ਬ੍ਰਿਟੇਨ ’ਚ ਮਹਿੰਗਾਈ ਜੁਲਾਈ ਦੇ ਮਹੀਨੇ ਘਟ ਕੇ ਪੁੱਜੀ 17 ਮਹੀਨਿਆਂ ਦੇ ਹੇਠਲੇ ਪੱਧਰ ’ਤੇ

08/16/2023 3:53:11 PM

ਲੰਡਨ (ਭਾਸ਼ਾ)– ਬ੍ਰਿਟੇਨ ’ਚ ਮਹਿੰਗਾਈ ਦੀ ਦਰ ਜੁਲਾਈ ’ਚ ਘਟ ਕੇ 17 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਜਾਰੀ ਕੀਤੇ ਅਧਿਕਾਰਕ ਅੰਕੜਿਆਂ ਤੋਂ ਮਿਲੀ ਹੈ। ਇਸ ਨਾਲ ਬ੍ਰਿਟੇਨ ’ਚ ਮਹਿੰਗਾਈ ਨਾਲ ਜੂਝ ਰਹੇ ਪਰਿਵਾਰਾਂ ਨੂੰ ਕੁੱਝ ਰਾਹਤ ਮਿਲੇਗੀ। ਨੈਸ਼ਨਲ ਸਟੈਟਿਕਸ ਆਫ਼ਿਸ ਨੇ ਕਿਹਾ ਕਿ ਜੁਲਾਈ ’ਚ ਖਪਤਕਾਰ ਮੁੱਲ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਦੀ ਦਰ ਘਟ ਕੇ 6.8 ਫ਼ੀਸਦੀ ਰਹੀ ਹੈ। 

ਇਹ ਵੀ ਪੜ੍ਹੋ : ਮਸਕ ਭੱਜ ਗਿਆ! 'ਕੇਜ-ਫਾਈਟਿੰਗ' ਨੂੰ ਲੈ ਕੇ ਜ਼ੁਕਰਬਰਗ ਨੇ 'ਥ੍ਰੈੱਡ' 'ਤੇ ਸਾਂਝੀ ਕੀਤੀ ਪੋਸਟ

ਦੱਸ ਦੇਈਏ ਕਿ ਇਹ ਇਸ ਦਾ ਫਰਵਰੀ 2022 ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਪਿਛਲੇ ਸਾਲ ਫਰਵਰੀ ਦੇ ਮਹੀਨੇ ਹੀ ਰੂਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ ਸੀ। ਜੂਨ ਵਿੱਚ ਮਹਿੰਗਾਈ ਦੀ ਦਰ 7.9 ਫ਼ੀਸਦੀ ਦੇ ਪੱਧਰ ’ਤੇ ਸੀ। ਹਾਲਾਂਕਿ ਮਹਿੰਗਾਈ ਦਰ ’ਚ ਗਿਰਾਵਟ ਅਰਥਸ਼ਾਸਤਰੀਆਂ ਦੇ ਅਨੁਮਾਨ ਮੁਤਾਬਕ ਹੈ। ਸਟੈਟਿਕਸ ਆਫਿਸ ਨੇ ਕਿਹਾ ਕਿ ਮਹਿੰਗਾਈ ’ਚ ਕਮੀ ਦਾ ਮੁੱਖ ਕਾਰਨ ਊਰਜਾ ਕੀਮਤਾਂ ’ਚ ਗਿਰਾਵਟ ਹੈ। ਇਸ ਤੋਂ ਇਲਾਵਾ ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ ਵੀ ਹੁਣ ਘੱਟ ਹੋਈ ਹੈ।

ਇਹ ਵੀ ਪੜ੍ਹੋ : ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News