10ਵੀਂ ਪਾਸ ਲਈ ਰੇਲਵੇ ’ਚ 2500 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
Thursday, Oct 28, 2021 - 11:35 AM (IST)

ਨਵੀਂ ਦਿੱਲੀ– ਰੇਲਵੇ ਰਿਕਰੂਟਮੈਂਟ ਸੈੱਲ, ਪੂਰਬੀ ਰੇਲਵੇ ਨੇ ਅਪ੍ਰੇਂਟਿਸ ਦੇ 2945 ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ er.indianrailways.gov.in ’ਤੇ ਜਾ ਕੇ ਨੋਟੀਫਿਕੇਸ਼ਨ ਵੇਖ ਸਕਦੇ ਹਨ ਅਤੇ ਅਪਲਾਈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ 3 ਨਵੰਬਰ ਸ਼ਾਮ ਦੇ 6 ਵਜੇ ਤਕ ਹੈ।
Post Name | General | OBC | EWS | SC | ST | Total Post |
Trade Apprentice | 1172 | 826 | 979 | 475 | 308 | 2945 |
ਉਮਰ
ਉਮੀਦਵਾਰਾਂ ਦੀ ਉਮਰ 15 ਤੋਂ 24 ਸਾਲ ਤੈਅ ਕੀਤੀ ਗਈ ਹੈ।
ਜ਼ਰੂਰੀ ਤਾਰੀਖਾਂ
- ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ- 4 ਅਕਤੂਬਰ 2021
- ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ- 3 ਨਵੰਬਰ 2021
ਸਿੱਖਿਅਕ ਯੋਗਤਾ
ਉਮੀਦਵਾਰ ਨੂੰ ਕਿਸੇ ਸਰਕਾਰੀ ਮਾਣਤਾ ਪ੍ਰਾਪਤ ਬੋਰਡ ਤੋਂ ਕੁੱਲ ਮਿਲਾ ਕੇ ਘੱਟੋ-ਘੱਟੋ 50 ਫੀਸਦੀ ਨੰਬਰਾਂ ਨਾਲ 10ਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ NCVT/SCVT ਦੁਆਰਾ ਜਾਰੀ ਨੈਸ਼ਨਲ ਟ੍ਰੇਡ ਸਰਟੀਫਿਕੇਟ ਵੀ ਹੋਣਾ ਜ਼ਰੂਰੀ ਹੈ। ਹਾਲਾਂਕਿ, ਹੋਰ ਟ੍ਰੇਡਸ ਲਈ ਘੱਟੋ-ਘੱਟ ਵਿੱਦਿਅਕ ਯੋਗਤਾ ਕਿਸੇ ਮਾਣਤਾ ਪ੍ਰਾਪਤ ਸਕੂਲ ਤੋਂ 8ਵੀਂ ਪਾਸ ਅਤੇ NCVT/SCVT ਦੁਆਰਾ ਜਾਰੀ ਨੈਸ਼ਨਲ ਟ੍ਰੇਡ ਸਰਟੀਫਿਕੇਟ ਜ਼ਰੂਰੀ ਹੈ। ਇਸ ਭਰਤੀ ਪ੍ਰਕਿਰਿਆ ਰਾਹੀਂ ਕੁੱਲ 3366 ਅਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ।
ਐਪਲੀਕੇਸ਼ਨ ਫੀਸ
ਜਨਰਲ, ਓਬੀਸੀ ਉਮੀਦਵਾਰ: ਰੁਪਏ। 100/-
SC, ST ਉਮੀਦਵਾਰ: ਰੁਪਏ 0/-
ਅਧਿਕਾਰਤ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ।