈ ਅਹਿਮ ਖ਼ਬਰ! ਕੋਰੋਨਾ ਕਾਲ ਤੋਂ ਬੰਦ ਹਜ਼ੂਰ ਸਾਹਿਬ ਨਾਂਦੇੜ ਲਈ ਹਵਾਈ ਸੇਵਾਵਾਂ ਮੁੜ ਹੋਈਆਂ ਸ਼ੁਰੂ

Wednesday, Apr 17, 2024 - 10:57 PM (IST)

ਸਿੱਖ ਸੰਗਤ ਲਈ ਅਹਿਮ ਖ਼ਬਰ! ਕੋਰੋਨਾ ਕਾਲ ਤੋਂ ਬੰਦ ਹਜ਼ੂਰ ਸਾਹਿਬ ਨਾਂਦੇੜ ਲਈ ਹਵਾਈ ਸੇਵਾਵਾਂ ਮੁੜ ਹੋਈਆਂ ਸ਼ੁਰੂ

ਪਟਿਆਲਾ (ਰਾਜੇਸ਼ ਪੰਜੌਲਾ)– ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਨਾਂਦੇੜ ਵਿਖੇ ਹਰ ਸਾਲ ਲੱਖਾਂ ਦੀ ਗਿਣਤੀ ’ਚ ਸਿੱਖ ਸੰਗਤ ਨਤਮਸਤਕ ਹੋਣ ਲਈ ਜਾਂਦੀ ਹੈ। ਕੋਰੋਨਾ ਕਾਲ ਦੇ ਸਮੇਂ ਤੋਂ ਹੀ ਹਜ਼ੂਰ ਸਾਹਿਬ ਦਾ ਏਅਰਪੋਰਟ ਬੰਦ ਪਿਆ ਸੀ, ਜੋ ਕਿ ਹੁਣ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਸਿੱਖ ਸੰਗਤ ਹਵਾਈ ਯਾਤਰਾ ਰਾਹੀਂ ਗੁਰੂਧਾਮ ’ਤੇ ਪਹੁੰਚਣਾ ਸ਼ੁਰੂ ਹੋ ਗਈ ਹੈ। ਹਜ਼ੂਰ ਸਾਹਿਬ ਦੇ ਸੰਤਾਂ ਦੇ ਨਜ਼ਦੀਕੀ ਤੇ ਕਿਸਾਨ ਆਗੂ ਜਥੇ. ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਇਹ ਏਅਰਪੋਰਟ ਚਾਲੂ ਹੋਣ ਨਾਲ ਸਿੱਖ ਸੰਗਤਾਂ ’ਚ ਖ਼ੁਸ਼ੀ ਦੀ ਲਹਿਰ ਹੈ।

ਇਹ ਖ਼ਬਰ ਵੀ ਪੜ੍ਹੋ : IPL 2024 : ਦਿੱਲੀ ਨੇ ਇਕਤਰਫ਼ਾ ਅੰਦਾਜ਼ 'ਚ ਗੁਜਰਾਤ ਨੂੰ ਦਿੱਤੀ ਸ਼ਿਕਸਤ, 6 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

ਜਾਣਕਾਰੀ ਦਿੰਦਿਆਂ ਜਥੇ. ਬਘੌਰਾ ਨੇ ਕਿਹਾ ਕਿ ਉਹ ਲਗਾਤਾਰ ਇਸ ਪਵਿੱਤਰ ਗੁਰੂਧਾਮ ’ਚ ਆਉਂਦੇ ਰਹਿੰਦੇ ਹਨ ਪਰ ਕੋਰੋਨਾ ਕਾਲ ਤੋਂ ਬਾਅਦ ਹਵਾਈ ਸੇਵਾਵਾਂ ਬੰਦ ਹੋ ਗਈਆਂ ਸਨ, ਜਿਸ ਕਰਕੇ ਲੋਕਾਂ ਨੂੰ ਟ੍ਰੇਨ ਜਾਂ ਆਪਣੀਆਂ ਗੱਡੀਆਂ ਰਾਹੀਂ ਆਉਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਟ੍ਰੇਨ ’ਚ 32 ਤੋਂ 36 ਘੰਟੇ ਤੱਕ ਦਾ ਸਮਾਂ ਲੱਗਦਾ ਸੀ, ਜਦਕਿ ਹੁਣ ਏਅਰਪੋਰਟ ਚੱਲਣ ਨਾਲ ਸਿਰਫ਼ 3 ਘੰਟਿਆਂ ’ਚ ਸ਼ਰਧਾਲੂ ਹਜ਼ੂਰ ਸਾਹਿਬ ਪਹੁੰਚ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ ਦੇ ਸੰਤ-ਮਹਾਪੁਰਸ਼ ਡੇਰਾ ਕਾਰ ਸੇਵਾ ਸੰਪਰਦਾਇ ਦੇ ਮੁਖੀ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਬਲਵਿੰਦਰ ਸਿੰਘ ਜੀ ਵਲੋਂ ਸੰਗਤਾਂ ਲਈ ਸ਼ੁਰੂ ਤੋਂ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਏ. ਸੀ. ਬੱਸ ਏਅਰਪੋਰਟ ਤੋਂ ਸ਼ਰਧਾਲੂਆਂ ਨੂੰ ਲਿਆਉਣ ਤੇ ਛੱਡ ਕੇ ਆਉਣ ਲਈ ਰੱਖੀ ਹੋਈ ਹੈ। ਇਸ ਮੌਕੇ ਉਨ੍ਹਾਂ ਨਾਲ ਐੱਸ. ਜੀ. ਪੀ. ਸੀ. ਦੀ ਅੰਤਰਿੰਗ ਕਮੇਟੀ ਦੇ ਮੈਂਬਰ ਜਥੇ. ਸੁਮੇਰ ਸਿੰਘ ਲਾਛਡ਼ੂ, ਗੁਰਜੰਟ ਸਿੰਘ ਚਲੈਲਾ, ਹਰਬੰਸ ਸਿੰਘ ਦਦਹੇਡ਼ਾ ਤੇ ਹੋਰ ਆਗੂ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News